ਇਨਸਾਨ ਦਾ ਨੈਚੂਰਲ ਇਮੋਸ਼ਨ ਹੈ ‘ਬਦਲਾ’

3/6/2019 10:19:22 AM

ਫਿਲਮ ‘ਪਿੰਕ’ ਨਾਲ ਲੋਕਾਂ ਦਾ ਦਿਲ ਜਿੱਤਣ ਤੋਂ ਬਾਅਦ ਅਮਿਤਾਭ ਬੱਚਨ ਅਤੇ ਤਾਪਸੀ ਪੰਨੂ ਦੀ ਜੋੜੀ ਇਕ ਵਾਰ ਮੁੜ ਧਮਾਲ ਮਚਾਉਣ ਲਈ ਤਿਆਰ ਹੈ। ਸੱਚ-ਝੂਠ ਦੇ ਫਰਕ ਅਤੇ ਨਾਜਾਇਜ਼ ਰਿਸ਼ਤਿਅਾਂ ਵਾਲੇ ਸਸਪੈਂਸ ਨਾਲ ਭਰੀ ਹੈ ਸੁਜਾਏ ਘੋਸ਼ ਦੀ ਕ੍ਰਾਈਮ ਥ੍ਰਿਲਰ ਫਿਲਮ ‘ਬਦਲਾ’ ਇਸ ਸ਼ੁੱਕਰਵਾਰ 8 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਦੀ ਕਹਾਣੀ ਤਾਪਸੀ ਦੇ ਕਿਰਦਾਰ ‘ਨੈਨਾ ਸੈੱਟੀ’ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ’ਤੇ ਖੂਨ ਦਾ ਦੋਸ਼ ਹੈ। ਅਮਿਤਾਭ ਉਨ੍ਹਾਂ ਦੇ ਵਕੀਲ ਦੇ ਰੋਲ ’ਚ ਨਜ਼ਰ ਆਉਣਗੇ। ਗੌਰੀ ਖਾਨ, ਸੁਨੀਰ ਖੇਤਰਪਾਲ ਅਤੇ ਅਕਸ਼ੈ ਪੁਰੀ ਵਲੋਂ ਨਿਰਮਿਤ ਇਹ ਫਿਲਮ ਸਾਲ 2016 ’ਚ ਆਈ ਸਪੈਨਿਸ਼ ਫਿਲਮ ‘ਦਿ ਇਨਵਿਜ਼ੀਬਲ ਗੈਸਟ’ ਦਾ ਹਿੰਦੀ ਰੀਮੇਕ ਹੈ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪਹੁੰਚੀ ਤਾਪਸੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਸ/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ : 

ਪਹਿਲੀ ਵਾਰ ਕਰ ਰਹੀ ਹਾਂ  ਇਸ ਜਾਨਰ ਦੀ ਫਿਲਮ 

ਬਹੁਤ ਸਾਲ ਹੋ ਗਏ ਹਨ ਕਿ ਸਾਡੀ ਇੰਡਸਟਰੀ ’ਚ ਕੋਈ ਮਿਸਟਰੀ ਥ੍ਰਿਲਰ ਨਹੀਂ ਆਈ ਹੈ। ਇਹ ਬਹੁਤ ਹੀ ਪੁਰਾਣਾ ਜਾਨਰ ਹੈ, ਜੋ ਕੁਝ ਸਮੇਂ ਤੋਂ ਕਿਤੇ ਗੁਆਚ ਗਿਆ ਹੈ। ਕਾਫੀ ਸਮੇਂ ਬਾਅਦ ਅਜਿਹੀ ਫਿਲਮ ਆ ਰਹੀ ਹੈ। ਪਹਿਲੀ ਵਾਰ ਇਸ ਜਾਨਰ ਦੀ ਫਿਲਮ ਕਰ ਰਹੀ ਹਾਂ, ਜਿਸ ਨੂੰ ਦੇਖਣ ਤੋਂ ਬਾਅਦ ਦਰਸ਼ਕਾਂ ਨੂੰ ਮੇਰੇ ’ਤੇ ਮਾਣ ਹੋਵੇਗਾ। ਮੈਂ ਹਮੇਸ਼ਾ ਤੋਂ ਕਹਿੰਦੀ ਆਈ ਹਾਂ ਅਤੇ ਅੱਜ ਵੀ ਇਹੀ ਕਹਾਂਗੀ ਕਿ ਦਰਸ਼ਕ ਮੇਰੇ ’ਤੇ ਭਰੋਸਾ ਕਰਨ ਕਿ ਜੇ ਮੈਂ ਕੁਝ ਕੀਤਾ ਹੈ ਤਾਂ ਸੋਚ ਸਮਝ  ਕੇ ਹੀ ਕੀਤਾ ਹੋਵੇਗਾ।

30 ਸੈਕਿੰਡ ਲਈ ਵੀ ਫਿਲਮ ਛੱਡਣੀ ਪਵੇਗੀ ਮਹਿੰਗੀ

ਦਰਸ਼ਕ ਇਸ ਫਿਲਮ ’ਚ ਕੁਝ ਅਜਿਹਾ ਦੇਖਣਗੇ, ਜੋ ਉਨ੍ਹਾਂ ਨੇ ਪਹਿਲਾਂ ਕਦੀ ਨਹੀਂ ਦੇਖਿਆ ਹੋਵੇਗਾ। ਸਾਰਿਅਾਂ ਨੂੰ ਮੇਰੀ ਸਲਾਹ ਹੈ ਕਿ ਜਦੋਂ ਤੱਕ ਫਿਲਮ ਖਤਮ ਨਾ ਹੋ ਜਾਵੇ, ਉਦੋਂ ਤੱਕ ਆਪਣੀ ਸੀਟ ਤੋਂ ਨਾ ਉੱਠੋ। ਜੇ ਤੁਸੀਂ ਫਿਲਮ ਦਰਮਿਆਨ 30 ਸੈਕਿੰਡ ਲਈ ਵੀ ਉੱਠ ਗਏ ਤਾਂ ਉਹ ਤੁਹਾਡੇ ਲਈ ਬਹੁਤ ਭਾਰੀ ਪਵੇਗੀ ਕਿਉਂਕਿ ਤੁਸੀਂ ਉਸ ਸਮੇਂ ਦੌਰਾਨ ਫਿਲਮ ’ਚੋਂ ਬਹੁਤ ਕੁਝ ਮਿਸ ਕਰ ਸਕਦੇ ਹੋ। ਇਹ ਕਹਿ ਸਕਦੀ ਹਾਂ ਕਿ ਇਸ ਨੂੰ ਦੇਖਣ ਤੋਂ ਬਾਅਦ ਤੁਹਾਡਾ ਫਿਲਮਾਂ ਨੂੰ ਦੇਖਣ ਦਾ ਨਜ਼ਰੀਆ ਬਦਲ ਜਾਵੇਗਾ।

ਅਮਿਤਾਭ ਨੂੰ ਭਗਵਾਨ ਵਾਂਗ ਟ੍ਰੀਟ ਕਰਦੇ ਹਨ ਲੋਕ

ਅਮਿਤਾਭ ਬੱਚਨ ਨੂੰ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕ ਅਕਸਰ ਭਗਵਾਨ ਵਾਂਗ ਟ੍ਰੀਟ ਕਰਦੇ ਹਨ, ਜਿਸ ਕਾਰਨ ਕਈ ਵਾਰ ਉਹ ਖੁਦ ਬਹੁਤ ਅਸਹਿਜ ਮਹਿਸੂਸ ਕਰਦੇ ਹਨ। ਮੈਂ ਬਾਕੀ ਕੋ-ਸਟਾਰਸ ਵਾਂਗ ਅਮਿਤਾਭ ਬੱਚਨ ਨਾਲ ਹਮੇਸ਼ਾ ਨਾਰਮਲ ਤਰੀਕੇ ਨਾਲ ਪੇਸ਼ ਆਉਂਦੀ ਹਾਂ। ਇਹੀ ਕਾਰਨ ਹੈ ਕਿ ਅਸੀਂ ਜਿੰਨਾ ਵੀ ਸਮਾਂ ਇਕੱਠੇ ਬਿਤਾਇਆ ਹੈ, ਉਹ ਕਾਫੀ ਰਿਲੈਕਸਿੰਗ ਰਿਹਾ ਹੈ। ਉਨ੍ਹਾਂ ਨਾਲ ਇਸ ਤਰ੍ਹਾਂ ਬਾਂਡ ਦਾ ਸ਼ੇਅਰ ਕਰਨਾ ਆਪਣੇ-ਆਪ ’ਚ ਬਹੁਤ ਖਾਸ ਹੈ।

ਬਦਲਾ ਵੀ ਹੈ ਜ਼ਰੂਰੀ

ਕੋਈ ਵੀ ਇਨਸਾਨ ਜੋ ਬਦਲੇ ਦੀ ਭਾਵਨਾ ਨਹੀਂ ਰੱਖਦਾ, ਉਹ ਇਨਸਾਨ ਨਹੀਂ ਭਗਵਾਨ ਹੈ। ਬਦਲਾ ਲੈਣਾ ਇਨਸਾਨ ਦਾ ਇਕ ਬਹੁਤ ਹੀ ਨੈਚੂਰਲ ਇਮੋਸ਼ਨ ਹੈ। ਇਹ ਵੱਖਰੀ ਗੱਲ ਹੈ ਕਿ ਉਮਰ ਦੇ ਨਾਲ ਸਾਡਾ ਬਦਲਾ ਲੈਣ ਦਾ ਤਰੀਕਾ ਬਦਲ ਜਾਂਦਾ ਹੈ। ਕਈ ਵਾਰ ਕੁਝ ਚੀਜ਼ਾਂ ਸਾਨੂੰ ਇਸ ਤਰ੍ਹਾਂ ਲੱਗਦੀਆਂ ਹਨ, ਜਿਸ ਨੂੰ ਅਸੀਂ ਭੁੱਲ ਨਹੀਂ ਸਕਦੇ, ਲੱਗਦਾ ਹੈ ਕਿ ਆਪਣੇ ਮਨ ਦੀ ਸ਼ਾਂਤੀ ਲਈ ਇਕ ਵਾਰ ਫਿਰ ਬਦਲਾ ਲੈ ਕੇ ਉਸ ਨੂੰ ਖਤਮ ਕਰਦੇ ਹਾਂ?।

ਜਦੋਂ ਕਾਲਜ ’ਚ ਪ੍ਰੋਫੈਸਰ ਤੋਂ ਲਿਆ ਸੀ ਬਦਲਾ

ਕਾਲਜ ਦੇ ਦਿਨਾਂ  ’ਚ ਮੈਨੂੰ ਕੋ-ਕਰਿਕੁਲਰ ਐਕਟੀਵਿਟੀਜ਼ ’ਚ ਜ਼ਿਆਦਾ ਦਿਲਚਸਪੀ ਸੀ, ਜਿਸ ਕਾਰਨ ਮੈਂ ਕਲਾਸ ਜ਼ਿਆਦਾ ਅਟੈਂਡ ਨਹੀਂ ਕਰਦੀ ਸੀ। ਇਸ ਕਾਰਨ ਮੇਰੇ ਇਕ ਪ੍ਰੋਫੈਸਰ ਨੇ ਮੈਨੂੰ ਕਿਹਾ ਸੀ ਕਿ ਦੇਖਦੇ ਹਾਂ ਕਿ ਪ੍ਰਾਜੈਕਟ ਦੇ ਅੰਦਰ ਇਹ ਕਿਵੇਂ ਪਾਸ ਹੁੰਦੀ ਹੈ। ਮੈਂ ਉਸ ਪ੍ਰਾਜੈਕਟ ਲਈ ਐਪਲ ਦੀ ਇਕ ਐਪ ਡਿਜ਼ਾਈਨ ਕੀਤੀ ਸੀ। ਸਾਡੇ ਪ੍ਰੋਫੈਸਰ ਉਸ ਪ੍ਰਾਜੈਕਟ ਬਾਰੇ ਜ਼ਿਆਦਾ ਕੁਝ ਨਹੀਂ ਪੁੱਛ ਸਕੇ ਕਿਉਂਕਿ ਉਹ ਨਵੀਂ ਚੀਜ਼ ਸੀ ਅਤੇ ਸ਼ਾਇਦ ਉਨ੍ਹਾਂ ਨੂੰ ਇਸ ਬਾਰੇ ਜ਼ਿਆਦਾ ਕੁਝ ਪਤਾ ਨਹੀਂ ਸੀ। ਮੇਰਾ ਬਦਲਾ ਲੈਣ ਦਾ ਇਹੀ ਤਰੀਕਾ ਹੁੰਦਾ ਹੈ ਕਿ ਤੁਸੀਂ ਕੁਝ ਅਜਿਹਾ ਕਰੋ ਕਿ ਸਾਹਮਣੇ ਵਾਲੇ ਨੂੰ ਜਵਾਬ ਦੇਣ ਲਾਇਕ ਹੀ ਨਾ ਛੱਡੋ ਅਤੇ ਸ਼ਾਇਦ ਇਹ ਬਦਲਾ ਲੈਣ ਦਾ ਸਭ ਤੋਂ ਚੰਗਾ ਤਰੀਕਾ ਹੁੰਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News