''ਬੱਤੀ ਗੁੱਲ...'' ਦੇ ਟਰੇਲਰ ਲਾਂਚ ਦੌਰਾਨ ਸ਼ਾਨਦਾਰ ਲੁੱਕ ''ਚ ਦਿਖੇ ਸ਼ਾਹਿਦ-ਸ਼ਰਧਾ

Saturday, August 11, 2018 1:48 PM
''ਬੱਤੀ ਗੁੱਲ...'' ਦੇ ਟਰੇਲਰ ਲਾਂਚ ਦੌਰਾਨ ਸ਼ਾਨਦਾਰ ਲੁੱਕ ''ਚ ਦਿਖੇ ਸ਼ਾਹਿਦ-ਸ਼ਰਧਾ

ਮੁੰਬਈ (ਬਿਊਰੋ)— ਸ਼ਾਹਿਦ ਕਪੂਰ ਅਤੇ ਸ਼ਰਧਾ ਕਪੂਰ ਦੀ ਫਿਲਮ 'ਬੱਤੀ ਗੁੱਲ ਮੀਟਰ ਚਾਲੂ' ਦਾ ਟਰੇਲਰ ਬੀਤੇ ਦਿਨ ਰਿਲੀਜ਼ ਹੋ ਚੁੱਕਿਆ ਹੈ। ਫਿਲਮ ਦੇ ਟਰੇਲਰ ਲਾਂਚ ਦੇ ਮੌਕੇ 'ਤੇ ਸ਼ਾਹਿਦ ਕਪੂਰ ਅਤੇ ਸ਼ਰਧਾ ਕਪੂਰ ਨੇ ਸ਼ਾਨਦਾਰ ਐਂਟਰੀ ਕੀਤੀ।

ਸ਼ਾਹਿਦ ਕਪੂਰ ਸਫੈਦ ਸ਼ਰਟ ਅਤੇ ਸਫੈਦ ਟ੍ਰੈਕ ਪੈਂਟ 'ਚ ਕਾਫੀ ਕੂਲ ਦਿਖਾਈ ਦੇ ਰਹੇ ਸਨ। ਇਸ ਦੇ ਨਾਲ ਹੀ ਫਿਲਮ ਦੀ ਹੀਰੋਈਨ ਸ਼ਰਧਾ ਕਪੂਰ ਸਫੈਦ ਆਊਟਫਿੱਟ 'ਚ ਨਜ਼ਰ ਆਈ। ਸ਼ਰਧਾ ਕਪੂਰ ਕਾਫੀ ਸਟਾਈਲਿਸ਼ ਲੱਗ ਰਹੀ ਸੀ।

ਫਿਲਮ 'ਚ ਸ਼ਾਹਿਦ ਕਪੂਰ ਦੇ ਕਰੀਬੀ ਦੋਸਤ ਦਾ ਕਿਰਦਾਰ ਨਿਭਾ ਰਹੇ ਦਿਵੇਂਦੂ ਸ਼ਰਮਾ ਵੀ ਫਿਲਮ ਦੇ ਟਰੇਲਰ ਲਾਂਚ 'ਤੇ ਪਹੁੰਚੇ।

ਇਸ ਦੌਰਾਨ ਫਿਲਮ ਦੀ ਟੀਮ ਨੇ ਕਾਫੀ ਮਸਤੀ ਵੀ ਕੀਤੀ। ਇਹ ਫਿਲਮ 21 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

 


Edited By

Manju

Manju is news editor at Jagbani

Read More