Movie Review : ਸ਼ੇਅਰ ਮਾਰਕਿਟ ਦੀ ਦਿਲਚਸਪ ਕਹਾਣੀ ਹੈ ਸੈਫ ਅਲੀ ਖਾਨ ਦੀ 'ਬਾਜ਼ਾਰ'

10/26/2018 12:38:37 PM

ਫਿਲਮ ਦਾ ਨਾਂ : ਬਾਜ਼ਾਰ
ਨਿਰਦੇਸ਼ਕ : ਗੌਰਵ ਕੇ ਚਾਵਲਾ
ਸਟਾਰ ਕਾਸਟ : ਸੈਫ ਅਲੀ ਖਾਨ, ਚਿਤਰਾਂਗਦਾ ਸਿੰਘ, ਰੋਹਨ ਮਿਹਰਾ, ਰਾਧਿਕਾ ਆਪਟੇ
ਮਿਆਦ : 2 ਘੰਟਾ 20 ਮਿੰਟ
ਸਰਟੀਫਿਕੇਟ : U/A

ਮੁੰਬਈ (ਬਿਊਰੋ)— ਗੌਰਵ ਕੇ ਚਾਵਲਾ ਦਾ ਨਾਂ ਵਿਗਿਆਪਣ ਦੀ ਇੰਡਸਟਰੀ 'ਚ ਪ੍ਰਸਿੱਧ ਹੈ ਪਰ ਹੁਣ ਪਹਿਲੀ ਵਾਰ ਉਨ੍ਹਾਂ ਨੇ ਫਿਲਮ ਨਿਰਦੇਸ਼ਨ 'ਚ ਕਦਮ ਰੱਖਿਆ ਹੈ। ਸ਼ੇਅਰ ਮਾਰਕਿਟ ਦੇ ਉਤਾਰ-ਚੜਾਅ ਅਤੇ ਉਸ ਦੁਨੀਆ ਦੇ ਆਲੇ-ਦੁਆਲੇ ਹੋਣ ਵਾਲੀਆਂ ਗੱਲਾਂ ਨੂੰ 'ਬਾਜ਼ਾਰ' ਫਿਲਮ ਰਾਹੀਂ ਗੌਰਵ ਨੇ ਦਰਸਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ।

ਫਿਲਮ
ਫਿਲਮ ਦੀ ਕਹਾਣੀ ਮੁੰਬਈ ਦੇ ਉਦਯੋਗਪਤੀ ਸ਼ਕੁਨ ਕੋਠਾਰੀ (ਸੈਫ ਅਲੀ ਖਾਨ) ਨਾਲ ਸ਼ੁਰੂ ਹੁੰਦੀ ਹੈ, ਜੋ ਖੁਦ ਨੂੰ ਸ਼ੇਅਰ ਬਾਜ਼ਾਰ ਦਾ ਕਿੰਗ ਮੰਨਦਾ ਹੈ। ਸ਼ਕੁਨ ਦੀ ਪਤਨੀ ਮੰਦਿਰਾ ਕੋਠਾਰੀ (ਚਿਤਰਾਂਗਦਾ ਸਿੰਘ) ਹੈ। ਸ਼ਕੁਨ ਦੇ ਨਾਲ ਦੇ ਵਪਾਰੀ ਉਸ ਨੂੰ ਈਰਖਾ ਰੱਖਦੇ ਹਨ ਕਿਉਂਕਿ ਉਸ ਦੇ ਕੰਮ ਦਾ ਤਰੀਕਾ ਸਭ ਤੋਂ ਵੱਖਰਾ ਹੈ। ਇਸੇ ਵਿਚਕਾਰ ਇਲਾਹਾਬਾਦ ਸ਼ਹਿਰ ਤੋਂ ਟ੍ਰੈਡਿੰਗ ਕਰਨ ਵਾਲੇ ਰਿਜ਼ਵਾਨ ਅਹਿਮਦ (ਰੋਹਨ ਮਹਿਰਾ) ਦੀ ਐਂਟਰੀ ਮੁੰਬਈ 'ਚ ਹੁੰਦੀ ਹੈ। ਉਸ ਦਾ ਇਕ ਹੀ ਸਪਨਾ ਹੈ— ਸ਼ਕੁਨ ਕੋਠਾਰੀ ਨੂੰ ਇਕ ਵਾਰ ਮਿਲਣਾ। ਇਸ ਦੌਰਾਨ ਰਿਜ਼ਵਾਨ ਦੀ ਮੁਲਾਕਾਤ ਪ੍ਰਿਆ (ਰਾਧਿਕਾ ਆਪਟੇ) ਨਾਲ ਹੁੰਦੀ ਹੈ, ਜੋ ਕਿ ਇਕ ਟ੍ਰੈਡਿੰਗ ਕੰਪਨੀ 'ਚ ਕੰਮ ਕਰਦੀ ਹੈ। ਰਿਜ਼ਵਾਨ ਦਾ ਸ਼ਕੁਨ ਨੂੰ ਮਿਲਣਾ ਅਤੇ ਮਿਲਣ ਤੋਂ ਪਹਿਲਾਂ ਅਤੇ ਬਾਅਦ ਤਰ੍ਹਾਂ-ਤਰ੍ਹਾਂ ਦੀਆਂ ਘਟਨਾਵਾਂ ਦਾ ਵਾਪਰਨੀਆਂ ਬੇਹੱਦ ਦਿਲਚਸਪ ਤਰੀਕੇ ਨਾਲ ਦਿਖਾਇਆ ਗਿਆ ਹੈ। ਅੰਤ 'ਚ ਕਹਾਣੀ ਵੱਖਰੇ ਮੁਕਾਮ 'ਚ ਪਹੁੰਚ ਜਾਂਦੀ ਹੈ, ਜਿਸ ਨੂੰ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ।

ਕਿਰਦਾਰ ਤੇ ਐਕਟਿੰਗ
ਸੈਫ ਅਲੀ ਖਾਨ ਨੇ ਕਈ ਸਾਲਾਂ ਬਾਅਦ 'ਓਮਕਾਰਾ' ਵਾਲੇ 'ਲੰਗੜਾ ਤਿਆਗੀ' ਦੇ ਬਰਾਬਰ ਦੀ ਪਰਫਾਰਮੈਂਸ ਦਿੱਤੀ ਹੈ। ਉਨ੍ਹਾਂ ਤੋਂ ਇਲਾਵਾ ਐਕਟਰ ਵਿਨੋਦ ਮਹਿਰਾ ਦੇ ਬੇਟੇ ਰੋਹਨ ਮਹਿਰਾ ਵੀ ਇਸ ਫਿਲਮ ਨਾਲ ਹਿੰਦੀ ਇੰਡਸਟਰੀ 'ਚ ਕਦਮ ਰੱਖ ਰਹੇ ਹਨ ਪਰ ਉਨ੍ਹਾਂ ਨੂੰ ਦੇਖ ਕੇ ਬਿਲਕੁੱਲ ਨਹੀਂ ਲੱਗਦਾ ਕਿ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੈ। ਫਿਲਮ 'ਚ ਉਹ ਬੇਹੱਦ ਸ਼ਾਨਦਾਰ ਅਭਿਨੈ ਕਰਦੇ ਹੋਏ ਨਜ਼ਰ ਆਏ ਹਨ। ਰਾਧਿਕਾ ਆਪਟੇ ਨੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਬਿਹਤਰੀਨ ਅਦਾਕਾਰਾ ਕਿਉਂ ਕਿਹਾ ਜਾਂਦਾ ਹੈ। ਰਾਧਿਕਾ 'ਪ੍ਰਿਆ ਰਾਏ' ਦੇ ਕਿਰਦਾਰ 'ਚ ਬਖੂਬੀ ਫਿੱਟ ਬੈਠੀ ਹੈ ਪਰ ਚਿਤਰਾਂਗਦਾ ਸਿੰਘ ਦੇ ਕੰਮ 'ਚ ਜ਼ਿਆਦਾ ਦਮ ਨਹੀਂ ਹੈ ਉਹ ਹੋਰ ਵੀ ਬਿਹਤਰ ਕਰ ਸਕਦੀ ਸੀ। ਫਿਲਮ ਦੇ ਬਾਕੀ ਕਿਰਦਾਰਾਂ ਨੇ ਵੀ ਸਹਿਤ ਅਭਿਨੈ ਕੀਤਾ ਹੈ।

ਕਮਜ਼ੋਰ ਕੜੀਆਂ
ਫਿਲਮ ਦੀ ਕਮਜ਼ੋਰ ਕੜੀ ਇਸ ਦਾ ਇੰਟਰਵਲ ਤੋਂ ਬਾਅਦ ਦਾ ਹਿੱਸਾ ਹੈ, ਜੋ ਕਹਾਣੀ ਨੂੰ ਥੋੜ੍ਹਾ ਸਲੋਅ ਕਰਦਾ ਹੈ। ਫਿਲਮ ਦਾ ਕੋਈ ਵੀ ਗੀਤ ਜ਼ਿਆਦਾ ਹਿੱਟ ਨਹੀਂ ਹੋਇਆ ਹੈ, ਜੋ ਇਸ ਫਿਲਮ ਦੀਆਂ ਕਮਜ਼ੋਰ ਕੜੀਆਂ 'ਚ ਸ਼ਾਮਲ ਹੈ।

ਬਾਕਸ ਆਫਿਸ
ਟ੍ਰੇਡ ਪੰਡਿਤਾਂ ਦੀ ਮੰਨੀਏ ਤਾਂ ਫਿਲਮ ਦਾ ਬਜਟ ਲਗਭਗ 40 ਕਰੋੜ ਹੈ ਅਤੇ ਇਸ ਨੂੰ 1500 ਤੋਂ ਜ਼ਿਆਦਾ ਸਕ੍ਰੀਨਸ 'ਚ ਰਿਲੀਜ਼ ਕੀਤਾ ਗਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News