Video: ਬੀ. ਪਰਾਕ ਦੇ ਪੰਜਾਬੀ ਗੀਤ 'ਚ ਨਜ਼ਰ ਆਈ ਬਾਲੀਵੁੱਡ ਦੀ ਇਹ ਹੌਟ ਹਸੀਨਾ

9/19/2017 1:33:50 PM

ਮੁੰਬਈ— ਬਾਲੀਵੁੱਡ ਅਦਾਕਾਰਾ ਗੌਹਰ ਖਾਨ ਛੇਤੀ ਹੀ ਪੰਜਾਬੀ ਗੀਤ 'ਚ ਨਜ਼ਰ ਆਏਗੀ। ਉਸ ਨੇ ਇਕ ਪੰਜਾਬੀ ਗੀਤ 'ਬੇਵਫਾਈ' ਵਿਚ ਅਦਾਕਾਰੀ ਕੀਤੀ ਹੈ। ਅਰਵਿੰਦ ਖਹਿਰਾ ਨਿਰਦੇਸ਼ਤ ਗੀਤ ਦੀ ਵੀਡੀਓ ਜਾਰੀ ਕਰ ਦਿੱਤੀ ਗਈ ਹੈ। ਇਸ ਵਿਚ ਗੌਹਰ ਅਦਾਕਾਰ ਅਨੁਜ ਸਚਦੇਵਾ ਨਾਲ ਨਜ਼ਰ ਆ ਰਹੀ ਹੈ। ਇਸ ਨੂੰ ਬੀ. ਪਰਾਕ ਨੇ ਗਾਇਆ ਹੈ। ਸਾਲ 2015 ਵਿਚ ਫਿਲਮ 'ਓ ਯਾਰਾ ਐਵੇਂ ਲੁਟ ਗਿਆ' ਨਾਲ ਪੰਜਾਬੀ ਫਿਲਮ ਉਦਯੋਗ ਵਿਚ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਗੌਹਰ ਨੇ ਕਿਹਾ ਕਿ ਮੈਂ ਅਰਵਿੰਦ ਖਹਿਰਾ ਅਤੇ ਬੀ. ਪਰਾਕ ਨਾਲ ਕੰਮ ਕਰਨਾ ਚਾਹੁੰਦੀ ਸੀ।


ਇਸ ਤੋਂ ਇਲਾਵਾ ਗੀਤ 'ਤੇ ਸ਼ਾਨਦਾਰ ਪੇਸ਼ਕਾਰੀ ਦੀ ਵੀ ਕਾਫੀ ਗੁੰਜਾਇਸ਼ ਸੀ। ਮੈਂ ਹਮੇਸ਼ਾ ਕਲਾਕਾਰ ਦੇ ਰੂਪ ਵਿਚ ਆਪਣੀਆਂ ਸਮੱਰਥਾਵਾਂ ਦਿਖਾਉਣਾ ਚਾਹੁੰਦੀ ਹਾਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News