ਗਿੱਪੀ ਦੇ ਬੇਟੇ ਨੇ ਕੁਝ ਸੈਕਿੰਡਾਂ ''ਚ ਪੂਰਾ ਕੀਤਾ ਬਾਦਸ਼ਾਹ ਦਾ ਚੈਲੇਂਜ, ਵੀਡੀਓ ਵਾਇਰਲ

Tuesday, January 8, 2019 11:23 AM
ਗਿੱਪੀ ਦੇ ਬੇਟੇ ਨੇ ਕੁਝ ਸੈਕਿੰਡਾਂ ''ਚ ਪੂਰਾ ਕੀਤਾ ਬਾਦਸ਼ਾਹ ਦਾ ਚੈਲੇਂਜ, ਵੀਡੀਓ ਵਾਇਰਲ

ਜਲੰਧਰ (ਬਿਊਰੋ) : ਅੰਮ੍ਰਿਤ ਮਾਨ ਤੇ ਬਾਦਸ਼ਾਹ ਦੀ ਪੰਜਾਬੀ ਫਿਲਮ 'ਦੋ ਦੂਣੀ ਪੰਜ' ਇਨ੍ਹੀਂ ਦਿਨੀਂ ਹਰ ਪਾਸੇ ਚਰਚਾ 'ਚ ਛਾਈ ਹੋਈ ਹੈ। ਕਦੇ ਫਿਲਮ ਆਪਣੇ ਗੀਤਾਂ ਕਾਰਨ ਤੇ ਕਦੇ ਫਿਲਮ ਵਲੋਂ ਸੋਸ਼ਲ ਮੀਡੀਆ 'ਤੇ ਦਿੱਤੇ ਗਏ ਚੈਲੇਂਜਾਂ ਕਾਰਨ। ਦਰਅਸਲ ਅੰਮ੍ਰਿਤ ਮਾਨ ਤੇ ਬਾਦਸ਼ਾਹ ਵਲੋਂ ਲੋਕਾਂ ਨੂੰ ਦਿੱਤਾ ਗਿਆ ਚੈਲੇਂਜ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਚੈਲੇਂਜ ਦੇ ਪੂਰੇ ਹੁੰਦੇ ਹੀ ਇਸ ਚੈਲੇਂਜ ਨੂੰ ਅੱਗੇ ਕਿਸੇ ਹੋਰ ਨੂੰ ਦੇ ਦਿੱਤਾ ਜਾਂਦਾ ਹੈ। ਫਿਲਮ ਨਾਲ ਸਬੰਧਿਤ ਇਕ ਚੈਲੇਂਜ ਬਾਦਸ਼ਾਹ ਨੇ ਗਿੱਪੀ ਗਰੇਵਾਲ ਨੂੰ ਦਿੱਤਾ ਸੀ, ਜੋ ਕਿ ਉਨ੍ਹਾਂ ਨੇ ਨਹੀਂ ਸਗੋਂ ਉਨ੍ਹਾਂ ਦੇ ਨਿੱਕੇ ਬੇਟੇ ਨੇ ਪੂਰਾ ਕੀਤਾ। ਜੀ ਹਾਂ, ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦਾ ਬੇਟਾ ਬੋਲ ਰਿਹਾ ਹੈ, ''ਬਾਦਸ਼ਾਹ ਚਾਚੂ ਤੇ ਜੈਜ਼ੀ ਬੀ ਨੇ ਇਕ ਚੈਲੇਂਜ ਮੇਰੇ ਪਾਪਾ ਨੂੰ ਦਿੱਤਾ, ਜਿਸ ਨੂੰ ਉਹ ਨਹੀਂ ਸਗੋਂ ਮੈਂ ਪੂਰਾ ਕਰ ਰਿਹਾ ਹਾਂ।'' ਇਸ ਤੋਂ ਬਾਅਦ ਉਸ ਨੇ ਚਟਪੱਟ 'ਚ ਇਹ ਚੈਲੇਂਜ ਪੂਰਾ ਕਰ ਦਿੱਤਾ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 

Lao ji @jazzyb bai And @badboyshah bro tuhada challange Tuhada Batija Shinda kar riha...👍 Best wishes to whole team of Do Dooni Panj...👍 #shindagrewal #gippygrewal @amritmaan106 Challange Open aa jis ne accept karna kar lao 👍

A post shared by Gippy Grewal (@gippygrewal) on Jan 7, 2019 at 6:50pm PST


ਦੱਸਣਯੋਗ ਹੈ ਕਿ ਇਸ ਫਿਲਮ 'ਚ ਪੰਜਾਬ ਦੀ ਬੇਰੁਜ਼ਗਾਰੀ ਤੇ ਨਸ਼ਿਆਂ ਮੁੱਦੇ ਨੂੰ ਪੇਸ਼ ਕੀਤਾ ਗਿਆ ਹੈ। ਪੰਜਾਬ ਦੇ ਮੁੱਦਿਆਂ ਦੇ ਨਾਲ-ਨਾਲ ਇਸ ਫਿਲਮ 'ਚ ਅੰਮ੍ਰਿਤ ਮਾਨ ਤੇ ਈਸ਼ਾ ਰਿਖੀ ਦਾ ਰੋਮਾਂਸ ਵੀ ਦੇਖਣ ਨੂੰ ਮਿਲੇਗਾ। ਫਿਲਮ ਦਾ ਵਿਸ਼ਾ ਬਹੁਤ ਗੰਭੀਰ ਨਜ਼ਰ ਆਉਂਦਾ ਹੈ ਪਰ ਇਸ ਦਾ ਟਰੇਲਰ ਜਜ਼ਬਾਤ, ਕਾਮੇਡੀ ਅਤੇ ਸੰਦੇਸ਼ ਦਾ ਪੂਰਾ ਪੈਕੇਜ ਹੈ। ਫਿਲਮ 'ਦੋ ਦੂਣੀ ਪੰਜ' ਨੂੰ ਹੈਰੀ ਭੱਟੀ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ ਅਤੇ ਇਸ ਫਿਲਮ ਨੂੰ ਰੈਪ ਸਟਾਰ ਬਾਦਸ਼ਾਹ ਪ੍ਰੋਡਿਊਸ ਕਰ ਰਹੇ ਹਨ। ਇਸ ਫਿਲਮ ਦੀ ਕਹਾਣੀ, ਸਕ੍ਰੀਨ ਪਲੇਅ ਤੇ ਡਾਇਲਾਗ ਜੀਵਾ ਦੇ ਲਿਖੇ ਹੋਏ ਹਨ। ਇਸ ਫਿਲਮ 'ਚ ਅੰਮ੍ਰਿਤ ਮਾਨ ਤੇ ਈਸ਼ਾ ਰਿਖੀ ਤੋਂ ਇਲਾਵਾ ਕਰਮਜੀਤ ਅਨਮੋਲ, ਰਾਣਾ ਰਣਬੀਰ, ਸਰਦਾਰ ਸੋਹੀ, ਹਰਬੀ ਸੰਘਾ, ਨਿਰਮਲ ਰਿਸ਼ੀ, ਰੁਪਿੰਦਰ ਰੁਪੀ, ਮਲਕੀਤ ਰੌਨੀ, ਰੁਪਿੰਦਰ ਰੁਪੀ ਵਰਗੇ ਕਲਾਕਾਰ ਮੁੱਖ ਭੂਮਿਕਾ 'ਚ ਹਨ। ਦੱਸ ਦੇਈਏ ਕਿ ਅੰਮ੍ਰਿਤ ਮਾਨ ਤੇ ਈਸ਼ਾ ਰਿਖੀ ਦੀ 'ਦੋ ਦੂਣੀ ਪੰਜ' 11 ਜਨਵਰੀ ਵ੍ਹਾਈਟ ਹਿੱਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਹੈ।


Edited By

Sunita

Sunita is news editor at Jagbani

Read More