ਨਵਰਾਜ ਹੰਸ ਦੀ ਆਵਾਜ਼ ''ਚ ਰਿਲੀਜ਼ ਹੋਏ ''ਜਾਕੋ ਰਾਖੇ ਸਾਈਆਂ'' ਗੀਤ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

Wednesday, August 14, 2019 2:46 PM
ਨਵਰਾਜ ਹੰਸ ਦੀ ਆਵਾਜ਼ ''ਚ ਰਿਲੀਜ਼ ਹੋਏ ''ਜਾਕੋ ਰਾਖੇ ਸਾਈਆਂ'' ਗੀਤ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਮੁੰਬਈ(ਬਿਊਰੋ)— ਪੰਜਾਬੀ ਗਾਇਕ ਨਵਰਾਜ ਹੰਸ ਜੋ ਇਕ ਤੋਂ ਬਾਅਦ ਇਕ ਬਾਲੀਵੁੱਡ ਗੀਤ ਲੈ ਕੇ ਆ ਰਹੇ ਹਨ। ਜੀ ਹਾਂ ਉਨ੍ਹਾਂ ਦਾ ਨਵਾਂ ਗੀਤ ਜਾਨ ਅਬ੍ਰਾਹਮ ਦੀ ਫਿਲਮ 'ਬਾਟਲਾ ਹਾਊਸ' 'ਚ ਸੁਣਨ ਨੂੰ ਮਿਲ ਰਿਹਾ ਹੈ। ਇਹ ਫਿਲਮ 15 ਅਗਸਤ ਨੂੰ ਰਿਲੀਜ਼ ਹੋਵੇਗੀ। ਫਿਲਮ ਨੂੰ ਦਿੱਲੀ ਹਾਈ ਕੋਰਟ ਵੱਲੋਂ ਹਰੀ ਝੰਡੀ ਮਿਲ ਗਈ ਹੈ। ਜੇਕਰ ਗੱਲ ਕਰੀਏ ਨਵਰਾਜ ਹੰਸ ਦੇ ਗੀਤ 'ਜਾਕੋ ਰਾਖੇ ਸਾਈਆਂ' ਦੀ ਤਾਂ ਹੌਂਸਲੇ ਤੇ ਹਿੰਮਤ ਵਾਲੇ ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਫਿਲਮ ਦੇ ਨਾਇਕ ਜਾਨ ਅਬ੍ਰਾਹਮ 'ਤੇ ਫਿਲਮਾਇਆ ਗਿਆ ਹੈ।

ਗੀਤ ਦੇ ਬੋਲ ਗੌਤਮ ਜੀ ਸ਼ਰਮਾ ਤੇ ਗੁਰਪ੍ਰੀਤ ਸੈਣੀ ਹੋਰਾਂ ਨੇ ਮਿਲ ਕੇ ਲਿਖੇ ਹਨ ਤੇ ਮਿਊਜ਼ਿਕ ਰੋਚਕ ਕੋਹਲੀ ਨੇ ਦਿੱਤਾ ਹੈ। ਟੀ-ਸੀਰੀਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੇ ਗੀਤ ਨੂੰ ਜਾਨ ਅਬ੍ਰਾਹਮ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਗੀਤ ਨੂੰ ਸੁਣ ਕੇ ਤੁਹਾਡੇ ਦਿਲ 'ਚ ਵੀ ਦੇਸ਼-ਭਗਤੀ ਵਾਲਾ ਜਜ਼ਬਾ ਜਾਗ ਜਾਵੇਗਾ।


About The Author

manju bala

manju bala is content editor at Punjab Kesari