ਬਾਬਾ ਰਾਮਦੇਵ ਨੇ ''ਨੱਚ ਬੱਲੀਏ 8'' ''ਚ ਲਗਾਈ ਯੋਗ ਦੀ ਕਲਾਸ (ਦੇਖੋ ਤਸਵੀਰਾਂ)

Thursday, May 18, 2017 10:22 PM
ਮੁੰਬਈ— ਯੋਗ ਗੁਰੂ ਬਾਬਾ ਰਾਮਦੇਵ ਸਟਾਰ ਪਲੱਸ ਦੇ ਮਸ਼ਹੂਰ ਡਾਂਸ ਰਿਐਲਿਟੀ ਸ਼ੋਅ ''ਨੱਚ ਬੱਲੀਏ 8'' ਦੇ ਆਉਣ ਵਾਲੇ ਐਪੀਸੋਡ ''ਚ ਯੋਗ ਸਿਖਾਉਂਦੇ ਨਜ਼ਰ ਆਉਣਗੇ। ਰਾਮਦੇਵ ਨੇ ਸ਼ੋਅ ਦੇ ਜੱਜਾਂ ਸੋਨਾਕਸ਼ੀ ਸਿਨ੍ਹਾ, ਮਸ਼ਹੂਰ ਕੋਰੀਓਗ੍ਰਾਫਰ ਟੇਰੇਂਸ ਲੁਈਸ ਤੇ ਫਿਲਮ ਨਿਰਮਾਤਾ ਮੋਹਿਤ ਸੂਰੀ ਨੂੰ ਕਪਾਲਭਾਤੀ ਆਸਨ ਸਿਖਾਇਆ।
ਜੱਜਾਂ ਤੋਂ ਇਲਾਵਾ ਬਾਬਾ ਰਾਮਦੇਵ ਸ਼ੋਅ ਦੇ ਮੁਕਾਬਲੇਬਾਜ਼ਾਂ ਨਾਲ ਵੀ ਯੋਗ ਕਰਦੇ ਨਜ਼ਰ ਆਏ। ਪਤੰਜਲੀ ਬ੍ਰਾਂਡ ਵਲੋਂ ਸਪਾਂਸਰਡ ''ਨੱਚ ਬੱਲੀਏ 8'' ਦੇ ਸੈੱਟ ''ਤੇ ਰਾਮਦੇਵ ਸਖਤ ਸੁਰੱਖਿਆ ਵਿਚਾਲੇ ਪਹੁੰਚੇ। ਸ਼ੋਅ ਦੇ ਨਿਰਮਾਤਾਵਾਂ ਨੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਕਮਾਂਡੋ ਤੇ ਖੋਜੀ ਕੁੱਤਿਆਂ ਦੀ ਵਿਵਸਥਾ ਕੀਤੀ।