ਰਾਈਜ਼ਿੰਗ ਸਟਾਰ ਦੇ ਮੰਚ ''ਤੇ ਇਸ ਪੰਜਾਬੀ ਗੱਭਰੂ ਨੇ ਗੱਡੇ ਝੰਡੇ, ਮੈਥਿਲੀ ਨੂੰ ਸਖ਼ਤ ਟੱਕਰ ਦੇ ਕੇ ਖ਼ਿਤਾਬ ਕੀਤਾ ਹਾਸਲ

4/24/2017 10:29:32 PM

ਨਵੀਂ ਦਿੱਲੀ— ਰਿਐਲਿਟੀ ਸ਼ੋਅ ਰਾਈਜ਼ਿੰਗ ਸਟਾਰ ਨੇ ਬੀਤੇ ਐਤਵਾਰ ਨੂੰ ਆਪਣਾ ਜੇਤੂ ਮਿਲ ਗਿਆ ਹੈ। ਬੈਨੇਟ ਦੋਸਾਂਝ ਨੇ ਮੈਥਿਲੀ ਠਾਕੁਰ ਅਤੇ ਅੰਕਿਤਾ ਕੁੰਡੂ ਨੂੰ ਹਰਾ ਕੇ ਰਾਈਜ਼ਿੰਗ ਸਟਾਰ ਦੀ ਟ੍ਰਾਫੀ ਜਿੱਤ ਲਈ ਹੈ। ਬੈਨੇਟ ਨੇ ਮੈਥਿਲੀ ਨੂੰ ਸਿਰਫ 2 ਵੋਟਾਂ ਨਾਲ ਹਰਾਇਆ ਹੈ। ਬੈਨੇਟ ਨੂੰ 77% ਅਤੇ ਮੈਥਿਲੀ ਨੂੰ 75% ਵੋਟਾਂ ਹਾਸਲ ਹੋਈਆਂ। ਬੈਨੇਟ ਨੂੰ 20 ਲੱਖ ਰੁਪਏ ਇਨਾਮ ਵਜੋ ਵੀ ਮਿਲੇ ਹਨ। ਇਸ ਦੇ ਨਾਲ ਹੀ ਬੈਨੇਟ ਨੂੰ ਮਹੇਸ਼ ਭੱਟ ਦੇ ਪ੍ਰੋਡਕਸ਼ਨ ਹਾਊਸ ਦੇ ਤਹਿਤ ਬਣਾਉਣ ਵਾਲੀ ਫਿਲਮ ''ਚ ਪਲੇਬੈਕ ਸਿੰਗਿੰਗ ਦਾ ਵੀ ਮੌਕਾ ਮਿਲੇਗਾ। ਜਿੱਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, ''ਮੈਨੂੰ ਆਪਣੀ ਜਿੱਤ ''ਤੇ ਵਿਸ਼ਵਾਸ ਨਹੀਂ ਹੋ ਰਿਹਾ ਹੈ। ਮੈਂ ਹੁਣ ਹੋਰ ਵੀ ਮਿਹਨਤ ਕਰਾਂਗਾ।''
ਜ਼ਿਕਰਯੋਗ ਹੈ ਕਿ ਰਾਈਜ਼ਿੰਗ ਸਟਾਰ ਦੇ ਗ੍ਰੈਂਡ ਫਿਨਾਲੇ ''ਚ ਬਾਲੀਵੁੱਡ ਦੀ ਮਸ਼ਹੂਰ ਹਸਤੀ ਅਨਿਲ ਕਪੂਰ ਨੇ ਵੀ ਸ਼ਿਕਰਤ ਕੀਤੀ ਸੀ। ਅਨਿਲ ਕਪੂਰ ਨੇ ਸ਼ੋਅ ''ਚ ਆਪਣੀ ਟੀ. ਵੀ. ਸੀਰੀਜ਼ 24 ਦੇ ਦੂਜੇ ਸੀਜ਼ਨ ਦੀ ਡੀ. ਵੀ. ਡੀ. ਲਾਂਚ ਕੀਤੀ ਸੀ। ਸ਼ੋਅ ਦੀ ਸ਼ੁਰੂਆਤ ਅਨਿਲ ਕਪੂਰ ਦੀ ਪੇਸ਼ਕਾਰੀ ਨਾਲ ਹੋਈ ਸੀ। ਇਸ ਤੋਂ ਬਾਅਦ ਅੰਕਿਤਾ ਕੁੰਡੂ ਨੇ ''ਤਾਲ'' ਫਿਲਮ ਦੇ ਗੀਤ ''ਕਹੀਂ ਆਗ ਲਗੇ'' ਤੇ ਆਪਣੀ ਪੇਸ਼ਕਾਰੀ ਦਿੱਤੀ। ਫਿਰ 16 ਸਾਲ ਦੀ ਮੈਥਿਲੀ ਨੇ ''ਸੁਨਾ-ਸੁਨਾ'' ਗਾ ਕੇ ਸਾਰਿਆਂ ਦਾ ਦਿਲ ਜਿੱਤ ਲਿਆ। ਬੈਨੇਟ ਨੇ ''ਟਸ਼ਨ'' ਦੇ ਗੀਤ ''ਤੇ ਆਪਣੀ ਪੇਸ਼ਕਾਰੀ ਦਿੱਤੀ। ਤਿੰਨਾਂ ਫਾਈਨਲਿਸਟ ''ਚੋਂ ਸਭ ਤੋਂ ਪਹਿਲਾਂ ਅੰਕਿਤਾ ਐਲੀਮਿਨੇਟ ਹੋਈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News