'ਅਰਦਾਸ ਕਰਾਂ' 'ਚ ਬੱਬਲ ਰਾਏ ਨਿਭਾਉਣਗੇ ਅਹਿਮ ਭੂਮਿਕਾ

Friday, July 5, 2019 9:05 PM
'ਅਰਦਾਸ ਕਰਾਂ' 'ਚ ਬੱਬਲ ਰਾਏ ਨਿਭਾਉਣਗੇ ਅਹਿਮ ਭੂਮਿਕਾ

ਜਲੰਧਰ (ਬਿਊਰੋ) - 19 ਜੁਲਾਈ ਨੂੰ ਬਹੁਤ ਹੀ ਸੰਜੀਦਾ ਵਿਸ਼ੇ 'ਤੇ ਅਧਾਰਿਤ ਪੰਜਾਬੀ ਫਿਲਮ 'ਅਰਦਾਸ ਕਰਾਂ' ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਰਾਹੀਂ ਜਿੱਥੇ ਕਈ ਨਵੇਂ ਕਲਾਕਾਰ ਡੈਬਿਊ ਕਰਨਗੇ ਉਥੇ ਹੀ ਕੁਝ ਕਲਾਕਾਰ ਕਾਫੀ ਸਮੇਂ ਬਾਅਦ ਸਿਲਵਰ ਸਕ੍ਰੀਨ 'ਤੇ ਵਾਪਸੀ ਕਰਨ ਜਾ ਰਹੇ ਹਨ। ਜਿਨ੍ਹਾਂ 'ਚ ਅਹਿਮ ਨਾਂ ਹੈ ਗਾਇਕ ਤੇ ਅਦਾਕਾਰ ਬੱਬਲ ਰਾਏ ਦਾ। ਬੱਬਲ ਰਾਏ 'ਅਰਦਾਸ ਕਰਾਂ' ਫਿਲਮ 'ਚ ਇਕ ਅਹਿਮ ਕਿਰਦਾਰ ਨਿਭਾਉਣ ਜਾ ਰਹੇ ਹਨ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਆਪਣੇ ਕਿਰਦਾਰ ਦਾ ਪੋਸਟਰ ਸ਼ੇਅਰ ਕਰਦਿਆਂ ਬੱਬਲ ਰਾਏ ਨੇ ਕੈਪਸ਼ਨ 'ਚ ਲਿਖਿਆ 'So here is the surprise :) Ardaas karaan is a must watch family film, bahut Khushi hoyi iss film da hissa ban k and apne coach Yog sir naal pehli vaar kamm kar k 🙏. Film releasing on 19th of july'

 
 
 
 
 
 
 
 
 
 
 
 
 
 

So here is the surprise :) Ardaas karaan is a must watch family film, bahut Khushi hoyi iss film da hissa ban k and apne coach Yog sir naal pehli vaar kamm kar k 🙏. Film releasing on 19th of july. @gippygrewal @humblemotionpictures #ardaaskaraan

A post shared by Babbal Rai (@babbalrai9) on Jul 5, 2019 at 5:30am PDT


ਦੱਸਣਯੋਗ ਹੈ ਕਿ ਬੱਬਲ ਰਾਏ ਇਸ ਤੋਂ ਪਹਿਲਾਂ 'ਮਿਸਟਰ ਐਂਡ ਮਿਸਿਜ਼ 420', 'ਓ ਮਾਈ ਪਿਓ ਜੀ' ਤੇ 'ਸਰਘੀ' ਵਰਗੀਆਂ ਫਿਲਮਾਂ ਕਰ ਚੁੱਕੇ ਹਨ। 'ਅਰਦਾਸ ਕਰਾਂ' ਫਿਲਮ ਨੂੰ ਗਿੱਪੀ ਗਰੇਵਾਲ ਵੱਲੋਂ ਡਾਇਰੈਕਟ ਤੇ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਰਾਣਾ ਰਣਬੀਰ ਤੇ ਗਿੱਪੀ ਗਰੇਵਾਲ ਨੇ ਲਿਖੀ ਹੈ।'ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਰਿਲੀਜ਼ ਕੀਤੀ ਜਾ ਰਹੀ ਫਿਲਮ 'ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਮਹਿਰ ਵਿੱਜ, ਯੋਗਰਾਜ ਸਿੰਘ, ਸਰਦਾਰ ਸੋਹੀ, ਸਪਨਾ ਪੱਬੀ, ਮਲਕੀਤ ਰੌਣੀ ਤੇ ਰਾਣਾ ਜੰਗ ਬਹਾਦਰ ਸਮੇਤ ਕਈ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।'ਅਰਦਾਸ ਕਰਾਂ' ਨੂੰ ਓਮਜ਼ੀ ਗਰੁੱਪ ਵੱਲੋਂ ਵਰਲਡਵਾਈਡ ਰਿਲੀਜ਼ ਕੀਤਾ ਜਾਵੇਗਾ।


About The Author

Chanda

Chanda is content editor at Punjab Kesari