ਮਾਈਕਲ ਜੈਕਸਨ ਨੂੰ ਬਾਲਾ ਸਾਹਿਬ ਠਾਕਰੇ ਦੇ ਭਤੀਜੇ ਨੂੰ ਕਿਉਂ ਦੇਣੇ ਪਏ ਸੀ 4 ਕਰੋੜ

Sunday, January 27, 2019 10:41 AM

ਮੁੰਬਈ (ਬਿਊਰੋ) — ਬਾਲਾ ਸਾਹਿਬ ਠਾਕਰੇ ਦੀ ਜ਼ਿੰਦਗੀ 'ਤੇ ਫਿਲਮ ਰਿਲੀਜ਼ ਹੋ ਚੁੱਕੀ ਹੈ। ਬਾਲਾ ਸਾਹਿਬ ਠਾਕਰੇ ਦੀ ਜ਼ਿੰਦਗੀ 'ਤੇ ਬਣੀ ਇਸ ਫਿਲਮ 'ਚ ਨਵਾਜ਼ੂਦੀਨ ਸਿੱਦੀਕੀ ਨੇ ਉਨ੍ਹਾਂ ਦਾ ਕਿਰਦਾਰ ਨਿਭਾਇਆ ਸੀ। ਬਾਲਾ ਸਾਹਿਬ ਠਾਕਰੇ ਦੀ ਜ਼ਿੰਦਗੀ ਨਾਲ ਸਬੰਧਤ ਕਈ ਰੋਚਕ ਕਿੱਸੇ ਵੀ ਜੁੜੇ ਹੋਏ ਹਨ। ਅਜਿਹੇ ਹੀ ਇਕ ਵਾਕਿਆ ਦਾ ਜ਼ਿਕਰ ਅੱਜ ਅਸੀਂ ਕਰਨ ਜਾ ਰਹੇ ਹਾਂ।

PunjabKesari

ਦਰਅਸਲ ਬਾਲਾ ਸਾਹਿਬ ਨੇ 1996 'ਚ ਪੌਪ ਸਟਾਰ ਮਾਈਕਲ ਜੈਕਸਨ ਨੂੰ ਉਨ੍ਹਾਂ ਨੇ ਭਾਰਤ ਬੁਲਾਇਆ ਸੀ ਅਤੇ ਉਸ ਸਮੇਂ ਦਾ ਇਹ ਮਸ਼ਹੂਰ ਗਾਇਕ ਉਨ੍ਹਾਂ ਦੇ ਸੱਦੇ 'ਤੇ ਭਾਰਤ ਵੀ ਆਇਆ ਸੀ, ਜਿਸ ਤੋਂ ਬਾਅਦ ਬਾਲਾ ਸਾਹਿਬ ਠਾਕਰੇ ਦੇ ਭਤੀਜੇ ਰਾਜ ਠਾਕਰੇ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਸੀ।

PunjabKesari

ਇਸ ਦੌਰਾਨ ਉਹ ਬਾਲਾ ਸਾਹਿਬ ਦੇ ਘਰ 'ਚ ਵੀ ਗਏ ਸਨ ਅਤੇ ਕਾਫੀ ਸਮਾ ਉੱਥੇ ਬਿਤਾਇਆ ਸੀ। ਬਾਲਾ ਸਾਹਿਬ ਠਾਕਰੇ ਨੇ ਉਨ੍ਹਾਂ ਨੂੰ ਆਪਣਾ ਚਾਂਦੀ ਦਾ ਤਬਲਾ ਅਤੇ ਤਾਣਪੁਰਾ ਵੀ ਭੇਂਟ ਕੀਤਾ ਸੀ। ਇਹੀ ਨਹੀਂ ਜਦੋਂ ਮਾਈਕਲ ਜੈਕਸਨ ਵਾਪਸ ਜਾਣ ਲੱਗੇ ਤਾਂ ਉਨ੍ਹਾਂ ਨੂੰ ਬਾਲਾ ਸਾਹਿਬ ਦੇ ਭਤੀਜੇ ਬਾਲ ਠਾਕਰੇ ਨੂੰ ਚਾਰ ਕਰੋੜ ਰੁਪਏ ਦੀ ਵੱਡੀ ਰਕਮ ਦੇਣੀ ਪਈ ਸੀ।

PunjabKesari
ਦਰਅਸਲ ਉਨ੍ਹਾਂ ਦਿਨਾਂ 'ਚ ਰਾਜ ਠਾਕਰੇ ਸ਼ਿਵ ਸੈਨਾ ਉਦਯੋਗ ਦੀ ਕਮਾਨ ਸੰਭਾਲਿਆ ਕਰਦੇ ਸਨ। ਉਨ੍ਹਾਂ ਨੇ 1996 'ਚ ਮਹਾਰਾਸ਼ਟਰ ਦੇ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਮਾਈਕਲ ਜੈਕਸਨ ਦਾ ਕੰਸਰਟ ਰੱਖਿਆ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਰਾਜ ਠਾਕਰੇ ਨੂੰ ਇਹ ਵੱਡੀ ਰਕਮ ਦਿੱਤੀ ਸੀ।

PunjabKesari

ਕਿਹਾ ਜਾਂਦਾ ਹੈ ਕਿ ਮਾਈਕਲ ਜੈਕਸਨ ਇਸ ਲਈ ਪਹਿਲਾਂ ਤਿਆਰ ਨਹੀਂ ਸਨ ਪਰ ਮਾਈਕਲ ਜੈਕਸਨ ਨੇ ਜਦੋਂ ਆਪਣੇ ਮੈਨੇਜਰ ਨੂੰ ਪੁੱਛਿਆ ਕਿ ਇਹ ਲੋਕ ਮੇਰੇ ਫੈਨਜ਼ ਹਨ ਤਾਂ ਮੈਨੇਜਰ ਨੇ ਕਿਹਾ ਕਿ ਨਹੀਂ ਪਰ ਜੇ ਤੁਸੀਂ ਉਨ੍ਹਾਂ ਦੀ ਮਦਦ ਕਰੋਗੇ ਤਾਂ ਇਹ ਤੁਹਾਡੇ ਫੈਨ ਜ਼ਰੂਰ ਬਣ ਜਾਣਗੇ, ਜਿਸ ਤੋਂ ਬਾਅਦ ਮਾਈਕਲ ਜੈਕਸਨ ਚਾਰ ਕਰੋੜ ਦੇਣ ਲਈ ਤਿਆਰ ਹੋ ਗਏ ਸਨ।


Edited By

Sunita

Sunita is news editor at Jagbani

Read More