ਜ਼ੈਨਬ ਤੇ ਮਾਸੂਮ ਬੱਚਿਆਂ ਨੂੰ ਸਮਰਪਿਤ ਹੋਵੇਗਾ ਬੋਹੇਮੀਆ ਦਾ ਗੀਤ ''ਗੁੰਮਰਾਹ''

1/18/2018 4:35:28 PM

ਜਲੰਧਰ (ਬਿਊਰ)— ਪਾਕਿਸਤਾਨ 'ਚ ਇਕ ਮਾਸੂਮ ਨਾਲ ਹੋਈ ਹੈਵਾਨੀਅਤ ਨੇ ਦੁਨੀਆ ਭਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਸੂਰ ਸ਼ਹਿਰ ਦੀ ਰਹਿਣ ਵਾਲੀ 8 ਸਾਲਾ ਜ਼ੈਨਬ ਨੂੰ ਪਹਿਲਾਂ ਅਗਵਾ ਕੀਤਾ ਗਿਆ, ਫਿਰ ਜਬਰ-ਜ਼ਨਾਹ ਕਰਕੇ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ।

ਇਸ ਘਿਨੌਣੀ ਘਟਨਾ ਤੋਂ ਰੈਪਰ ਬੋਹੇਮੀਆ ਵੀ ਕਾਫੀ ਦੁਖੀ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ 'ਜਸਟਿਸ ਫਾਰ ਜ਼ੈਨਬ' ਹੈਸ਼ਟੈਗ ਨਾਲ ਉਸ ਦੀ ਤਸਵੀਰ ਸ਼ੇਅਰ ਕਰਦਿਆਂ ਨਿਆਂ ਦੀ ਮੰਗ ਕੀਤੀ ਹੈ। ਇਸੇ ਲੜੀ ਤਹਿਤ ਬੋਹੇਮੀਆ ਆਪਣਾ ਨਵਾਂ ਗੀਤ 'ਗੁੰਮਰਾਹ' ਰਿਲੀਜ਼ ਕਰਨ ਜਾ ਰਹੇ ਹਨ।

ਦੱਸਣਯੋਗ ਹੈ ਕਿ ਬੋਹੇਮੀਆ ਦਾ 'ਗੁੰਮਰਾਹ' ਗੀਤ ਜ਼ੈਨਬ ਤੇ ਮਾਸੂਮ ਬੱਚਿਆਂ ਨੂੰ ਸਮਰਪਿਤ ਹੋਵੇਗਾ। 'ਗੁੰਮਰਾਹ' ਗੀਤ ਕੱਲ ਯਾਨੀ 19 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਬੋਹੇਮੀਆ ਦੇ ਨਾਲ-ਨਾਲ ਹੋਰਨਾਂ ਕਲਾਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਜ਼ੈਨਬ ਲਈ ਆਪਣੀ ਆਵਾਜ਼ ਬੁਲੰਦ ਕਰਨ ਤਾਂ ਕਿ ਜਲਦ ਤੋਂ ਜਲਦ ਉਸ ਦੇ ਕਾਤਲਾਂ ਨੂੰ ਸਜ਼ਾ ਮਿਲ ਸਕੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News