ਪਿਓ-ਧੀ ਦੇ ਰਿਸ਼ਤੇ ਤੇ ਪਿਆਰ ਨੂੰ ਦਰਸਾਉਂਦੈ ਰਿੰਮੀ ਸਿੱਧੂ ਦਾ ਗੀਤ ''ਬਾਬਲੇ ਦੀ ਪੱਗ'' (ਵੀਡੀਓ)

Wednesday, August 1, 2018 2:43 PM
ਪਿਓ-ਧੀ ਦੇ ਰਿਸ਼ਤੇ ਤੇ ਪਿਆਰ ਨੂੰ ਦਰਸਾਉਂਦੈ ਰਿੰਮੀ ਸਿੱਧੂ ਦਾ ਗੀਤ ''ਬਾਬਲੇ ਦੀ ਪੱਗ'' (ਵੀਡੀਓ)

ਜਲੰਧਰ (ਬਿਊਰੋ)— ਇਕ ਧੀ ਦੀ ਖੁਸ਼ੀ ਪਿਓ ਤੋਂ ਵੱਧ ਹੋਰ ਕੋਈ ਨਹੀਂ ਸਮਝ ਸਕਦਾ। ਇਸੇ ਰਿਸ਼ਤੇ ਨੂੰ ਪੰਜਾਬੀ ਗਾਇਕਾ ਰਿੰਮੀ ਸਿੱਧੂ ਦਾ ਗੀਤ 'ਬਾਬਲੇ ਦੀ ਪੱਗ' ਬਿਆਨ ਕਰਦਾ ਹੈ। 'ਬਾਬਲੇ ਦੀ ਪੱਗ' ਰਿੰਮੀ ਸਿੱਧੂ ਵਲੋਂ ਗਾਇਆ ਗਿਆ ਇਕ ਪਰਿਵਾਰਕ ਗੀਤ ਹੈ, ਜਿਸ ਨੂੰ ਨੌਜਵਾਨ ਵਰਗ ਤੋਂ ਇਲਾਵਾ ਬਜ਼ੁਰਗ ਵੀ ਖੂਬ ਪਸੰਦ ਕਰ ਰਹੇ ਹਨ।

ਦੱਸਣਯੋਗ ਹੈ ਕਿ 'ਬਾਬਲੇ ਦੀ ਪੱਗ' ਗੀਤ 25 ਜੁਲਾਈ ਨੂੰ ਦੁਨੀਆ ਭਰ 'ਚ ਪੀ. ਟੀ. ਸੀ. ਪੰਜਾਬੀ ਤੇ ਪੀ. ਟੀ. ਸੀ. ਚੱਕਦੇ ਦੇ ਨਾਲ ਡਾਇਮੰਡ ਮਿਊਜ਼ਿਕ ਦੇ ਆਫਿਸ਼ੀਅਲ ਯੂਟਿਊਬ ਚੈਨਲ 'ਤੇ ਰਿਲੀਜ਼ ਹੋਇਆ। ਇਸ ਗੀਤ ਨੂੰ ਯੂਟਿਊਬ 'ਤੇ ਹੁਣ ਤਕ 12 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਦੇ ਬੋਲ ਲਿਖਣ ਦੇ ਨਾਲ-ਨਾਲ ਇਸ ਨੂੰ ਡਾਇਰੈਕਟ ਵੀ ਸੀਪਾ ਬਹਿਲਪੁਰੀਆ ਨੇ ਕੀਤਾ ਹੈ, ਜਦਕਿ ਇਸ ਨੂੰ ਆਪਣੇ ਖੂਬਸੂਰਤ ਸੰਗੀਤ ਨਾਲ ਸਜਾਇਆ ਹੈ ਗੁਰਮੀਤ ਸਿੰਘ ਨੇ। ਐੱਸ. ਬੀ. ਐੱਨ. ਫਿਲਮਜ਼ ਵਲੋਂ ਗੀਤ ਦੀ ਵੀਡੀਓ ਬਣਾਈ ਗਈ ਹੈ, ਜਿਸ ਨੂੰ ਪ੍ਰੋਡਿਊਸ ਤਲਵਿੰਦਰ ਪਨੇਸਰ ਤੇ ਅਮਨਦੀਪ ਸਿੰਘ ਨੇ ਕੀਤਾ ਹੈ।


Edited By

Rahul Singh

Rahul Singh is news editor at Jagbani

Read More