B'DAY SPL : ਜਾਣੋਂ ਵੈਲੇਨਟਾਈਨ ਵਾਲੇ ਦਿਨ ਜਨਮੀ 'ਮਧੂਬਾਲਾ' ਦੀ ਦਰਦ ਭਰੀ ਦਾਸਤਾਨ

2/14/2018 2:08:57 AM

ਨਵੀਂ ਦਿੱਲੀ— 'ਮਧੂਬਾਲਾ' ਦਾ ਨਾਂ ਹਿੰਦੀ ਸਿਨੇਮਾ ਦੀ ਉਨ੍ਹਾਂ ਅਦਾਕਾਰਾ ਵਿਚ ਸ਼ਾਮਲ ਹੈ, ਜੋ ਪੂਰੀ ਤਰ੍ਹਾਂ ਸਿਨੇਮਾ ਦੇ ਰੰਗ 'ਚ ਰੰਗ ਗਈ ਅਤੇ ਆਪਣਾ ਪੂਰਾ ਜੀਵਨ ਇਸੇ ਦੇ ਨਾਂ ਕਰ ਦਿੱਤਾ। ਉਨ੍ਹਾਂ ਨੂੰ ਅਦਾਕਾਰੀ ਦੇ ਨਾਲ-ਨਾਲ ਸੁੰਦਰਤਾ ਦੀ ਦੇਵੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੂੰ 'ਵੀਨਸ ਆਫ ਇੰਡੀਅਨ ਸਿਨੇਮਾ' ਅਤੇ 'ਦਿ ਬਿਊਟੀ ਆਫ ਟ੍ਰੈਜੇਡੀ' ਜਿਹੇ ਨਾਂ ਵੀ ਦਿੱਤੇ ਗਏ। ਮਧੂਬਾਲਾ ਦਾ ਜਨਮ 14 ਫਰਵਰੀ,1933 ਨੂੰ ਦਿੱਲੀ ਵਿਚ ਹੋਇਆ ਸੀ। ਇਨ੍ਹਾਂ ਦੇ ਬਚਪਣ ਦਾ ਨਾਂ 'ਮੁਮਤਾਜ ਜਹਾਂ ਦੇਹਲਵੀ' ਸੀ। ਇਨ੍ਹਾਂ ਦੇ ਪਿਤਾ ਦਾ ਨਾਂ ਅਤਾਊਲਾਹ ਅਤੇ ਮਾਤਾ ਦਾ ਨਾਂ ਆਇਸ਼ਾ ਬੇਗਮ ਸੀ। ਸ਼ੁਰੂਆਤੀ ਦਿਨਾਂ ਵਿਚ ਇਨਾਂ ਦੇ ਪਿਤਾ ਪੇਸ਼ਾਵਰ ਦੀ ਇਕ ਤੰਬਾਕੂ ਫੈਕਟਰੀ ਵਿਚ ਕੰਮ ਕਰਦੇ ਸੀ। ਉਥੋਂ ਨੌਕਰੀ ਛੱਡ ਕੇ ਉਨ੍ਹਾਂ ਦੇ ਪਿਤਾ ਦਿੱਲੀ, ਅਤੇ ਉਥੋਂ ਮੁੰਬਈ ਚਲੇ ਗਏ, ਜਿਥੇ ਮਧੂਬਾਲਾ ਦਾ ਨਵਾਂ ਜਨਮ ਹੋਇਆ। 
PunjabKesari
'ਵੈਲੇਨਟਾਈਨ ਡੇ' ਵਾਲੇ ਦਿਨ ਜਨਮੀ ਇਸ ਖੂਬਸੂਰਤ ਅਦਾਕਾਰਾ ਦੇ ਹਰ ਅੰਦਾਜ਼ ਵਿਚ ਪਿਆਰ ਝਲਕਦਾ ਸੀ। ਉਨ੍ਹਾਂ 'ਚ ਬਚਪਣ ਤੋਂ ਹੀ ਸਿਨੇਮਾ ਵਿਚ ਕੰਮ ਕਰਨ ਦੀ ਤਮੰਨਾ ਸੀ। ਮੁਮਤਾਜ ਨੇ ਆਪਣੀ ਫਿਲਮ ਕੈਰੀਅਰ ਦੀ ਸ਼ੁਰੂਆਤ ਸਾਲ 1942 ਦੀ ਫਿਲਮ 'ਬਸੰਤ' ਤੋਂ ਕੀਤੀ ਸੀ। ਇਹ ਕਾਫੀ ਕਾਫੀ ਸਫਲ ਫਿਲਮ ਰਹੀ ਅਤੇ ਇਸ ਦੇ ਬਾਅਦ ਇਸ ਖੂਬਸੂਰਤ ਅਦਾਕਾਰਾ ਦੀ ਲੋਕਾਂ ਵਿਚ ਪਛਾਣ ਬਨਣ ਲੱਗੀ। ਇਨ੍ਹਾਂ ਦੀ ਅਦਾਕਾਰੀ ਨੂੰ ਦੇਖ ਕੇ ਉਸ ਸਮੇਂ ਦੀ ਅਦਾਕਾਰਾ ਦੇਵਿਕਾ ਰਾਣੀ ਬਹੁਤ ਪ੍ਰਭਾਵਿਤ ਹੋਈ ਅਤੇ ਮੁਮਤਾਜ ਜਹਾਂ ਦੇਹਲਵੀ ਨੂੰ ਆਪਣਾ ਨਾਂ ਬਦਲ ਕੇ 'ਮਧੂਬਾਲਾ' ਰੱਖਣ ਦੀ ਸਲਾਹ ਦਿੱਤੀ। 
PunjabKesari
ਇੰਝ ਕਿਹਾ ਜਾਣ ਲੱਗਾ 'ਸੁੰਦਰਤਾ ਦੀ ਦੇਵੀ'
ਸਾਲ 1947 ਵਿਚ ਆਈ ਫਿਲਮ 'ਨੀਲ ਕਮਲ' ਮੁਮਤਾਜ ਦੇ ਨਾਂ ਤੋਂ ਆਖਿਰੀ ਫਿਲਮ ਸੀ। ਇਸ ਦੇ ਬਾਅਦ ਉਨ੍ਹਾਂ ਨੂੰ ਮਧੂਬਾਲਾ ਦੇ ਨਾਂ ਨਾਲ ਜਾਣਿਆ ਗਿਆ। ਇਸ ਫਿਲਮ ਵਿਚ ਸਿਰਫ 14 ਸਾਲਾ ਮਧੂਬਾਲਾ ਨੇ ਰਾਜ ਕਪੂਰ ਦੇ ਨਾਲ ਕੰਮ ਕੀਤਾ। 'ਨੀਲ ਕਮਲ' ਵਿਚ ਅਦਾਕਾਰੀ ਦੇ ਬਾਅਦ ਉਨ੍ਹਾਂ ਨੂੰ ਸਿਨੇਮਾ ਦੀ 'ਸੁੰਦਰਤਾ ਦੇਵੀ' ਕਿਹਾ ਜਾਣ ਲੱਗਾ। ਇਸ ਦੇ ਦੋ ਸਾਲਾਂ ਬਾਅਦ ਮਧੂਬਾਲਾ ਨੇ 'ਬੰਬੇ ਟਾਕੀਜ਼' ਦੀ ਫਿਲਮ 'ਮਹਿਲ' ਵਿਚ ਅਦਾਕਾਰੀ ਕੀਤੀ। ਫਿਲਮ ਦੀ ਸਫਲਤਾ ਦੇ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਦੇ ਬਾਅਦ ਸਾਰੇ ਮਸ਼ਹੂਰ ਕਲਾਕਾਰਾਂ ਦੇ ਨਾਲ ਉਨ੍ਹਾਂ ਦੀ ਇਕ ਤੋਂ ਬਾਅਦ ਇਕ ਫਿਲਮ ਆਉਣ ਲੱਗੀ। 
ਛੋਟੀ ਉਮਰ, ਵੱਡੀ ਜ਼ਿੰਮੇਵਾਰੀ
ਮਧੂਬਾਲਾ ਨੇ 9 ਸਾਲ ਦੀ ਉਮਰ ਵਿਚ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਅਜਿਹਾ ਉਨ੍ਹਾਂ ਨੇ ਆਪਣੇ ਸ਼ੌਕ ਨਹੀਂ, ਸਗੋਂ ਮਜਬੂਰੀ ਵਿਚ ਕੀਤਾ ਸੀ ਕਿਉਂਕਿ ਪਿਤਾ ਦੇ ਕੋਲ ਕੋਈ ਕੰਮ ਨਹੀਂ ਸੀ।
PunjabKesari
ਦਿਲੀਪ ਕੁਮਾਰ ਦੇ ਨਾਲ ਪ੍ਰੇਮ
ਉਨ੍ਹਾਂ ਦੇ ਦਿਲੀਪ ਕੁਮਾਰ ਦੇ ਨਾਲ ਲੱਗਭਗ ਸੱਤ ਸਾਲ ਤਕ ਪ੍ਰੇਮ ਚੱਲਿਆ ਸੀ ਪਰ ਉਨ੍ਹਾਂ ਦੇ ਪਿਤਾ ਨੂੰ ਇਹ ਸੰਬੰਧ ਪਸੰਦ ਨਹੀਂ ਸੀ, ਅਖੀਰ ਵਿਚ ਆਪਣੇ ਪਿਤਾ ਦੇ ਦਬਾਅ ਅੱਗੇ ਉਨ੍ਹਾਂ ਨੂੰ ਝੁੱਕਣਾ ਪਿਆ। 
PunjabKesari
ਕਿਸ਼ੋਰ ਕੁਮਾਰ ਦਾ ਫੜਿਆ ਹੱਥ
ਦਿਲੀਪ ਕੁਮਾਰ ਤੋਂ ਵੱਖ ਹੋਣ ਦੇ ਕੁਝ ਸਮੇਂ ਬਾਅਦ ਉਨ੍ਹਾਂ ਨੇ ਗਾਇਕ ਕਿਸ਼ੋਰ ਕੁਮਾਰ ਨਾਲ ਵਿਆਹ ਕਰ ਲਿਆ। ਕਿਸ਼ੋਰ ਕੁਮਾਰ ਤਲਾਕਸ਼ੁਦਾ ਸੀ ਪਰ ਮਧੂਬਾਲਾ ਨੇ ਇਸ ਦੀ ਪਰਵਾਹ ਨਹੀਂ ਕੀਤੀ। ਕਿਸ਼ੋਰ ਦੇ ਨਾਲ 1960 ਵਿਚ ਵਿਆਹ ਹੋਇਆ ਸੀ।
ਉਨ੍ਹਾਂ ਦੇ ਪਿਆਰ ਲਈ ਕਈ ਸੀ ਕਤਾਰ ਵਿਚ
ਦੱਸਿਆ ਜਾ ਰਿਹਾ ਹੈ ਕਿ ਪ੍ਰਦੀਪ ਕੁਮਾਰ, ਭਾਰਤ ਭੂਸ਼ਣ ਨੇ ਉਨ੍ਹਾਂ ਨੂੰ ਪ੍ਰਪੋਜ਼ ਕੀਤਾ ਸੀ। ਉਸੇ ਸਮੇਂ ਦੌਰਾਨ ਕਿਸ਼ੋਰ ਕੁਮਾਰ ਨੇ ਵੀ ਉਨ੍ਹਾਂ ਨੂੰ ਪ੍ਰਪੋਜ਼ ਕੀਤਾ ਸੀ। ਜਿਸ ਵਜ੍ਹਾ ਨਾਲ ਉਨ੍ਹਾਂ ਨੇ ਕਿਸ਼ੋਰ ਦਾ ਹੱਥ ਫੜਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News