Movie Review : ਕਾਮੇਡੀ ਤੇ ਇਮੋਸ਼ਨ ਨਾਲ ਭਰਪੂਰ ਆਯੁਸ਼ਮਾਨ ਦੀ 'ਬਧਾਈ ਹੋ'

10/19/2018 5:18:47 PM

ਮੁੰਬਈ (ਬਿਊਰੋ)— ਅਮਿਤ ਸ਼ਰਮਾ ਨਿਰਦੇਸ਼ਤ ਫਿਲਮ 'ਬਧਾਈ ਹੋ' ਵੀਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਆਯੁਸ਼ਮਾਨ ਖੁਰਾਣਾ, ਸਾਨਿਆ ਮਲਹੋਤਰਾ, ਗਜਰਾਜ ਰਾਓ, ਨੀਨਾ ਗੁਪਤਾ, ਸ਼ੀਬਾ ਚੱਢਾ, ਸੁਰੇਖਾ ਸਿਕਰੀ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਫਿਲਮ ਨੂੰ ਸੈਂਸਰ ਬੋਰਡ ਵਲੋਂ U/A ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।

ਕਹਾਣੀ
ਫਿਲਮ ਦੀ ਕਹਾਣੀ ਦਿੱਲੀ ਦੇ ਕੌਸ਼ਿਸ਼ ਪਰਿਵਾਰ ਦੀ ਹੈ, ਜਿੱਥੇ ਘਰ 'ਚ ਪਿਤਾ (ਗਜਰਾਜ ਰਾਓ), ਮਾਂ (ਨੀਨਾ ਗੁਪਤਾ) ਨਾਲ ਉਨ੍ਹਾਂ ਦਾ ਬੇਟਾ ਨਕੁਲ ਕੌਸ਼ਿਕ (ਆਯੁਸ਼ਮਾਨ ਖੁਰਾਣਾ) ਰਹਿੰਦਾ ਹੈ। ਨਕੁਲ ਨੂੰ ਰੇਨੇ (ਸਾਨਿਆ ਮਲਹੋਤਰਾ) ਨਾਲ ਮੁਹੱਬਤ ਹੈ ਅਤੇ ਦੋਹਾਂ ਦਾ ਪਿਆਰ ਪਰਵਾਨ ਚੜ੍ਹਦਾ ਹੈ ਪਰ ਅਚਾਨਕ ਹੀ ਨਕੁਲ ਦੇ ਘਰ 'ਚ ਭੂਚਾਲ ਆ ਜਾਂਦਾ ਹੈ। ਦਰਸਅਲ, ਨਕੁਲ ਦੀ ਮਾਂ ਪ੍ਰੈਗਨੈਂਟ ਹੋ ਜਾਂਦੀ ਹੈ ਅਤੇ ਫਿਰ ਕਹਾਣੀ 'ਚ ਕਈ ਉਤਰਾਅ-ਚੜਾਅ ਸ਼ੁਰੂ ਹੋ ਜਾਂਦੇ ਹਨ। ਆਲੇ-ਦੁਆਲੇ ਦੇ ਲੋਕਾਂ ਵਲੋਂ ਸਖਤ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਮਜ਼ੇਦਾਰ ਅੰਦਾਜ਼ 'ਚ ਕਹਾਣੀ ਅੱਗੇ ਵਧਦੀ ਹੈ ਅਤੇ ਅੰਤ ਕੀ ਹੁੰਦਾ ਹੈ, ਇਹ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ।

ਆਖਿਰ ਕਿਉਂ ਦੇਖਣੀ ਚਾਹੀਦੀ ਹੈ?
ਫਿਲਮ ਦੀ ਕਹਾਣੀ ਬਹੁਤ ਹੀ ਦਿਲਚਸਪ ਹੈ ਜਿਸ ਵਜ੍ਹਾ ਇਸ ਦੇ ਟਰੇਲਰ ਦਾ ਤੁਹਾਡੇ 'ਤੇ ਕਾਫੀ ਪ੍ਰਭਾਵ ਪਿਆ ਹੈ। ਜੋ ਗੱਲਾਂ ਟਰੇਲਰ 'ਚ ਦਿਖਾਈਆਂ ਗਈਆਂ, ਉਸ ਲਿਹਾਜ਼ ਨਾਲ ਪੂਰੀ ਫਿਲਮ ਅੱਗੇ ਵਧਦੀ ਹੈ। ਫਿਲਮ ਨੂੰ ਬਿਹਤਰੀਨ ਤਰੀਕੇ ਨਾਲ ਲਿਖਿਆ ਗਿਆ ਹੈ। ਇਸ ਲਈ ਸਭ ਤੋਂ ਪਹਿਲੀ ਤਾਰੀਫ ਸ਼ਾਂਤਨੂ ਸ਼੍ਰੀਵਾਸਤਵ, ਅਕਸ਼ਤ ਘਿਲਿਆਡ ਅਤੇ ਜਯੋਤੀ ਕਪੂਰ ਦੀ ਹੋਣੀ ਚਾਹੀਦੀ ਹੈ। ਫਿਲਮ 'ਚ ਕੁਝ ਅਜਿਹੇ ਪਲ ਵੀ ਹਨ ਜਦੋਂ ਕਿਰਦਾਰ ਦੇ ਦੁੱਖ 'ਚ ਤੁਹਾਨੂੰ ਹਾਸਾ ਆਉਂਦਾ ਹੈ। ਅਕਸ਼ਤ ਨੇ ਸਕ੍ਰੀਨ ਪਲੇਅ ਕਾਫੀ ਬਿਹਤਹਰ ਲਿਖਿਆ ਹੈ। ਕਹਾਣੀ ਇੰਟਰਵਲ ਤੋਂ ਪਹਿਲਾਂ ਤੁਹਾਨੂੰ ਬੰਨ੍ਹ ਕੇ ਰੱਖਦੀ ਹੈ। ਸੈਕਿੰਡ ਹਾਫ ਤੋਂ ਬਾਅਦ ਥੋੜ੍ਹੀ ਭਾਵੁਕ ਹੋ ਜਾਂਦੀ ਹੈ। ਉੱਥੇ ਹੀ ਅਮਿਤ ਸ਼ਰਮਾ ਦਾ ਡਾਇਰੈਕਸ਼ਨ ਕਾਬਿਲ-ਏ-ਤਾਰੀਫ ਹੈ।

ਬਾਕਸ ਆਫਿਸ
ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 20 ਕਰੋੜ ਹੈ। ਫਿਲਮ ਨੂੰ ਦੁਸਹਿਰੇ 'ਤੇ ਸ਼ਾਨਦਾਰ ਓਪਨਿੰਗ ਤੇ ਬਿਹਤਰੀਨ ਵੀਕੈਂਡ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News