''ਬਿੱਗ ਬੌਸ'' ਤੋਂ ਬਾਅਦ ਬੰਦਗੀ-ਪੁਨੀਸ਼ ਮੁੜ ਹੋਏ ਰੋਮਾਂਟਿਕ, ਰੋਮਾਂਸ ''ਚ ਲਾਇਆ ਬੋਲਡਨੈੱਸ ਦਾ ਤੜਕਾ

Wednesday, August 8, 2018 1:32 PM
''ਬਿੱਗ ਬੌਸ'' ਤੋਂ ਬਾਅਦ ਬੰਦਗੀ-ਪੁਨੀਸ਼ ਮੁੜ ਹੋਏ ਰੋਮਾਂਟਿਕ, ਰੋਮਾਂਸ ''ਚ ਲਾਇਆ ਬੋਲਡਨੈੱਸ ਦਾ ਤੜਕਾ

ਮੁੰਬਈ (ਬਿਊਰੋ)— 'ਬਿੱਗ ਬੌਸ 11' 'ਚ ਪੁਨੀਸ਼ ਸ਼ਰਮਾ ਅਤੇ ਬੰਦਗੀ ਕਾਲਰਾ ਦੀ ਲਵ ਸਟੋਰੀ ਚਰਚਾ 'ਚ ਆਈ ਸੀ। ਇਸ ਸ਼ੋਅ 'ਚ ਬੰਦਗੀ-ਪੁਨੀਸ਼ ਨੇ ਬਤੌਰ ਮੁਕਾਬਲੇਬਾਜ਼ ਹਿੱਸਾ ਲਿਆ ਸੀ ਅਤੇ ਦੇਖਦੇ ਹੀ ਦੇਖਦੇ ਇਹ ਦੋਵੇਂ ਇਕ-ਦੂਜੇ ਦੇ ਕਰੀਬ ਆ ਗਏ। ਸ਼ੋਅ ਦੌਰਾਨ ਹੀ ਪੁਨੀਸ਼ ਅਤੇ ਬੰਦਗੀ ਨੇ ਆਪਣੇ ਰਿਸ਼ਤੇ ਬਾਰੇ ਸਾਰਿਆ ਨੂੰ ਦੱਸ ਦਿੱਤਾ ਸੀ ਅਤੇ ਅਕਸਰ ਇਹ ਦੋਵੇਂ ਇਕ-ਦੂਜੇ ਨਾਲ ਦੇਖੇ ਜਾਂਦੇ ਹਨ। ਇਸ ਵਿਚਕਾਰ ਇਨ੍ਹਾਂ ਦੋਹਾਂ ਦੀ ਇਕ ਮਿਊਜ਼ਿਕ ਵੀਡੀਓ ਰਿਲੀਜ਼ ਹੋਈ ਹੈ, ਜਿਸ 'ਚ ਇਹ ਦੋਵੇਂ ਹੌਟ ਲੁੱਕ 'ਚ ਨਜ਼ਰ ਆ ਰਹੇ ਹਨ। ਇਸ ਮਿਊਜ਼ਿਕ ਵੀਡੀਓ 'ਚ ਬੰਦਗੀ-ਪੁਨੀਸ਼ ਇਕ-ਦੂਜੇ ਨਾਲ ਜ਼ਬਰਦਸਤ ਰੋਮਾਂਸ ਕਰ ਰਹੇ ਹਨ, ਜਿਸ ਨੂੰ ਮੀਟ ਬ੍ਰੋਜ਼ ਅਤੇ ਖੁਸ਼ਬੂ ਗਰੇਵਾਲ ਨੇ ਗਾਇਆ ਹੈ।

ਗੀਤ ਦੇ ਬੋਲ 'ਲਵ ਮੀ' ਹਨ, ਜਿਸ 'ਚ ਬੰਦਗੀ ਡਾਂਸ ਕਰਦੇ ਹੋਈ ਦਿਖਾਈ ਦੇ ਰਹੀ ਹੈ। ਗੀਤ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਇਨ੍ਹਾਂ ਦੋਹਾਂ ਦੀ ਬਾਰ 'ਚ ਮੁਲਾਕਾਤ ਹੁੰਦੀ ਹੈ ਅਤੇ ਦੋਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਜਾਂਦਾ ਹੈ। ਇਸ ਗੀਤ 'ਚ ਬੰਦਗੀ ਦੇ ਡਾਂਸ ਤੋਂ ਇਲਾਵਾ ਐਕਟਿੰਗ ਦਾ ਜਲਵਾ ਵੀ ਦਿਖਾਇਆ ਗਿਆ ਹੈ, ਜਿਸ 'ਚ ਉਨ੍ਹਾਂ ਦਾ ਸਾਥ ਪੁਨੀਸ਼ ਦੇ ਰਹੇ ਹਨ। ਇਸ ਗੀਤ 'ਚ ਬੰਦਗੀ ਅਤੇ ਪੁਨੀਸ਼ ਰੋਮਾਂਟਿਕ ਮੂਡ 'ਚ ਦਿਖਾਈ ਦੇ ਰਹੇ ਹਨ, ਜਿਸ ਨੂੰ ਦੇਖ ਕੇ ਤੁਹਾਨੂੰ 'ਬਿੱਗ ਬੌਸ 11' ਦੀ ਯਾਦ ਆ ਜਾਵੇਗੀ।


Edited By

Chanda Verma

Chanda Verma is news editor at Jagbani

Read More