ਸੱਚੀਆਂ ਘਟਨਾਵਾਂ ''ਤੇ ਆਧਾਰਿਤ ਹੋਵੇਗੀ ਆਯੁਸ਼ਮਾਨ ਦੀ ਫਿਲਮ ''ਆਰਟੀਕਲ 15''

Saturday, May 25, 2019 5:55 PM
ਸੱਚੀਆਂ ਘਟਨਾਵਾਂ ''ਤੇ ਆਧਾਰਿਤ ਹੋਵੇਗੀ ਆਯੁਸ਼ਮਾਨ ਦੀ ਫਿਲਮ ''ਆਰਟੀਕਲ 15''

ਮੁੰਬਈ (ਬਿਊਰੋ)— ਆਯੁਸ਼ਮਾਨ ਖੁਰਾਨਾ ਆਪਣੀ ਹਿੱਟ ਫਿਲਮ 'ਅੰਧਾਧੁਨ' ਤੇ 'ਬਧਾਈ ਹੋ' ਤੋਂ ਬਾਅਦ ਹੁਣ ਜਲਦ ਹੀ ਆਪਣੀ ਨਵੀਂ ਫਿਲਮ 'ਆਰਟੀਕਲ 15' ਦੇ ਨਾਲ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਜਾ ਰਹੇ ਹਨ। ਇਹ ਫਿਲਮ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਹੈ।ਨਿਰਦੇਸ਼ਕ ਅਨੁਭਵ ਸਿਨ੍ਹਾ ਨੇ ਚਾਰ ਸੱਚੀਆਂ ਘਟਨਾਵਾਂ 'ਤੇ ਸੋਧ ਕੀਤੀ, ਜਿਸ ਤੋਂ ਇਸ ਫਿਲਮ ਨੂੰ ਬਣਾਉਣ ਲਈ ਪ੍ਰੇਰਣਾ ਮਿਲੀ। ਇਹ ਫਿਲਮ ਖੋਜ ਭਰਪੂਰ ਡਰਾਮਾ ਤੇ ਸੱਚੀਆਂ ਤੇ ਅਸਲ ਘਟਨਾਵਾਂ 'ਤੇ ਆਧਾਰਿਤ ਹੈ।

ਆਪਣੀਆਂ ਦੋਵੇਂ ਹਿੱਟ ਫਿਲਮਾਂ ਤੋਂ ਬਾਅਦ ਉਮੀਦ ਹੈ ਕਿ ਆਯੁਸ਼ਮਾਨ ਆਪਣੇ ਫੈਨਜ਼ ਨੂੰ ਨਿਰਾਸ਼ ਨਹੀਂ ਕਰਨਗੇ। ਆਪਣੀ ਅਦਾਕਾਰੀ ਰਾਹੀਂ ਆਯੁਸ਼ਮਾਨ ਨੇ ਹਰੇਕ ਤੋਂ ਪ੍ਰਸ਼ੰਸਾ ਹਾਸਲ ਕੀਤੀ ਹੈ।ਇਸ ਫਿਲਮ 'ਚ ਈਸ਼ਾ ਤਲਵਾਰ, ਐੱਮ. ਨਾਸਰ, ਮਾਮੋਜ ਪਾਹਵਾ, ਸਯਾਨੀ ਗੁਪਤਾ, ਕੁਮੁਦ ਮਿਸ਼ਰਾ, ਮੁਹੰਮਦ ਜੀਸ਼ਾਨ ਆਯੂਬ ਵੀ ਨਜ਼ਰ ਆਉਣਗੇ। 'ਆਰਟੀਕਲ 15' ਜ਼ੀ ਸਟੂਡੀਓ ਵਲੋਂ ਪ੍ਰੋਡਿਊਸ ਕੀਤੀ ਗਈ ਹੈ। ਇਸ ਫਿਲਮ ਨੂੰ ਲੰਡਨ ਇੰਡੀਅਨ ਫੈਸਟੀਵਲ ਦੇ 10ਵੇਂ ਐਡੀਸ਼ਨ ਲਈ ਤਿਆਰ ਕੀਤਾ ਗਿਆ ਹੈ।

 


Edited By

Lakhan

Lakhan is news editor at Jagbani

Read More