ਫਿਲਮ ਵੇਖ ਕੇ ਤੁਸੀਂ ਵੀ ਕਹੋਗੇ ‘ਬਧਾਈ ਹੋ’

10/19/2018 11:23:25 AM

ਆਯੂਸ਼ਮਾਨ ਖੁਰਾਣਾ ਸਟਾਰਰ ਫਿਲਮ ‘ਬਧਾਈ ਹੋ’ ਅੱਜਕਲ ਆਪਣੇ ਵਿਸ਼ੇ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਇਹ ਕਹਾਣੀ ਇਕ ਅਜਿਹੇ ਪਰਿਵਾਰ ਦੀ ਹੈ, ਜਿਸ ਵਿਚ ਇਕ 51 ਸਾਲਾ ਮਾਂ ਪ੍ਰੈਗਨੈਂਟ ਹੋ ਜਾਂਦੀ ਹੈ। ਉਸਦਾ ਪਹਿਲਾਂ ਤੋਂ ਹੀ ਇਕ ਵਿਆਹ ਦੀ ਉਮਰ ਦਾ ਬੇਟਾ ਹੈ। ਮਾਂ ਦੀ ਪ੍ਰੈਗਨੈਂਸੀ ਦੀ ਖਬਰ ਨਾਲ ਕਿਵੇਂ-ਕਿਵੇਂ ਦੇ ਹਾਲਾਤ ਪੈਦਾ ਹੁੰਦੇ ਹਨ, ਇਹ ਤੁਹਾਨੂੰ ਫਿਲਮ ’ਚ ਵੇਖਣ ਨੂੰ ਮਿਲਣਗੇ। ਫਿਲਮ ’ਚ ਨੀਨਾ ਗੁਪਤਾ ਅਤੇ ਗਜਰਾਜ ਰਾਓ ਆਯੂਸ਼ਮਾਨ ਦੇ ਮਾਤਾ-ਪਿਤਾ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਫਿਲਮ ਵਿਚ ਸਾਨਯਾ ਮਲਹੋਤਰਾ ਅਤੇ ਸੁਰੇਖਾ ਸੀਕਰੀ ਵੀ ਨਜ਼ਰ ਆਉਣਗੇ। ਇਸ ਫਿਲਮ ਨੂੰ ਅਮਿਤ ਸ਼ਾਹ ਵਲੋਂ ਡਾਇਰੈਕਟ ਕੀਤਾ ਗਿਆ ਹੈ। ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪੁੱਜੇ ਆਯੂਸ਼ਮਾਨ, ਨੀਨਾ, ਗਜਰਾਜ ਅਤੇ ਅਮਿਤ ਨੇ ਜਗ ਬਾਣੀ / ਨਵੋਦਿਆ ਟਾਈਮਜ਼ / ਪੰਜਾਬ ਕੇਸਰੀ / ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੜ੍ਹੋ ਮੁੱਖ ਅੰਸ਼...

ਇਹ ਇਕ ਵੱਖਰੀ ਪ੍ਰੈਗਨੈਂਸੀ ਹੈ : ਨੀਨਾ ਗੁਪਤਾ
ਰੀਅਲ ਲਾਈਫ ਦੀ ਪ੍ਰੈਗਨੈਂਸੀ ਅਤੇ ਇਸ ਪ੍ਰੈਗਨੈਂਸੀ ਵਿਚ ਬਹੁਤ ਫਰਕ ਹੈ। ਇਸ ਪ੍ਰੈਗਨੈਂਸੀ ਵਿਚ ਮੇਰੇ ਕੋਲ ਇਕ ਵੱਖਰਾ ਅਤੇ ਬਹੁਤ ਹੀ ਪਿਆਰਾ ਪਰਿਵਾਰ ਹੈ ਜਿਸ ਵਿਚ ਲੋਕ ਮੇਰੇ ਨਾਲ ਨਾਰਾਜ਼ ਵੀ ਹਨ ਤਾਂ ਆਪਣੇ ਹਨ। ਇਹ ਬਹੁਤ ਹੀ ਖੂਬਸੂਰਤ ਸਫਰ ਹੈ, ਜਿਸ ਨੂੰ ਮੈਂ ਇੰਜੁਆਏ ਕਰ ਰਹੀ ਹਾਂ।

ਇਕ ਐਡ ਤੋਂ ਆਇਆ ਫਿਲਮ ਦਾ ਆਈਡੀਆ : ਅਮਿਤ ਸ਼ਰਮਾ
ਸਭ ਤੋਂ ਪਹਿਲਾਂ ਇਸ ਫਿਲਮ ਦਾ ਆਈਡੀਆ ਜੋ ਮੇਰੇ ਕੋਲ ਆਇਆ ਸੀ, ਉਹ ਇਕ ਲਾਈਨ ਵਿਚ ਸੀ, ਜਿਸ ਵਿਚ ਦੱਸਿਆ ਗਿਆ ਕਿ ਇਕ 51 ਸਾਲ ਦੀ ਮਾਂ ਪ੍ਰੈਗਨੈਂਟ ਹੁੰਦੀ ਹੈ। ਇਹ ਆਈਡੀਆ ਇਕ ਐਡ ਲਈ ਲਿਖਿਆ ਗਿਆ ਸੀ ਜੋ ਕੁਝ ਕਾਰਨਾਂ ਕਰ ਕੇ ਅੱਗੇ ਨਹੀਂ ਵਧ ਸਕਿਆ। ਇਸ ਆਈਡੀਏ ਨੂੰ ਸੁਣਦਿਆਂ ਹੀ ਮੇਰੇ ਦਿਮਾਗ ’ਚ ਆ ਗਿਆ ਸੀ ਕਿ ਇਹ ਫਿਲਮ ਜ਼ਰੂਰ ਬਣੇਗੀ ਅਤੇ ਇਸਨੂੰ ਮੈਂ ਬਣਾਵਾਂਗਾ। ਇਸ ਫਿਲਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਅਜਿਹੇ ਹਾਲਾਤ ਦੇ ਬਾਵਜੂਦ ਇਹ ਫਿਲਮ ਵਲਗਰ ਨਹੀਂ ਬਣੀ, ਸਗੋਂ ਬਹੁਤ ਹੀ ਸਾਫ ਸੁਥਰੀ ਅਤੇ ਪਰਿਵਾਰਕ ਫਿਲਮ ਹੈ।

ਤੱਬੂ ਸੀ ਪਹਿਲੀ ਪਸੰਦ
ਪ੍ਰਿਯਾਵੰਦਾ ਦੇ ਕਿਰਦਾਰ ਲਈ ਪਹਿਲਾਂ ਅਸੀਂ ਤੱਬੂ ਨਾਲ ਗੱਲਬਾਤ ਕੀਤੀ ਸੀ ਪਰ ਜਿਵੇਂ ਹੀ ਉਸਨੇ ਕਹਾਣੀ ਸੁਣੀ, ਤਾਂ ਉਸ ਦਾ ਪਹਿਲਾ ਸਵਾਲ ਇਹ ਸੀ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਕਿਰਦਾਰ ਲਈ ਮੈਂ ਠੀਕ ਰਹਾਂਗੀ? ਜਦੋਂ ਮੈਂ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਤੁਹਾਨੂੰ ਨੀਨਾ ਗੁਪਤਾ ਨੂੰ ਚੁਣਨਾ ਚਾਹੀਦਾ ਹੈ। ਪਹਿਲਾਂ ਮੈਨੂੰ ਲੱਗਾ ਕਿ ਉਹ ਫਿਲਮ ਨਾ ਕਰਨ ਲਈ ਇੰਝ ਕਹਿ ਰਹੀ ਹੈ ਪਰ ਬਾਅਦ ਵਿਚ ਮੇਰੇ ਸਾਰੇ ਸ਼ੱਕ ਮਿਟ ਗਏ।

ਝਿਜਕ ’ਚ ਸੀ : ਗਜਰਾਜ ਰਾਓ
ਜਦੋਂ ਮੈਂ ਪਹਿਲੀ ਵਾਰ ਸਕ੍ਰਿਪਟ ਸੁਣੀ ਤਾਂ ਮੈਨੂੰ ਭਰੋਸਾ ਨਹੀਂ ਹੋ ਰਿਹਾ ਸੀ ਕਿ ਮੈਨੂੰ ਇਹ ਆਫਰ ਮਿਲੀ ਹੈ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਨੇ ਮੈਨੂੰ ਇੰਨਾ ਵੱਡਾ ਰੋਲ ਆਫਰ ਨਹੀਂ ਕੀਤਾ ਸੀ। ਸ਼ਾਇਦ ਇਹ ਹੀ ਕਾਰਨ ਸੀ ਕਿ ਮੈਂ ਥੋੜ੍ਹਾ ਝਿਜਕ ਰਿਹਾ ਸੀ ਕਿ ਇੰਨਾ ਵੱਡਾ ਰੋਲ ਮੈਂ ਕਰ ਸਕਾਂਗਾ ਜਾਂ ਨਹੀਂ ਪਰ ਫਿਰ ਮੈਨੂੰ ਸਮਝ ਆ ਗਈ ਤਾਂ ਮੈਂ ਇਸ ਫਿਲਮ ਲਈ ਰਾਜ਼ੀ ਹੋ ਗਿਆ।

ਸਭ ਤੋਂ ਸਾਫ-ਸੁਥਰੀ ਫਿਲਮ : ਆਯੂਸ਼ਮਾਨ ਖੁਰਾਣਾ
ਇਹ ਫਿਲਮ ਮੇਰੇ ਕੈਰੀਅਰ ਦੀ ਸਭ ਤੋਂ ਸਾਫ-ਸੁਥਰੀ ਫਿਲਮ ਹੈ ਕਿਉਂਕਿ ਇਹ ‘ਵਿੱਕੀ ਡੋਨਰ’ ਵਾਂਗ ਨਾ ਤਾਂ ਸਪਰਮ ਡੋਨੇਸ਼ਨ ’ਤੇ ਆਧਾਰਿਤ ਹੈ ਅਤੇ ਨਾ ਹੀ ‘ਸ਼ੁਭ ਮੰਗਲ ਸਾਵਧਾਨ’ ਵਾਂਗ ਇਰੈਕਟਾਈਲ ਡਿਸਫੰਕਸ਼ਨ ’ਤੇ। ਇਸ ਫਿਲਮ ਨੂੰ ਪੂਰੇ ਪਰਿਵਾਰ ਨਾਲ ਵੇਖਿਆ ਅਤੇ ਇੰਜੁਆਏ ਕੀਤਾ ਜਾ ਸਕਦਾ ਹੈ।

ਮਰਦਾਂ ਦੀ ‘ਗ੍ਰਹਿ ਸ਼ੋਭਾ’
ਮੈਨੂੰ ‘ਵਿੱਕੀ ਡੋਨਰ’ ਅਤੇ ‘ਸ਼ੁਭ ਮੰਗਲ ਸਾਵਧਾਨ’ ਵਰਗੀਆਂ ਫਿਲਮਾਂ ਦੀ ਚੋਣ ਕਾਰਨ ਮਰਦਾਂ ਦੀ ‘ਗ੍ਰਹਿ ਸ਼ੋਭਾ’ (ਔਰਤਾਂ ਦਾ ਮੈਗਜ਼ੀਨ) ਕਿਹਾ ਜਾਣ ਲੱਗਾ ਹੈ ਕਿਉਂਕਿ ਮੈਂ ਮਰਦਾਂ ਦੀਆਂ ਸਮੱਸਿਆ ਦੱਸਣ ਵਾਲੀਆਂ ਫਿਲਮਾਂ ਦਾ ਹਿੱਸਾ ਬਣਦਾ ਹਾਂ। ਮੈਂ ਕਦੇ ਨਹੀਂ ਸੋਚਦਾ ਕਿ ਮੈਂ ਇਸ ਤਰ੍ਹਾਂ ਦੀ ਜਾਂ ਫਿਰ ਕਿਸੇ ਹੋਰ ਤਰ੍ਹਾਂ ਦੀ ਫਿਲਮ ਕਰਨੀ ਹੈ ਜੋ ਹਟ ਕੇ ਹੋਵੇ ਅਤੇ ਜੋ ਪਹਿਲਾਂ ਕਦੇ ਬਾਲੀਵੁੱਡ ’ਚ ਨਾ ਵੇਖੀ ਗਈ ਹੋਵੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News