ਵਿਆਹ ਦੀ ਵਰ੍ਹੇਗੰਢ ''ਤੇ ਆਯੁਸ਼ਮਾਨ ਨੇ ਪਤਨੀ ਨਾਲ ਸ਼ੇਅਰ ਕੀਤੀ ਖਾਸ ਤਸਵੀਰ

Thursday, November 1, 2018 4:20 PM

ਮੁੰਬਈ(ਬਿਊਰੋ)— ਬਾਲੀਵੁੱਡ ਮਸ਼ਹੂਰ ਐਕਟਰ ਆਯੁਸ਼ਮਾਨ ਖੁਰਾਣਾ ਦੇ ਸਿਤਾਰੇ ਇਨ੍ਹੀਂ ਦਿਨੀਂ ਬੁਲੰਦੀਆਂ 'ਤੇ ਹਨ। ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਬਧਾਈ ਹੋ' ਰਿਲੀਜ਼ ਹੋਈ ਹੈ, ਜਿਸ ਨੇ ਬਾਕਸ ਆਫਿਸ 'ਤੇ ਧਮਾਲ ਮਚਾਇਆ ਹੋਇਆ ਹੈ। ਇਹ ਫਿਲਮ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਉਥੇ ਹੀ 'ਬਧਾਈ ਹੋ' ਤੋਂ ਪਹਿਲਾਂ ਰਿਲੀਜ਼ ਹੋਈ ਫਿਲਮ 'ਅੰਧਾਧੁਨ' ਨੂੰ ਵੀ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਹੈ।

 

 
 
 
 
 
 
 
 
 
 
 
 
 
 

मेरे बचपन का प्यार। Ek dashak banaaya hai, Lagta hai ek shatak banaya hai. —————————————— Ten years of togetherness. Happy anniversary.

A post shared by Ayushmann Khurrana (@ayushmannk) on Oct 31, 2018 at 10:59pm PDT

ਨੌਜਵਾਨ ਦਿਲਾਂ ਦੀ ਧੜਕਨ ਬਣੇ ਆਯੁਸ਼ਮਾਨ ਖੁਰਾਣਾ ਅੱਜ 1 ਨਵੰਬਰ ਨੂੰ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ। ਅੱਜ ਦੇ ਦਿਨ ਸਾਲ 2011 'ਚ ਆਯੁਸ਼ਮਾਨ ਖੁਰਾਣਾ ਨੇ ਆਪਣੇ ਦੀ ਦੋਸਤ ਤਾਹਿਰਾ ਕਸ਼ਅੱਪ ਨਾਲ ਵਿਆਹ ਕਰਵਾਇਆ ਸੀ। ਇਸ ਖਾਸ ਮੌਕੇ 'ਤੇ ਆਯੁਸ਼ਮਾਨ ਨੇ ਲਿਖਿਆ ਹੈ ਕਿ, '' ਇਕ ਦਹਾਕਾ ਗੁਜਰਿਆ ਹੈ ਤੁਹਾਡੇ ਨਾਲ।''

PunjabKesari
ਦੱਸ ਦੇਈਏ ਕਿ 'ਬਧਾਈ ਹੋ' 'ਚ ਆਯੁਸ਼ਮਾਨ ਖੁਰਾਣਾ ਦੀ ਅਦਾਕਾਰੀ ਦੀ ਕਾਫੀ ਤਾਰੀਫ ਕੀਤੀ ਸੀ। ਇਹ ਫਿਲਮ ਇਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜਿਸ ਦੇ ਬਜਰੁਗ ਮਾਤਾ-ਪਿਤਾ ਇਕ ਵਾਰ ਫਿਰ ਮਾਤਾ-ਪਿਤਾ ਬਣਨ ਦੀ ਤਿਆਰੀ ਕਰ ਲੈਂਦੇ ਹਨ। ਆਯੁਸ਼ਮਾਨ ਨੇ ਸ਼ੁਜਿਤ ਸਰਕਾਰ ਦੀ ਫਿਲਮ 'ਵਿੱਕੀ ਡੋਨਰ' ਨਾਲ ਕਰੀਅਰ ਦੀ ਸ਼ੁਰੂ ਕੀਤੀ ਸੀ।

PunjabKesari

 


Edited By

Sunita

Sunita is news editor at Jagbani

Read More