ਭੰਗੜਾ ਪਾਉਣ ''ਤੇ ਮਜਬੂਰ ਕਰੇਗਾ ''ਅਸ਼ਕੇ'' ਫਿਲਮ ਦਾ ਟਾਈਟਲ ਟਰੈਕ (ਵੀਡੀਓ)

Monday, July 30, 2018 3:27 PM
ਭੰਗੜਾ ਪਾਉਣ ''ਤੇ ਮਜਬੂਰ ਕਰੇਗਾ ''ਅਸ਼ਕੇ'' ਫਿਲਮ ਦਾ ਟਾਈਟਲ ਟਰੈਕ (ਵੀਡੀਓ)

ਜਲੰਧਰ (ਬਿਊਰੋ)— 27 ਜੁਲਾਈ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਅਸ਼ਕੇ' ਦਰਸ਼ਕਾਂ ਵਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ। ਫਿਲਮ ਦੇ ਰਿਲੀਜ਼ ਹੋਏ ਗੀਤ ਤੇ ਟਰੇਲਰ ਵੀ ਧੁੰਮਾਂ ਪਾ ਰਹੇ ਹਨ। ਹਾਲ ਹੀ 'ਚ ਫਿਲਮ 'ਅਸ਼ਕੇ' ਦਾ ਟਾਈਟਲ ਟਰੈਕ ਰਿਲੀਜ਼ ਹੋਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਭੰਗੜਾ ਪਾਉਣ 'ਤੇ ਮਜਬੂਰ ਹੋ ਜਾਓਗੇ। ਗੀਤ ਨੂੰ ਪਾਕਿਸਤਾਨੀ ਗਾਇਕ ਆਰਿਫ ਲਾਹੌਰ ਨੇ ਆਪਣੀ ਜ਼ਬਰਦਸਤ ਆਵਾਜ਼ 'ਚ ਦਿੱਤੀ ਹੈ। ਇਸ ਦੇ ਬੋਲ ਹਰਮਨਜੀਤ ਨੇ ਲਿਖੇ ਹਨ, ਜਦਕਿ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਰਿਦਮ ਬੁਆਏਜ਼ ਦੇ ਬੈਨਰ ਹੇਠ ਇਹ ਗੀਤ ਯੂਟਿਊਬ 'ਤੇ ਰਿਲੀਜ਼ ਹੋਇਆ ਹੈ।

ਫਿਲਮ 'ਅਸ਼ਕੇ' 'ਚ ਅਮਰਿੰਦਰ ਗਿੱਲ, ਸੰਜੀਦਾ ਸ਼ੇਖ, ਰੂਪੀ ਗਿੱਲ, ਸਹਿਜ ਸਾਹਿਬ, ਹਰਜੋਤ, ਸਰਬਜੀਤ ਚੀਮਾ, ਜਸਵਿੰਦਰ ਭੱਲਾ, ਹੋਬੀ ਧਾਲੀਵਾਲ, ਹਰਦੀਪ ਗਿੱਲ, ਗੁਰਸ਼ਬਦ, ਐਵੀ ਰੰਧਾਵਾ, ਵੰਦਨਾ ਚੋਪੜਾ, ਮਹਾਵੀਰ ਭੁੱਲਰ ਤੇ ਜਤਿੰਦਰ ਕੌਰ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਭੰਗੜੇ 'ਤੇ ਆਧਾਰਿਤ ਹੈ, ਜਿਸ 'ਚ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੀ ਟੀਮ ਨੂੰ ਦਿਖਾਇਆ ਗਿਆ ਹੈ। ਫਿਲਮ ਦਾ ਨਿਰਦੇਸ਼ਨ ਅੰਬਰਦੀਪ ਸਿੰਘ ਨੇ ਕੀਤਾ ਹੈ। ਇਸ ਦੀ ਕਹਾਣੀ ਤੇ ਸਕ੍ਰੀਨਪਲੇਅ ਧੀਰਜ ਰਤਨ ਵਲੋਂ ਲਿਖਿਆ ਗਿਆ ਹੈ। ਦੇਸ਼-ਵਿਦੇਸ਼ਾਂ 'ਚ ਫਿਲਮ ਵੱਡੇ ਪੱਧਰ 'ਤੇ ਰਿਲੀਜ਼ ਹੋਈ ਹੈ, ਜਿਸ ਨੂੰ ਸਿਨੇਮਾਘਰਾਂ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


Edited By

Rahul Singh

Rahul Singh is news editor at Jagbani

Read More