ਕਠੂਆ ਗੈਂਗ ਰੇਪ ਮਾਮਲੇ ''ਤੇ ਬੋਲੇ ਬੱਬੂ ਮਾਨ, ''ਦੋਸ਼ੀਆਂ ਨੂੰ ਹਰ ਹਾਲਤ ''ਚ ਸੂਲੀ ''ਤੇ ਲਟਕਾਵਾਂਗੇ''

4/16/2018 6:53:35 PM

ਜਲੰਧਰ (ਬਿਊਰੋ)— ਕਠੂਆ 'ਚ 8 ਸਾਲ ਦੀ ਬੱਚੀ ਅਸੀਫਾ ਨਾਲ ਹੋਏ ਗੈਂਗ ਰੇਪ ਦੀ ਘਟਨਾ ਨੇ ਪੂਰੇ ਦੇਸ਼ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਦੇਸ਼ ਦਾ ਹਰ ਆਮ ਤੇ ਖਾਸ ਵਿਅਕਤੀ ਇਸ ਘਟਨਾ ਤੋਂ ਦੁਖੀ ਤੇ ਗੁੱਸੇ 'ਚ ਹੈ। ਜਿਥੇ ਬਾਲੀਵੁੱਡ ਸਿਤਾਰੇ ਵੱਧ-ਚੜ੍ਹ ਕੇ ਦੋਸ਼ੀਆਂ ਨੂੰ ਇਨਸਾਫ ਦਿਵਾਉਣ ਲਈ ਰੋਸ ਪ੍ਰਦਰਸ਼ਨਾਂ 'ਚ ਸ਼ਾਮਲ ਹੋ ਰਹੇ ਹਨ, ਉਥੇ ਪਾਲੀਵੁੱਡ ਸਿਤਾਰੇ ਵੀ ਪਿੱਛੇ ਨਹੀਂ ਹਨ। ਇਸੇ ਲਿਸਟ 'ਚ ਬੱਬੂ ਮਾਨ ਦਾ ਨਾਂ ਵੀ ਜੁੜ ਗਿਆ ਹੈ। ਬੱਬੂ ਮਾਨ ਨੇ ਅੱਜ ਫੇਸਬੁੱਕ 'ਤੇ ਅਸੀਫਾ ਦੀ ਇਕ ਤਸਵੀਰ ਸਾਂਝੀ ਕਰਦਿਆਂ ਭਾਵੁਕ ਕਰ ਦੇਣ ਵਾਲਾ ਸੁਨੇਹਾ ਲਿਖਿਆ ਹੈ।

 

Hr saal aazaadi da diws manaaya jaanda hai, Aasmaana nu chhunda jhanda lehraya jaanda hai... Dharm tan kehnda hr ek...

Posted by Babbu Maan on Sunday, April 15, 2018

ਬੱਬੂ ਮਾਨ ਨੇ ਲਿਖਿਆ, 'ਹਰ ਸਾਲ ਆਜ਼ਾਦੀ ਦਾ ਦਿਵਸ ਮਨਾਇਆ ਜਾਂਦਾ ਹੈ, ਅਸਮਾਨਾਂ ਨੂੰ ਛੂੰਹਦੇ ਝੰਡੇ ਲਹਿਰਾਏ ਜਾਂਦੇ ਹਨ... ਧਰਮ ਤਾਂ ਕਹਿੰਦਾ ਹਰ ਬੰਦੇ ਦੇ ਅੰਦਰ ਰੱਬ ਵੱਸਦਾ ਹੈ, ਕਿਉਂ ਧਰਮਾਂ ਜਾਤਾਂ ਦੇ ਨਾਂ 'ਤੇ ਸਾਨੂੰ ਲੜਾਇਆ ਜਾਂਦਾ ਹੈ... ਇਹ ਦੇਸ਼ ਦੇ ਹੁਕਮਰਾਨੋ ਤੁਹਾਡੀ ਜ਼ੁਬਾਨ 'ਤੇ ਜ਼ਿਕਰ ਨਹੀਂ, ਨੰਨ੍ਹੇ ਮੁੰਨੇ ਬੱਚਿਆਂ ਦਾ ਤੁਹਾਨੂੰ ਕੋਈ ਫਿਕਰ ਨਹੀਂ... ਨੰਨ੍ਹੀਂ ਬੱਚੀ ਦੇ ਹੱਕ ਵਿਚ ਰਲ ਕੇ ਆਵਾਜ਼ ਉਠਾਵਾਂਗੇ, ਦੋਸ਼ੀਆਂ ਨੂੰ ਹਰ ਹਾਲਤ 'ਚ ਸੂਲੀ 'ਤੇ ਲਟਕਾਵਾਂਗੇ।'



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News