''ਨੱਚ ਬੱਲੀਏ'' ਦੇ ਸੈੱਟ ''ਤੇ ਬਾਬਾ ਰਾਮਦੇਵ ਨੇ ਕੀਤੀ ਵੱਡੀ ਗਲਤੀ, ਮੰਗਣੀ ਪਈ ਸੋਨਾਕਸ਼ੀ ਤੋਂ ਮੁਆਫੀ

Wednesday, May 17, 2017 4:35 PM
ਮੁੰਬਈ— ਹਾਲ ਹੀ ''ਚ ਬਾਬਾ ਰਾਮਦੇਵ ''ਨੱਚ ਬੱਲੀਏ'' ਦੇ ਸੈੱਟ ''ਤੇ ਨਜ਼ਰ ਆਏ। ਬਾਬਾ ਰਾਮਦੇਵ ਸ਼ੋਅ ''ਚ ਬਤੌਰ ਸੈਲੀਬ੍ਰਿਟੀ ਮਹਿਮਾਨ ਬਣ ਕੇ ਪਹੁੰਚੇ। ਸ਼ੋਅ ਦੇ ਜੱਜ ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ, ਮੋਹਿਤ ਸੂਰੀ ਅਤੇ ਟੇਰੇਂਸ ਲੁਇਸ ਰਾਮਦੇਵ ਨਾਲ ਯੋਗ ਕਰਦੇ ਨਜ਼ਰ ਆਏ ਪਰ ਯੋਗ ਕਰਦੇ-ਕਰਦੇ ਰਾਮਦੇਵ ਤੋਂ ਇੱਕ ਗਲਤੀ ਹੋ ਗਈ।
ਅਸਲ ''ਚ ਬਾਬਾ ਰਾਮਦੇਵ ''ਨੱਚ ਬੱਲੀਏ'' ਮੰਚ ''ਤੇ ਇੰਨਾ ਜ਼ਿਆਦਾ ਉਤਸਾਹਿਤ ਨਜ਼ਰ ਆਇਆ ਕਿ ਉਸ ਨੇ ਗਲਤੀ ਨਾਲ ਸੋਨਾਕਸ਼ੀ ਸਿਨਾਹਾ ਨੂੰ ਮੀਨਾਕਸ਼ੀ ਕਹਿ ਦਿੱਤਾ। ਜਿਸ ਤੋਂ ਬਾਅਦ ਸਾਰੇ ਉਸ ਦੀ ਗਲਤੀ ''ਤੇ ਹੱਸਣ ਲੱਗੇ ਤਾਂ ਆਪਣੀ ਸੂਝ-ਬੂਝ ਦਿਖਾਉਂਦੇ ਹੋਏ ਬਾਬਾ ਰਾਮਦੇਵ ਨੇ ਸੋਨਾਕਸ਼ੀ ਤੋਂ ਮੁਆਫੀ ਮੰਗੀ। ਖਬਰ ਹੈ ਕਿ ''ਨੱਚ ਬੱਲੀਏ'' ''ਚ ਬਾਬਾ ਰਾਮਦੇਵ ਦਾ ਇਹ ਐਪੀਸੋਡ ਬੇਹੱਦ ਮਨੋਰੰਜਨ ਨਾਲ ਭਰਪੂਰ ਸੀ। ''ਨੱਚ ਬੱਲੀਏ'' ਦੇ ਮੰਚ ''ਤੇ ਮੌਜੂਦ ਹਰ ਕੋਈ ਉਸ ਦੇ ਰੰਗ ''ਚ ਰੰਗਿਆ ਹੋਇਆ ਹੈ। ਉਂਝ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਬਾਬਾ ਰਾਮਦੇਵ ਕਿਸੇ ਟੀ. ਵੀ. ਰਿਐਲਿਟੀ ਸ਼ੋਅ ''ਚ ਨਜ਼ਰ ਆਇਆ। ਪਿਛਲੀ ਵਾਰ ਰਾਮਦੇਵ ਕਪਿਲ ਸ਼ਰਮਾ ਦੇ ਸ਼ੋਅ ''ਦਿ ਕਪਿਲ ਸ਼ਰਮਾ ਸ਼ੋਅ'' ''ਚ ਨਜ਼ਰ ਆਏ ਸਨ।