ਬੁੰਦੇਲਖੰਡ ਦੀ ਇਹ ਸਪਨਾ ਚੌਧਰੀ ਇੰਟਰਨੈੱਟ ''ਤੇ ਢਾਹ ਰਹੀ ਹੈ ਕਿਆਮਤ, ਬਣਨਾ ਚਾਹੁੰਦੀ ਹੈ ਫਿਲਮੀ ਅਦਾਕਾਰਾ

11/16/2017 2:42:45 PM

ਮੁੰਬਈ(ਬਿਊਰੋ)— ਡਾਂਸਰਾਂ ਦੀ ਦੁਨੀਆ 'ਚ ਅੱਜਕੱਲ ਸਪਨਾ ਚੌਧਰੀ ਕਾਫੀ ਮਸ਼ਹੂਰ ਹੈ। ਭਾਵੇਂ ਹੀ ਇੰਨੀ ਦਿਨੀਂ ਸਪਨਾ ਚੌਧਰੀ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 11' 'ਚ ਧਮਾਲ ਮਚਾ ਰਹੀ ਹੈ ਪਰ ਉਸ ਦੇ ਫੈਨਜ਼ ਉਸ ਦੇ ਡਾਂਸ ਲਈ ਰਹ ਸਮੇਂ ਬੇਰਕਾਰ ਰਹਿੰਦੇ ਹਨ। ਦੱਸ ਦੇਈਏ ਕਿ ਇੰਨੀ ਦਿਨੀਂ ਸਪਨਾ ਚੌਧਰੀ ਵਾਂਗ ਇਕ ਹੋਰ ਡਾਂਸਰ ਖੂਬ ਸੁਰਖੀਆਂ ਬਟੋਰ ਰਹੀ ਹੈ।

PunjabKesari

ਇਸ ਡਾਂਸਰ ਦਾ ਨਾਂ ਬੇਬੀ ਇਮਰਾਨ ਹੈ। ਬੇਬੀ ਦੀ ਖਾਸੀਅਤ ਹੈ ਕਿ ਉਹ ਕਲਾਸੀਕਲ ਡਾਂਸ ਕਰਦੀ ਹੈ। ਬੇਬੀ ਦਾ ਇਕ ਫੇਸਬੁੱਕ ਪ੍ਰੋਫਾਇਲ ਵੀ ਹੈ, ਜੋ ਉਸੇ ਦੇ ਨਾਂ ਨਾਲ ਬਣਿਆ ਹੈ। ਇਹ ਸੋਸ਼ਲ ਅਕਾਊਂਟ 'ਤੇ ਕਾਫੀ ਸਰਗਰਮ ਰਹਿੰਦੀ ਹੈ। ਬੇਬੀ ਇਮਰਾਨ ਇਸ ਪ੍ਰੋਫਾਈਲ 'ਤੇ ਖੂਬ ਤਸਵੀਰਾਂ ਸ਼ੇਅਰ ਕਰਦੀ ਹੈ।

PunjabKesari

ਇਸ ਪ੍ਰੋਫਾਈਲ ਮੁਤਾਬਕ ਬੇਬੀ ਝਾਂਸੀ, ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਉਸ ਦੇ ਫੇਸਬੁੱਕ ਪ੍ਰੋਫਾਈਲ ਮੁਤਾਬਕ, ਉਹ ਬੁੰਦੇਲਖੰਡ ਯੂਨੀਵਰਸਿਟੀ ਤੋਂ ਪੜੀ ਹੈ ਤੇ ਸਾਲ 2015 'ਚ ਉਸ ਨੇ ਗ੍ਰੈਜੂਏਸ਼ਨ ਪੂਰੀ ਕੀਤੀ। ਬੇਬੀ 24  ਸਾਲ ਦੀ ਹੈ। ਲੋਕ ਉਸ ਨੂੰ ਬੁੰਦੇਲਖੰਡ ਦੀ ਸਪਨਾ ਚੌਧਰੀ ਵੀ ਆਖਦੇ ਹਨ।

PunjabKesari
ਖਬਰਾਂ ਮੁਤਾਬਕ, ਬੇਬੀ ਨੇ ਟੀ. ਵੀ. ਡਾਂਸ ਸ਼ੋਅ 'ਬੂਗੀ ਵੂਗੀ' 'ਚ ਵੀ ਪਰਫਾਰਮੈਂਸ ਕਰ ਚੁੱਕੀ ਹੈ। ਉਹ ਪੰਜ ਸਾਲ ਦੀ ਉਮਰ ਤੋਂ ਡਾਂਸ ਕਰ ਰਹੀ ਹੈ। ਉਸ ਨੇ ਕਲਾਸੀਕਲ ਡਾਂਸ ਦਾ ਹੀ ਸ਼ੌਂਕ ਹੈ, ਉਹ ਇਹੀ ਕਰਨਾ ਪਸੰਦ ਕਰਦੀ ਹੈ। ਹੁਣ ਉਹ ਫਿਲਮੀ ਅਦਾਕਾਰਾ ਬਣਨਾ ਚਾਹੁੰਦੀ ਹੈ।  



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News