B''Day: 50 ਲੱਖ ਫੀਸ ਲੈਣ ਵਾਲੀ ''ਆਨੰਦੀ'' ਨੇ 11 ਦੀ ਉਮਰ ''ਚ ਕੀਤਾ ਸੀ ਡੈਬਿਊ, ਸਾਊਥ ਫਿਲਮਾਂ ''ਚ ਬਣਾਈ ਖਾਸ ਜਗ੍ਹਾ

Sunday, June 30, 2019 11:43 AM

ਮੁੰਬਈ(ਬਿਊਰੋ)— ਟੀ. ਵੀ. ਸ਼ੋਅ 'ਬਾਲਿਕਾ ਵਧੂ' 'ਚ ਛੋਟੀ ਆਨੰਦੀ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਅਵੀਕਾ ਗੌਰ ਅੱਜ ਆਪਣਾ 22ਵਾਂ ਜਨਮਦਿਨ ਮਨਾ ਰਹੀ ਹੈ। 2008 'ਚ ਸ਼ੁਰੂ ਹੋਏ ਇਸ ਸ਼ੋਅ 'ਚ ਅਵੀਕਾ ਨੇ 11 ਸਾਲ ਦੀ ਉਮਰ 'ਚ ਡੈਬਿਊ ਕੀਤਾ ਸੀ। ਉਨ੍ਹਾਂ ਨੂੰ ਆਨੰਦੀ ਦੇ ਕਿਰਦਾਰ ਨਾਲ ਜ਼ਬਰਦਸਤ ਲੋਕਪ੍ਰਿਯਤਾ ਮਿਲੀ ਅਤੇ ਉਹ ਘਰ-ਘਰ ਇਸੇ ਨਾਂ ਨਾਲ ਪਛਾਣੀ ਜਾਣ ਲੱਗੀ।
PunjabKesari
ਟੀ. ਵੀ. ਦੇ ਨਾਲ-ਨਾਲ ਅੱਜਕਲ ਅਵੀਕਾ ਸਾਊਥ ਦੀਆਂ ਫਿਲਮਾਂ 'ਚ ਵੀ ਕਾਫੀ ਐਕਟਿਵ ਹੈ। ਜਾਣਕਾਰੀ ਮੁਤਾਬਕ ਅਵੀਕਾ ਫਿਲਮ ਅਤੇ ਸੀਰੀਅਲ 'ਚ ਕੰਮ ਕਰਨ ਦੀ ਮੋਟੀ ਫੀਸ ਲੈਂਦੀ ਹੈ। ਸੂਤਰਾਂ ਮੁਤਾਬਕ ਅਵੀਕਾ ਇਕ ਫਿਲਮ ਲਈ 50 ਲੱਖ ਫੀਸ ਲੈਂਦੀ ਹੈ। ਉੱਥੇ 'ਸਸੁਰਾਲ ਸਿਮਰ ਕਾ' ਸੀਰੀਅਲ ਲਈ ਉਨ੍ਹਾਂ ਨੇ ਪਰ ਐਪੀਸੋਡ 25,000 ਰੁਪਏ ਚਾਰਜ ਕੀਤਾ ਸੀ।
PunjabKesari
ਫਿਲਮਾਂ 'ਚ ਵੀ ਕਰ ਚੁੱਕੀ ਹੈ ਕੰਮ
'ਬਾਲਿਕਾ ਵਧੂ' (2008) ਤੋਂ ਬਾਅਦ ਅਵੀਕਾ 'ਸਸੁਰਾਲ ਸਿਮਰ ਕਾ' (2011) 'ਚ ਨਜ਼ਰ ਆਈ। ਇਸ ਸੀਰੀਅਲ 'ਚ ਅਵੀਕਾ ਨੇ ਇਕ ਵਿਆਹੀ ਔਰਤ ਦਾ ਕਿਰਦਾਰ ਨਿਭਾਇਆ ਸੀ। ਸਾਰੇ ਉਨ੍ਹਾਂ ਨੂੰ ਇਸ ਅੰਦਾਜ਼ 'ਚ ਦੇਖ ਹੈਰਾਨ ਰਹਿ ਗਏ ਸਨ ਕਿਉਂਕਿ ਅਵੀਕਾ ਨੇ ਸਿਰਫ 16 ਸਾਲ ਦੀ ਉਮਰ 'ਚ ਇਹ ਕਿਰਦਾਰ ਨਿਭਾਇਆ ਸੀ। ਸੀਰੀਅਲ ਤੋਂ ਇਲਾਵਾ ਅਵੀਕਾ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।
PunjabKesari
ਅਵੀਕਾ ਨੇ ਹਿੰਦੀ ਫਿਲਮਾਂ 'ਚ ਬਾਲ ਕਲਾਕਾਰ ਦੇ ਤੌਰ 'ਤੇ 'ਮਾਰਨਿੰਗ ਵਾਕ' (2009 ਹਿੰਦੀ), 'ਪਾਠਸ਼ਾਲਾ' (2010, ਹਿੰਦੀ), 'ਤੇਜ਼ (2012, ਹਿੰਦੀ) 'ਚ ਨਜ਼ਰ ਆ ਚੁੱਕੀ ਹੈ। ਅਵੀਕਾ ਸਾਊਥ 'ਚ ਵੀ ਕਾਫੀ ਐਕਟਿਵ ਹੈ।
PunjabKesari
ਉਹ 'ਉਯਾਲਾ ਜੰਮਪਾਲਾ (2013, ਤੇਲੁਗੂ) ਲਕਸ਼ਮੀ ਰਾਵੇ ਮਾਂ ਇੰਤਰੀ (2014 ਤੇਲੁਗੂ), ਸਿਨੇਮਾ ਚੋਪਿਸਥਾ ਮਾਵਾ (2015 ਤੇਲੁਗੂ), ਥਾਨੂ ਨੇਨੂ (2015), ਕੇਅਰ ਆਫ ਫੁੱਟਪਾਥ-2 (2015 ਕੰਨੜ) ਵਰਗੀਆਂ ਫਿਲਮਾਂ ਕਰ ਚੁੱਕੀ ਹੈ।
PunjabKesari

PunjabKesari


About The Author

manju bala

manju bala is content editor at Punjab Kesari