ਤਾਂ ਇੰਝ ਬਣੇ ਬੱਬਲ ਰਾਏ ਪੰਜਾਬੀ ਇੰਡਸਟਰੀ ਦੇ ਡਰੀਮ ਬੁਆਏ, ਜਾਣੋ ਦਿਲਚਸਪ ਕਿੱਸਾ

Saturday, April 6, 2019 10:59 AM

ਜਲੰਧਰ (ਬਿਊਰੋ) : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ, ਗੀਤਕਾਰ ਅਤੇ ਅਦਾਕਾਰ ਬੱਬਲ ਰਾਏ ਹਮੇਸ਼ਾ ਹੀ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਦੱਸ ਦਈਏ ਕਿ ਬੱਬਲ ਰਾਏ ਦਾ ਅਸਲ ਨਾਂ ਸਿਮਰਨਜੀਤ ਸਿੰਘ ਰਾਏ।

PunjabKesari

ਸਿਮਰਨਜੀਤ ਸਿੰਘ ਰਾਏ ਤੋਂ ਬਣੇ ਬੱਬਲ ਰਾਏ

ਘਰ 'ਚ ਬੱਬਲ ਰਾਏ ਨੂੰ ਬੱਬਲ ਆਖਿਆ ਜਾਂਦਾ ਸੀ ਅਤੇ ਜਦੋਂ ਪੰਜਾਬੀ ਇੰਡਸਟਰੀ 'ਚ ਉਨ੍ਹਾਂ ਦੀ ਪਛਾਣ ਬਣ ਗਈ ਸੀ ਅਤੇ ਇਸੇ ਤਰ੍ਹਾਂ ਬੱਬਲ ਰਾਏ ਨਾਂ ਪੱਕਾ ਹੀ ਨਾਲ ਜੁੜ ਗਿਆ। ਬੱਬਲ ਰਾਏ ਨੇ ਸਾਲ 2008 'ਚ ਸੰਗੀਤ ਜਗਤ 'ਚ ਕਾਫੀ ਸ਼ੌਹਰਤ ਖੱਟੀ। 2008 'ਚ ਬੱਬਲ ਰਾਏ ਦਾ ਗੀਤ 'ਆਸਟ੍ਰੇਲੀਅਨ ਛੱਲਾ' ਗਾਇਆ ਸੀ, ਜਿਸ ਨੂੰ ਬੱਬਲ ਰਾਏ ਨੇ ਆਪਣੀ ਕਲਮ ਨਾਲ ਸ਼ਿੰਗਾਰਿਆ ਸੀ। ਇਸ ਵੀਡੀਓ ਨਾਲ ਬੱਬਲ ਰਾਏ ਯੂਟਿਊਬ 'ਤੇ ਪੂਰੀ ਤਰ੍ਹਾਂ ਛਾ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾਏ।

PunjabKesari

ਯੋਗਰਾਜ ਸਿੰਘ ਤੋਂ ਲਈ ਕ੍ਰਿਕੇਟ ਦੀ ਟਰੇਨਿੰਗ

ਦੱਸ ਦਈਏ ਬੱਬਲ ਰਾਏ ਲੁਧਿਆਣਾ ਜ਼ਿਲ੍ਹੇ ਦੇ ਕਸਬੇ ਸਮਰਾਲਾ ਦੇ ਰਹਿਣ ਵਾਲੇ ਹਨ। ਇਥੇ ਹੀ ਬੱਬਲ ਰਾਏ ਆਪਣਾ ਬਚਪਨ ਅਤੇ ਮੁੱਢਲੀ ਪੜ੍ਹਾਈ ਪੂਰੀ ਕੀਤੀ। ਇੰਨ੍ਹਾਂ ਹੀ ਨਹੀਂ ਸਗੋਂ ਬੱਬਲ ਰਾਏ ਨੇ ਯੋਗਰਾਜ ਸਿੰਘ ਤੋਂ ਕ੍ਰਿਕੇਟ ਦੀ ਟਰੇਨਿੰਗ ਵੀ ਲਈ ਪਰ ਉਹ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਚਲੇ ਗਏ, ਜਿੱਥੇ ਉਨ੍ਹਾਂ ਨੇ ਆਪਣੀ ਗਾਇਕੀ ਤੇ ਗੀਤਕਾਰੀ ਦਾ ਸਫਰ ਸ਼ੁਰੂ ਕੀਤਾ 'ਤੇ ਵੀਡੀਓਜ਼ ਰਾਹੀਂ ਵਾਇਰਲ ਹੋ ਗਏ।

PunjabKesari

'ਸਾਊ ਪੁੱਤ' ਐਲਬਮ ਨੇ ਡੋਲ੍ਹਿਆ ਉਮੀਦਾਂ 'ਤੇ ਪਾਣੀ  

ਬੱਬਲ ਰਾਏ ਨੇ ਆਪਣੇ ਖਾਸ ਦੋਸਤਾਂ 'ਤੇ ਪਰਿਵਾਰ ਦੀ ਮਦਦ ਨਾਲ ਸਾਲ 2010 'ਚ 'ਸਾਊ ਪੁੱਤ' ਐਲਬਮ ਰਿਲੀਜ਼ ਕੀਤੀ ਪਰ ਇਹ ਐਲਬਮ ਉਨ੍ਹਾਂ ਦੀਆਂ ਆਸਾਂ 'ਤੇ ਖਰੀ ਨਾ ਉਤਰ ਸਕੀ।

PunjabKesari

ਯੂਟਿਊਬ ਰਾਹੀਂ ਬੱਬਲ ਰਾਏ ਪਛਾਣ ਤਾਂ ਕਾਇਮ ਕਰ ਲਈ ਸੀ ਪਰ ਪੰਜਾਬੀ ਇੰਡਸਟਰੀ 'ਚ ਉਨ੍ਹਾਂ ਦਾ ਨਾਂ ਸਾਲ 2012 'ਚ ਆਏ ਗੀਤ 'ਸੋਹਣੀ' ਨਾਲ ਬਣਿਆ, ਜੋ ਕਿ ਕਾਫੀ ਹਿੱਟ ਰਿਹਾ।

PunjabKesari

ਇਮਰਾਨ ਹਾਸ਼ਮੀ ਦੀ ਫਿਲਮ 'ਕਰੂਕ' 'ਚ ਲਿਆ ਗਿਆ 'ਆਸਟ੍ਰੇਲੀਅਨ ਛੱਲਾ'

ਬੱਬਲ ਰਾਏ ਦਾ 'ਆਸਟ੍ਰੇਲੀਅਨ ਛੱਲਾ' ਗੀਤ ਬਾਲੀਵੁੱਡ ਐਕਟਰ ਇਮਰਾਨ ਹਾਸ਼ਮੀ ਦੀ ਬਾਲੀਵੁੱਡ ਫਿਲਮ 'ਕਰੂਕ' 'ਚ ਲਿਆ ਗਿਆ, ਜੋ ਕਿ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।

PunjabKesari

ਹਿੱਟ ਗੀਤਾਂ ਦੀ ਲਾਈ ਝੜੀ

'ਸੋਹਣੀ' ਗੀਤ ਤੋਂ ਬਾਅਦ ਬੱਬਲ ਰਾਏ ਨੇ ਹਿੱਟ ਗੀਤਾਂ ਦੀ ਝੜੀ ਲਾ ਦਿੱਤੀ। ਇਸ ਤੋਂ ਬਾਅਦ ਸਾਲ 2014 'ਚ ਦੂਜੀ ਐਲਬਮ 'ਗਰਲਫਰੈਂਡ' ਰਿਲੀਜ਼ ਹੋਈ, ਜਿਸ ਸਾਰੇ ਗੀਤਾਂ ਨੂੰ ਫੈਨਜ਼ ਕਾਫੀ ਪਿਆਰ ਮਿਲਿਆ।

PunjabKesari

ਇਸ ਤੋਂ ਬਾਅਦ ਸਾਲ 2015 'ਚ ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਨਾਲ ਬੱਬਲ ਰਾਏ ਦਾ ਇਕ ਗੀਤ 'ਯੰਗਸ੍ਟਰ ਰਿਟਰਨਜ਼' ਆਇਆ, ਜੋ ਕਿ ਬਹੁਤ ਹੀ ਮਕਬੂਲ ਹੋਇਆ। ਜੱਸੀ ਗਿੱਲ ਤੇ ਬੱਬਲ ਰਾਏ ਦੀ ਜੋੜੀ ਨੇ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਇਆ।

PunjabKesari

ਫਿਲਮ ਇੰਡਸਟਰੀ ਖੱਟੀ ਸ਼ੌਹਰਤ

ਬੱਬਲ ਰਾਏ ਨੇ ਫਿਲਮੀ ਜਗਤ 'ਚ ਵੀ ਚੰਗੀ ਸ਼ੌਹਰਤ ਖੱਟੀ ਹੈ। ਦੱਸ ਦਈਏ ਕਿ ਬੱਬਲ ਰਾਏ ਨੇ ਗਿੱਪੀ ਗਰੇਵਾਲ ਦੀ ਫਿਲਮ 'ਸਿੰਘ ਵਰਸਿਜ਼ ਕੌਰ' 'ਚ ਛੋਟਾ ਜਿਹਾ ਕਿਰਦਾਰ ਨਿਭਾਇਆ ਸੀ ਪਰ ਸਾਲ 2014 'ਚ ਆਈ ਫਿਲਮ 'ਮਿਸਟਰ ਐਂਡ ਮਿਸਟਰ 420' 'ਚ ਨਾਇਕ ਦੇ ਤੌਰ 'ਤੇ ਡੈਬਿਊ ਕੀਤਾ, ਜਿਸ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ। ਬੱਬਲ ਰਾਏ ਨੇ 'ਓ ਮਾਈ ਪਿਓ ਜੀ', 'ਦਿਲਦਾਰੀਆਂ' ਅਤੇ 'ਸਰਗੀ' ਵਰਗੀਆਂ ਫਿਲਮਾਂ 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ। 

PunjabKesari


Edited By

Sunita

Sunita is news editor at Jagbani

Read More