MOVIE REVIEW : ਐਕਸ਼ਨ ਦਾ ਡਬਲ ਡੋਜ਼ ਹੈ ਟਾਈਗਰ ਦੀ 'ਬਾਗੀ 2'

3/30/2018 1:49:31 PM

ਮੁੰਬਈ (ਬਿਊਰੋ)— ਅਹਿਮਦ ਖਾਨ ਦੀ ਫਿਲਮ 'ਬਾਗੀ 2' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ 'ਚ ਟਾਈਗਰ ਸ਼ਰਾਫ, ਦਿਸ਼ਾ ਪਟਾਨੀ, ਪ੍ਰਤੀਕ ਬੱਬਰ, ਮਨੋਜ ਵਾਜਪਾਈ ਅਤੇ ਰਣਦੀਪ ਹੁੱਡਾ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ।
ਕਹਾਣੀ
ਫਿਲਮ ਵਿਚ ਟਾਈਗਰ ਸ਼ਰਾਫ ਰੋਨੀ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ ਤਾਂ ਉਥੇ ਹੀ ਅਦਾਕਾਰਾ ਦਿਸ਼ਾ ਪਟਾਨੀ ਨੇ ਨੇਹਾ ਦਾ ਰੋਲ ਨਿਭਾਇਆ ਹੈ। ਕਾਲਜ ਵਿਚ ਰੋਨੀ ਮੁਲਾਕਾਤ ਨੇਹਾ ਨਾਲ ਹੁੰਦੀ ਹੈ। ਇਸ ਤੋਂ ਬਾਅਦ ਦੋਵਾਂ ਦੀ ਦੋਸਤੀ ਪਿਆਰ ਵਿਚ ਬਦਲ ਜਾਂਦੀ ਹੈ। ਕੁਝ ਸਮੇਂ ਬਾਅਦ ਨੇਹਾ ਅਤੇ ਰੋਨੀ ਵਿਆਹ ਕਰਨ ਦਾ ਫੈਸਲਾ ਵੀ ਕਰ ਲੈਂਦੇ ਹਨ, ਹਾਲਾਂਕਿ ਵਿਆਹ ਤੋਂ ਠੀਕ ਪਹਿਲਾਂ ਰੋਨੀ ਦੀ ਗਰਲਫਰੈਂਡ ਨੇਹਾ ਨਾਲ ਇਕ ਹਾਦਸਾ ਹੋ ਜਾਂਦਾ ਹੈ। ਇਸ ਤੋਂ ਬਾਅਦ ਫਿਲਮ 'ਚ ਆਉਂਦਾ ਹੈ ਇਕ ਵੱਖਰਾ ਹੀ ਟਵਿਸਟ ਅਤੇ ਸ਼ੁਰੂ ਹੁੰਦਾ ਹੈ ਐਕਸ਼ਨ ਦਾ ਧਮਾਕਾ। 
ਡਾਇਰੈਕਸ਼ਨ
ਅਹਿਮਦ ਖਾਨ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬਾਗੀ-2' ਐਕਸ਼ਨ, ਥਰਿਲਰ, ਰੁਮਾਂਸ ਅਤੇ ਸਸਪੈਨਸ ਨਾਲ ਭਰਪੂਰ ਹੈ। ਜਿੱਥੋ ਤੱਕ ਡਾਇਰੈਕਸ਼ਨ ਦੀ ਗੱਲ ਹੈ, ਤਾਂ ਅਹਿਮਦ ਖਾਨ ਸਿਰਫ ਚਾਰ-ਪੰਜ ਫਿਲਮਾਂ ਦੇ ਡਾਇਰੈਕਸ਼ਨ ਤੋਂ ਬਾਅਦ ਹੀ ਕਾਬਿਲ ਡਾਇਰੈਕਟਰ ਦੀ ਤਰ੍ਹਾਂ ਸਾਹਮਣੇ ਆਏ ਹਨ। ਜੋ ਲੋਕ ਐਕਸ਼ਨ ਫਿਲਮਾਂ ਦੇਖਣ ਦੇ ਸ਼ੌਕੀਨ ਹਨ ਜਾਂ ਟਾਈਗਰ-ਦਿਸ਼ਾ ਦੀ ਕੈਮਿਸਟਰੀ ਵਿਚ ਦਿਲਚਸਪੀ ਰੱਖਦੇ ਹਨ, ਇਹ ਫਿਲਮ ਉਨ੍ਹਾਂ ਲਈ ਹੈ। 
ਐਕਟਿੰਗ
ਫਿਲਮ ਵਿਚ ਟਾਈਗਰ ਦਾ ਐਕਸ਼ਨ ਦੇਖਣ ਵਾਲਾ ਹੈ। ਇਸ ਤੋਂ ਇਲਾਵਾ ਐਕਟਿੰਗ ਵੀ ਠੀਕ-ਠਾਕ ਹੈ। ਇਸ ਵਿਚ ਰਣਦੀਪ ਹੁੱਡਾ, ਮਨੋਜ ਵਾਜਪਾਈ, ਦੀਪਕ ਬੱਬਰ ਵਰਗੇ ਐਕਟਰ ਵੀ ਹਨ, ਜਿਨ੍ਹਾਂ ਦੇ ਛੋਟੇ ਪਰ ਜ਼ਬਰਦਸਤ ਰੋਲ ਦੇਖਣ ਲਾਇਕ ਹਨ। ਪ੍ਰਤੀਕ ਬੱਬਰ ਨੇ ਬਤੋਰ ਵਿਲੇਨ ਇਸ ਫਿਲਮ ਨਾਲ ਕਮਬੈਕ ਹੋ ਰਿਹਾ ਹੈ।
ਮਿਊਜ਼ਿਕ
ਮਿ‍ਊਜ਼ਿਕ ਦੇ ਮਾਮਲੇ ਵਿਚ 'ਬਾਗੀ 2' ਥੋੜ੍ਹਾ ਨਿਰਾਸ਼ ਕਰਦੀ ਹੈ। ਹਾਲਾਂਕਿ ਇਸ ਵਿਚ ਜੈਕਲੀਨ ਫਰਨਾਂਡੀਜ਼ ਦਾ ਆਈਟਮ ਸੀਤ 'ਏਕ ਦੋ ਤੀਨ...' ਦਾ ਰੀਮਿਕ‍ਸ ਜਰੂਰ ਹੈ ਪਰ ਇਸ ਵਿਚ ਉਹ ਗੱਲ ਨਹੀਂ ਜੋ 1988 ਵਿਚ ਆਈ ਮਧੁਰੀ ਦੀ ਫਿਲਮ 'ਤੇਜ਼ਾਬ' ਦੇ 'ਏਕ ਦੋ ਤੀਨ...' ਵਿਚ ਸੀ। ਇਸ ਤੋਂ ਇਲਾਵਾ ਇਕ ਲਵ ਸ‍ਟੋਰੀ 'ਚ ਚੰਗੇ ਰੋਮਾਂਟਿਕ ਗੀਤ ਦੀ ਕਮੀ ਸਾਫ ਝਲਕਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News