ਆਖਿਰ ਕਿਉਂ ਬਾਈ ਅਮਰਜੀਤ ਨੇ ਆਪਣੇ ਨਾਂ ਅੱਗੇ ਲਾਇਆ ''ਬਾਈ'' ਸ਼ਬਦ, ਜਾਣੋ ਵਜ੍ਹਾ

Saturday, January 19, 2019 11:47 AM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲ ਨੂੰ ਟੁੰਬਣ ਵਾਲੇ ਪੰਜਾਬੀ ਗਾਇਕ ਬਾਈ ਅਮਰਜੀਤ ਦਾ ਨਾਂ ਆਉਂਦੇ ਹੀ ਇਕ ਹਸੂੰ ਹਸੂੰ ਕਰਦਾ ਚਿਹਰਾ ਸਾਡੇ ਸਾਹਮਣੇ ਆ ਜਾਂਦਾ ਹੈ। ਸਾਫ ਸੁਥਰੀ ਗਾਇਕੀ ਦੇ ਮਾਲਕ ਬਾਈ ਅਮਰਜੀਤ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਖਾਸ ਪਛਾਣ ਬਣਾ ਚੁੱਕੇ ਹਨ। ਬਾਈ ਅਮਰਜੀਤ ਨੇ ਗਾਇਕੀ ਨੂੰ ਸ਼ੌਂਕ ਸ਼ੌਂਕ 'ਚ ਹੀ ਅਪਣਾਇਆ ਪਰ ਇਹ ਕਦੋਂ ਉਨ੍ਹਾਂ ਦਾ ਪ੍ਰੋਫੈਸ਼ਨ ਬਣ ਗਿਆ ਉਨ੍ਹਾਂ ਨੂੰ ਵੀ ਖੁਦ ਪਤਾ ਹੀ ਨਹੀਂ ਲੱਗਾ।

PunjabKesari
ਦੱਸ ਦੀਏ ਕਿ ਬਾਈ ਅਮਰਜੀਤ ਨੇ ਆਪਣੇ ਨਾਂ ਅੱਗੇ ਬਾਈ ਕਿਉਂ ਲਾਇਆ। ਦਰਅਸਲ ਬਾਈ ਅਮਰਜੀਤ ਦੇ ਸਾਰੇ ਦੋਸਤ ਉਨ੍ਹਾਂ ਨੂੰ ਬਾਈ–ਬਾਈ ਆਖਦੇ ਸਨ ਕਿਉਂਕਿ ਉਹ ਬਾਈ ਅਮਰਜੀਤ ਦੀ ਬਹੁਤ ਹੀ ਇੱਜ਼ਤ ਕਰਦੇ ਸਨ। ਇਸ ਲਈ ਉਨ੍ਹਾਂ ਨੇ ਆਪਣੇ ਨਾਂ ਤੋਂ ਪਹਿਲਾਂ ਬਾਈ ਲਾ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਾਈ ਅਮਰਜੀਤ ਦੇ ਨਾਂ ਨਾਲ ਜਾਣਿਆ ਜਾਣ ਲੱਗਾ।

PunjabKesari

ਬਾਈ ਅਮਰਜੀਤ ਨੂੰ ਸਭ ਤੋਂ ਵਧੀਆ ਸਟੇਜ਼ 'ਤੇ ਲਾਈਵ ਪਰਫਾਰਮੈਂਸ ਕਰਨਾ ਲੱਗਦਾ ਹੈ। ਬਾਈ ਅਮਰਜੀਤ ਕਦੇ ਵੀ ਕੁਝ ਮਿੱਥ ਕੇ ਨਹੀਂ ਗਾਉਂਦੇ ਅਤੇ ਰਿਸ਼ਤਿਆਂ ਨੂੰ ਆਪਣੇ ਗੀਤਾਂ 'ਚ ਬਾਖੂਬੀ ਦਰਸਾਉਂਦੇ ਹਨ। 

PunjabKesari
ਬਾਈ ਅਮਰਜੀਤ ਜੋ ਵੀ ਗੀਤ ਲਿਖਦੇ ਹਨ, ਉਨ੍ਹਾਂ ਗੀਤਾਂ ਨੂੰ ਉਹ ਆਪਣੀ ਮਾਂ ਨੂੰ ਜ਼ਰੂਰ ਸੁਣਾਉਂਦੇ ਹਨ। ਜਦੋਂ ਉਨ੍ਹਾਂ ਦੀ ਮਾਂ ਗੀਤ ਨੂੰ ਹਰੀ ਝੰਡੀ ਦਿੰਦੇ ਹਨ ਤਾਂ ਉਸ ਤੋਂ ਬਾਅਦ ਹੀ ਉਹ ਗੀਤ ਗਾਉਂਦੇ ਹਨ।

PunjabKesari

ਕੁਲਦੀਪ ਮਾਣਕ, ਚਮਕੀਲਾ ਨੂੰ ਬਾਈ ਅਮਰਜੀਤ ਬਹੁਤ ਪਸੰਦ ਕਰਦੇ ਹਨ। ਪੇਂਡੂ ਮਹੌਲ 'ਚ ਰਹਿਣ ਵਾਲੇ ਬਾਈ ਅਮਰਜੀਤ ਨੇ ਜਿੰਨੇ ਵੀ ਗੀਤ ਗਾਏ ਨੇ ਉਨ੍ਹਾਂ 'ਚ ਉਨ੍ਹਾਂ ਨੇ ਰਿਸ਼ਤਿਆਂ ਦੀ ਗੱਲ ਕੀਤੀ ਹੈ ਅਤੇ ਹਰ ਗੀਤ 'ਚ ਉਨ੍ਹਾਂ ਨੇ ਸਾਰਥਕ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ।

PunjabKesari


Edited By

Sunita

Sunita is news editor at Jagbani

Read More