ਇਸ ਛੋਟੀ ਬੱਚੀ ਨੇ ਬੱਬਲ ਰਾਏ ਦੇ ਜਨਮਦਿਨ ਨੂੰ ਬਣਾਇਆ ਸਪੈਸ਼ਲ, ਦੇਖੋ ਵੀਡੀਓ

3/5/2019 12:11:29 PM

ਜਲੰਧਰ(ਬਿਊਰੋ)— ਬੱਬਲ ਰਾਏ ਜਿਨ੍ਹਾਂ ਨੇ ਤਿੰਨ ਮਾਰਚ ਨੂੰ ਆਪਣਾ 34ਵਾਂ ਜਨਮਦਿਨ ਮਨਾਇਆ। ਉਨ੍ਹਾਂ ਦੇ ਜਨਮਦਿਨ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਸ ਦੇ ਚੱਲਦੇ ਉਨ੍ਹਾਂ ਨੇ ਇਕ ਕਿਊਟ ਬੱਚੀ ਦੀ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਛੋਟੀ ਬੱਚੀ ਬੱਬਲ ਰਾਏ ਨਾਲ ਕੇਕ ਕੱਟ ਰਹੀ ਹੈ। ਇਸ ਤੋਂ ਬਾਅਦ ਬੱਚੀ ਬੱਬਲ ਰਾਏ ਦੇ ਚਿਹਰੇ 'ਤੇ ਕੇਕ ਲਗਾਉਂਦੀ ਹੈ ਤੇ ਖੁਦ ਵੀ ਕੇਕ ਆਪਣੇ ਮੂੰਹ 'ਚ ਪਾ ਲੈਂਦੀ ਹੈ। ਇਸ ਤੋਂ ਬਾਅਦ ਫਿਰ ਦੁਬਾਰਾ ਤੋਂ ਬੱਬਲ ਰਾਏ ਨੂੰ ਬੜੇ ਕਿਊਟ ਅੰਦਾਜ਼ ਨਾਲ ਪੁੱਛਦੀ ਹੈ ਕਿ ਮੈਂ ਇਕ ਵਾਰ ਹੋਰ ਕੇਕ ਲਗਾ ਸਕਦੀ ਹਾਂ। ਇਸ ਤੋਂ ਬਾਅਦ ਬੱਬਲ ਰਾਏ ਹੱਸ ਕੇ ਹਾਂ ਦਾ ਜਵਾਬ ਦਿੰਦੇ ਹਨ। ਬੱਬਲ ਰਾਏ ਕਹਿੰਦੇ ਹਨ ਕਿ ਬੱਚੀ ਬਹੁਤ ਕਿਊਟ ਹੈ। ਬੱਬਲ ਰਾਏ ਨੇ ਕੈਪਸ਼ਨ 'ਚ ਦੱਸਿਆ ਹੈ ਕਿ ਇਹ ਕਿਊਟ ਬੱਚੀ ਵੇਰੋਨਿਕਾ ਉਹਨਾਂ ਦੀ ਸੁਸਾਇਟੀ 'ਚ ਰਹਿਣ ਵਾਲੀ ਹੈ। ਇਹ ਵੀਡੀਓ ਸਰੋਤਿਆਂ ਨੂੰ ਬਹੁਤ ਪਸੰਦ ਆ ਰਹੀ ਹੈ।

 
 
 
 
 
 
 
 
 
 
 
 
 
 

Thanx once again to each n everyone who sent me wishes n love on my Bday :) n this was the cutest moment of my bday with this little cutie Veronica from our society 😊💕

A post shared by Babbal Rai (@babbalrai9) on Mar 4, 2019 at 5:37am PST


ਦੱਸ ਦਈਏ ਇਸ ਤੋਂ ਇਲਾਵਾ ਬੱਬਲ ਰਾਏ ਦੀ ਆਪਣੇ ਦੋਸਤਾਂ ਨਾਲ ਜਨਮਦਿਨ ਮਨਾਉਂਦਿਆਂ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਇਕ ਵੀਡੀਓ 'ਚ ਬੱਬਲ ਰਾਏ ਦੇ ਨਾਲ ਪੰਜਾਬੀ ਸਿੰਗਰ ਤੇ ਅਦਾਕਾਰ ਜੱਸੀ ਗਿੱਲ ਵੀ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Happy birthday to my brother from another mother @babbalrai9 ..It’s a great blessing to have a brother like you love you and wish you a brilliant birthday!!!

A post shared by Jassie Gill (@jassie.gill) on Mar 2, 2019 at 11:28am PST


ਬੱਬਲ ਰਾਏ ਪੰਜਾਬੀ ਇੰਡਸਟਰੀ ਦੀ ਕਈ ਵਧੀਆ ਫਿਲਮਾਂ 'ਚ ਕੰਮ ਕਰ ਚੁੱਕੇ ਹਨ ਜਿਵੇਂ 'ਮਿਸਟਰ. ਐਂਡ ਮਿਸੇਜ 420', 'ਦਿਲਦਾਰੀਆਂ', 'ਸਰਗੀ' ਵਰਗੀਆਂ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਹੁਨਰ ਦਿਖਾ ਚੁੱਕੇ ਹਨ। ਇਸ ਤੋਂ ਇਲਾਵਾ ਉਹਨਾਂ ਦਾ ਹਾਲ ਹੀ 'ਚ 21ਵਾਂ ਗੀਤ ਆਇਆ ਹੈ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News