ਫਿਲਮ ਰਿਵਿਊ : ''ਬੈਂਕ ਚੋਰ''

6/16/2017 4:50:33 PM

ਮੁੰਬਈ— ਬਾਲੀਵੁੱਡ ਫਿਲਮ 'ਬੈਂਕ ਚੋਰ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਰਿਤੇਸ਼ ਦੇਸ਼ਮੁੱਖ ਅਤੇ ਵਿਵੇਕ ਓਬਰਾਏ ਮੁੱਖ ਭੂਮਿਕਾ 'ਚ ਹਨ। ਫਿਲਮ ਦੀ ਕਹਾਣੀ ਚੰਪਕ (ਰਿਤੇਸ਼ ਦੇਸ਼ਮੁਖ) ਅਤੇ ਉਸ ਦੇ ਦੋ ਸਾਥੀਆਂ ਗੇਂਦਾ ਅਤੇ ਗੁਲਾਬ ਦੇ ਆਲੇ-ਦੁਆਲੇ ਘੁੰਮਦੀ ਹੈ। ਤਿੰਨਾਂ ਇੱਕ ਬੈਂਕ ਨੂੰ ਲੁੱਟਣ ਦੀ ਯੋਜਨਾ ਬਣਾਉਂਦੇ ਹਨ। ਜਦੋਂ ਉਹ ਬੈਂਕ 'ਚ ਲੁੱਟ ਕਰ ਰਹੇ ਹੁੰਦੇ ਹਨ ਤਾਂ ਪੁਲਿਸ ਅਤੇ ਮੀਡੀਆ ਨੂੰ ਖਬਰ ਮਿਲ ਜਾਂਦੀ ਹੈ ਅਤੇ ਬਾਹਰ ਭੀੜ ਲੱਗ ਜਾਂਦੀ ਹੈ। ਸੀ. ਬੀ. ਆਈ. ਇੰਸਪੈਕਟਰ ਅਮਜਦ ਖਾਨ (ਵਿਵੇਕ ਓਬਰਾਏ) ਨੂੰ ਚਾਰੋਂ ਨਾਲ ਨਿਪਟਣ ਦਾ ਜਿੰਮਾ ਸੋਂਪਿਆ ਜਾਂਦਾ ਹੈ। ਆਖਿਰ ਚੋਰ ਕਿਉਂ ਬੈਂਕ ਨੂੰ ਲੁੱਟਣ ਦੀ ਯੋਜਨਾ ਬਣਾਉਂਦੇ ਹਨ? ਕਿਉਂ ਅਜਮਦ ਖਾਨ ਇਸ ਲੁੱਟ ਨੂੰ ਰੋਕ ਨਹੀਂ ਪਾਉਂਦਾ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਹੋਵੇਗੀ।

PunjabKesari
ਦੱਸਣਯੋਗ ਹੈ ਕਿ ਫਿਲਮ ਲਈ ਬੰਮੀ ਨੇ ਕਮਾਲ ਦਾ ਨਿਰਦੇਸ਼ਨ ਕੀਤਾ ਹੈ। ਉਸ ਦੀ ਸੋਚ ਗਜਬ ਦੀ ਹੈ। ਉਸ ਨੇ ਫਿਲਮ ਲਈ ਜ਼ਬਰਦਸਤ ਡਾਈਲਾਗਸ ਦੀ ਚੋਣ ਕੀਤੀ ਹੈ, ਜੋ ਆਡੀਅੰਸ ਨੂੰ ਖੂਬ ਹਸਾਉਂਦੀ ਹੈ। ਫਿਲਮ ਦੀ ਸਿਨੇਮੈਟੋਗ੍ਰਾਫੀ ਅਤੇ ਐਡਿਟਿੰਗ ਦੀ ਪ੍ਰਸ਼ੰਸਾਂ ਹੋਣੀ ਵੀ ਚਾਹੀਦੀ ਹੈ। ਰਿਤੇਸ਼ ਦੇਸ਼ਮੁਖ ਨੇ ਜ਼ਬਰਦਸਤ ਅਦਾਕਾਰੀ ਕੀਤੀ ਹੈ ਅਤੇ ਉਸ ਦੀ ਕਾਮਿਕ ਟਾਈਮਿੰਗ ਵੀ ਗਜ਼ਬ ਦੀ ਹੈ। ਮੀਡੀਆ ਕਰਮੀ ਦੇ ਕਿਰਦਾਰ 'ਚ ਰਿਆ ਚੱਕਰਵਰਤੀ ਨੇ ਚੰਗਾ ਕੰਮ ਕੀਤਾ ਹੈ। ਵਿਵੇਕ ਦਾ ਰੋਲ ਠੀਕ-ਠੀਕ ਹੈ, ਜਿਸ 'ਤੇ ਹੋਰ ਵੀ ਕੰਮ ਕੀਤਾ ਜਾ ਸਕਦਾ ਸੀ। ਬਾਬਾ ਸਹਿਗਲ ਦਾ ਛੋਟਾ ਜਿਹਾ ਕਿਰਦਾਰ ਹੈ ਪਰ ਉਸ 'ਚ ਉਹ ਫਿੱਟ ਬੈਠੇ ਹਨ। ਫਿਲਮ 'ਚ ਇੰਟਰਵਲ ਤੱਕ ਕੋਈ ਗੀਤ ਨਹੀਂ ਹੈ। ਅੱਗੇ ਵੀ ਇਸ ਦੀ ਕੋਈ ਜ਼ਰੂਰਤ ਮਹਿਸੂਸ ਨਹੀਂ ਹੁੰਦੀ। ਬੈਕਗ੍ਰਾਊਂਡ ਸਕੋਰ ਚੰਗਾ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News