ਜਨਮਦਿਨ ਵਿਸ਼ੇਸ਼: ਜਦੋਂ ਅਸ਼ੋਕ ਕੁਮਾਰ ਦਾ ਨਾਂ ਸੁਣ ਕੇ ਰਾਜ ਕਪੂਰ ਦੀ ਪਤਨੀ ਨੇ ਹਟਾ ਲਿਆ ਸੀ ਘੁੰਡ…

Friday, October 13, 2017 12:30 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਅਸ਼ੋਕ ਕੁਮਾਰ ਦਾ ਅੱਜ ਜਨਮਦਿਨ ਹੈ। ਭਾਵੇਂ ਉਹ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਹ ਹੀਰੋ ਦੀ ਇਮੇਜ ਵਾਲੇ ਹਿੰਦੀ ਫਿਲਮਾਂ ਦੇ ਪਹਿਲੇ ਐਕਟਰ ਸਨ। ਉਨ੍ਹਾਂ ਦਾ ਜਨਮ 13 ਅਕਤੂਬਰ 1911 ਨੂੰ ਹੋਇਆ ਸੀ। ਅੱਜ ਭਾਵ 13 ਅਕਤੂਬਰ ਅਸ਼ੋਕ ਕੁਮਾਰ ਦੇ ਭਰਾ ਅਤੇ ਮਸ਼ਹੂਰ ਗਾਇਕ ਕਿਸ਼ੋਰ ਕੁਮਾਰ ਦੀ ਬਰਸੀ ਵੀ ਹੈ। ਆਪਣੇ ਜਨਮਦਿਨ 'ਤੇ ਹੀ ਭਰਾ ਦੀ ਮੌਤ ਤੋਂ ਬਾਅਦ ਅਸ਼ੋਕ ਕੁਮਾਰ ਨੇ ਆਪਣਾ ਜਨਮਦਿਨ ਮਨਾਉਣਾ ਛੱਡ ਦਿੱਤਾ ਸੀ।

PunjabKesari

ਜਾਣਕਾਰੀ ਮੁਤਾਬਕ ਅਦਾਕਾਰ ਸ਼ਮੀ ਕਪੂਰ ਨੇ ਇਕ ਵਾਰ ਪਾਨ ਮਸਾਲੇ ਦਾ ਵਿਗਿਆਪਣ ਸਿਰਫ ਇਸ ਲਈ ਕੀਤਾ ਸੀ ਕਿਉਂਕਿ ਉਸ 'ਚ ਅਸ਼ੋਕ ਕੁਮਾਰ ਵੀ ਸਨ। ਬਾਅਦ 'ਚ ਰਾਜ ਕਪੂਰ ਸ਼ਮੀ 'ਤੇ ਇਸ ਗੱਲ ਲਈ ਬਹੁਤ ਭੜਕੇ ਸਨ। ਅਸ਼ੋਕ ਕੁਮਾਰ ਦੇ ਐਕਟਰ ਬਣਨ ਦੀ ਕਹਾਣੀ ਕਾਫੀ ਦਿਲਚਸਪ ਹੈ। ਸੂਤਰਾਂ ਮੁਤਾਬਕ ਅਸ਼ੋਕ ਕੁਮਾਰ ਮੁੰਬਈ ਆ ਕੇ ਨਿਰਮਾਤਾ-ਨਿਰਦੇਸ਼ਕ ਹਿਮਾਂਸ਼ੂ ਰਾਏ ਦੇ ਨਾਲ ਟੈਕਨੀਸ਼ੀਅਨ ਦੇ ਰੂਪ 'ਚ ਕੰਮ ਕਰਨ ਲੱਗੇ ਸਨ। ਹਿਮਾਂਸ਼ੂ 1936 'ਚ ਫਿਲਮ 'ਜੀਵਨ ਨਈਆ' ਬਣਾ ਰਹੇ ਸਨ ਪਰ ਉਸੇ ਸਮੇਂ ਅਫਵਾਹ ਉੱਡੀ ਕਿ ਫਿਲਮ ਦੇ ਹੀਰੋ ਹੁਸੈਨ ਦਾ ਹਿਮਾਂਸ਼ੂ ਦੀ ਪਤਨੀ ਦੇਵੀਕਾ ਰਾਣੀ, ਜੋ ਫਿਲਮ ਦੀ ਹੀਰੋਇਨ ਵੀ ਸੀ, ਨਾਲ ਅਫੇਅਰ ਹੈ।

PunjabKesari

ਇਸ ਤੋਂ ਬਾਅਦ ਹਿਮਾਂਸ਼ੂ ਨਾਰਾਜ਼ ਹੋ ਗਏ ਅਤੇ ਅਸ਼ੋਕ ਕੁਮਾਰ ਨੂੰ ਕਿਹਾ ਕਿ ਉਹ ਹੁਣ ਉਨ੍ਹਾਂ ਦੀ ਫਿਲਮ ਦੇ ਹੀਰੋ ਹੋਣਗੇ। ਅਸ਼ੋਕ ਨੇ ਐਕਟਰ ਬਣਨ ਤੋਂ ਕਾਫੀ ਇਨਕਾਰ ਕੀਤਾ ਪਰ ਹਿਮਾਂਸ਼ੂ ਨਹੀਂ ਮੰਨੇ। ਇਸ ਤਰ੍ਹਾਂ ਅਸ਼ੋਕ ਕੁਮਾਰ ਦੇ ਐਕਟਿੰਰ ਕਰੀਅਰ ਦੀ ਸ਼ੁਰੂਆਤ ਹੋਈ। ਜ਼ਿਕਰਯੋਗ ਹੈ ਕਿ ਰਾਜ ਕਪੂਰ ਦੇ ਵਿਆਹ ਦੌਰਾਨ ਅਸ਼ੋਕ ਮਸ਼ਹੂਰ ਨਹੀਂ ਹੋਏ ਸਨ ਪਰ ਵਿਆਹ 'ਚ ਕਿਸੇ ਨੇ ਕਿਹਾ ਕਿ ਅਸ਼ੋਕ ਕੁਮਾਰ ਆਏ ਹਨ ਤਾਂ ਰਾਜ ਕਪੂਰ ਦੀ ਦੁਲਹਨ (ਲਾੜੀ) ਨੇ ਇਹ ਸੁਣ ਕੇ ਆਪਣਾ ਘੁੰਡ ਹਟਾ ਲਿਆ ਸੀ। ਇਹ ਸਭ ਹੋਣ ਤੋਂ ਬਾਅਦ ਰਾਜ ਕਪੂਰ ਆਪਣੀ ਪਤਨੀ ਤੋਂ ਕਈ ਦਿਨਾਂ ਤੱਕ ਨਾਰਾਜ਼ ਰਹੇ ਸਨ।

PunjabKesari

PunjabKesari

PunjabKesari