ਦੇਸ਼ ਦੀ ਗੰਭੀਰ ਸਮੱਸਿਆ ਹੈ 'ਬੱਤੀ ਗੁੱਲ ਮੀਟਰ ਚਾਲੂ'

9/20/2018 1:18:46 PM

ਅੱਜ-ਕੱਲ  ਆਮ ਵਿਅਕਤੀ ਦੇ ਜੀਵਨ ਨਾਲ ਜੁੜੀਆਂ ਸਮੱਸਿਆਵਾਂ 'ਤੇ ਆਧਾਰਿਤ ਫਿਲਮਾਂ ਬਣ ਰਹੀਆਂ ਹਨ।  'ਟਾਇਲਟ ਏਕ ਪ੍ਰੇਮ ਕਥਾ' ਅਤੇ 'ਪੈਡਮੈਨ' ਵਰਗੀਆਂ ਫਿਲਮਾਂ ਦੀ ਲਿਸਟ 'ਚ ਹੁਣ 'ਬੱਤੀ  ਗੁੱਲ ਮੀਟਰ ਚਾਲੂ' ਵੀ ਸ਼ਾਮਲ ਹੋਣ ਜਾ ਰਹੀ ਹੈ। ਇਹ ਫਿਲਮ 21 ਸਤੰਬਰ ਨੂੰ ਰਿਲੀਜ਼ ਹੋ ਰਹੀ  ਹੈ। ਸ਼੍ਰੀ ਨਾਰਾਇਣ ਸਿੰਘ ਵਲੋਂ ਡਾਇਰੈਕਟਿਡ ਇਹ ਫਿਲਮ ਬਿਜਲੀ ਦੀ ਸਮੱਸਿਆ ਅਤੇ ਫਰਾਡ  ਬਿੱਲ ਵਰਗੇ ਗੰਭੀਰ ਮੁੱਦਿਆਂ 'ਤੇ ਬਣੀ ਹੈ। ਉਹ ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਦੇ ਨਾਲ  'ਟਾਇਲਟ ਏਕ ਪ੍ਰੇਮ ਕਥਾ' ਵਰਗੀ ਹਿੱਟ ਫਿਲਮ ਦੇ ਚੁੱਕੇ ਹਨ। ਫਿਲਮ 'ਚ ਸ਼ਾਹਿਦ ਕਪੂਰ, ਸ਼ਰਧਾ  ਕਪੂਰ ਅਤੇ ਯਾਮੀ ਗੌਤਮ ਲੀਡ ਰੋਲ 'ਚ ਹਨ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਸ਼ਾਹਿਦ ਅਤੇ  ਸ਼ਰਧਾ ਨੇ ਨਵੋਦਿਆ ਟਾਈਮਜ਼/ਜਗ ਬਾਣੀ/ਪੰਜਾਬ ਕੇਸਰੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ  ਕੀਤੀ।
ਅਜਿਹੀਆਂ ਫਿਲਮਾਂ ਕਰਨਾ ਮਾਣ ਵਾਲੀ ਗੱਲ : ਸ਼ਾਹਿਦ
ਇਹ ਫਿਲਮ ਦੇਸ਼ ਦੀ ਇਕ  ਅਜਿਹੀ ਸਮੱਸਿਆ 'ਤੇ ਗੱਲ ਕਰਦੀ ਹੈ, ਜਿਸ ਨਾਲ ਲੋਕ ਜੂਝ ਰਹੇ ਹਨ। ਸਭ ਤੋਂ ਵੱਡੀ ਗੱਲ ਇਹ  ਹੈ ਕਿ ਅਜਿਹੀਆਂ ਫਿਲਮਾਂ ਦਾ ਹਿੱਸਾ ਬਣਨਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ।   ਅਜਿਹੀਆਂ ਫਿਲਮਾਂ ਮਨੋਰੰਜਨ ਦੇ ਨਾਲ-ਨਾਲ ਦੇਸ਼ ਦੀਆਂ ਗੰਭੀਰ ਸਮੱਸਿਆਵਾਂ 'ਤੇ ਗੱਲ  ਕਰਦੀਆਂ ਹਨ। ਜੇਕਰ ਅਸੀਂ ਇਨ੍ਹਾਂ ਸਮੱਸਿਆਵਾਂ ਨੂੰ ਦੱਸਣ ਲਈ ਆਪਣੇ ਸਟਾਰਡਮ ਦੀ ਵਰਤੋਂ  ਨਹੀਂ ਕਰਾਂਗੇ ਤਾਂ ਉਸ ਨੂੰ ਗੁਆ ਬੈਠਾਂਗੇ, ਅੱਜ ਸਾਡੇ ਕੋਲ ਮੌਕਾ ਹੈ ਜੋ ਕਿ ਅਸੀਂ ਆਪਣੀ ਸ਼ੋਹਰਤ ਦੇ ਸਹਾਰੇ ਮਨੁੱਖਤਾ ਲਈ ਫਿਲਮਾਂ ਰਾਹੀਂ ਕੁਝ ਕਰ ਸਕਦੇ ਹਾਂ।
ਰੌਸ਼ਨੀ  ਸੀ ਫਿਲਮ ਦਾ ਪਹਿਲਾ ਨਾਂ
ਫਿਲਮ 'ਚ ਮੇਰਾ ਕਿਰਦਾਰ ਇਕ ਵਕੀਲ ਦਾ ਹੈ, ਜੋ ਆਪਣੀ ਹੀ ਮਸਤੀ 'ਚ ਰਹਿੰਦਾ ਹੈ ਅਤੇ ਬਹੁਤ ਤੇਜ਼  ਬੋਲਦਾ ਹੈ। ਪਹਿਲਾਂ ਇਸ ਫਿਲਮ ਦਾ ਨਾਂ ਰੌਸ਼ਨੀ ਰੱਖਿਆ ਗਿਆ ਸੀ ਪਰ ਬਾਅਦ 'ਚ ਸਾਰਿਆਂ ਨੂੰ  'ਬੱਤੀ ਗੁੱਲ ਮੀਟਰ ਚਾਲੂ' ਨਾਂ ਠੀਕ ਲੱਗਾ। ਇਸ ਫਿਲਮ 'ਚ ਸਮਾਜਿਕ ਸੰਦੇਸ਼ ਦੇ ਨਾਲ  ਮਨੋਰੰਜਨ, ਰਿਸ਼ਤੇ ਅਤੇ ਇਮੋਸ਼ਨਸ ਵੀ ਦੇਖਣ ਨੂੰ ਮਿਲਣਗੇ।
ਮੈਂ ਵੀ ਕੀਤਾ ਹੈ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ
ਸ਼ਾਇਦ  ਹੀ ਅਜਿਹਾ ਕੋਈ ਹੋਵੇਗਾ, ਜਿਸ ਨੇ ਬਿਜਲੀ ਦੇ ਬਿੱਲ ਦੀ ਸਮੱਸਿਆ ਦਾ ਸਾਹਮਣਾ ਨਾ ਕੀਤਾ ਹੋਵੇ।  ਮੇਰੇ ਨਾਲ ਵੀ ਹੋਇਆ ਹੈ। ਜਦੋਂ ਮੈਂ ਛੋਟਾ ਸੀ ਤਾਂ ਘਰ 'ਚ ਬਿਜਲੀ ਚਲੀ ਜਾਂਦੀ ਸੀ ਅਤੇ  ਕਈ ਵਾਰ ਅਜਿਹਾ ਵੀ ਹੋਇਆ ਹੈ ਸਾਡੇ ਘਰ ਦਾ ਬਿੱਲ ਉਮੀਦ ਨਾਲੋਂ ਬਹੁਤ ਜ਼ਿਆਦਾ ਆਇਆ। ਇਸ  ਫਿਲਮ ਤੋਂ ਇਹ ਸੰਦੇਸ਼ ਵੀ ਮਿਲੇਗਾ ਕਿ ਜੇਕਰ ਬਿਜਲੀ ਦਾ ਬਿੱਲ ਗਲਤੀ ਨਾਲ ਬਹੁਤ ਜ਼ਿਆਦਾ ਆ  ਜਾਵੇ ਤਾਂ ਇਨਸਾਫ ਕਿਵੇਂ ਮਿਲੇਗਾ।
ਐਕਟਰ ਦੇ ਰੁਝਾਨ ਨਾਲ ਨਹੀਂ ਪੈਂਦਾ ਕੋਈ ਫਰਕ
ਜਦੋਂ  ਸ਼ਾਹਿਦ ਨੂੰ ਪੁੱਛਿਆ ਗਿਆ ਕਿ ਉਸ ਦਾ ਰੁਝਾਨ ਕਿਸ ਤਰ੍ਹਾਂ ਦੀਆਂ ਫਿਲਮਾਂ ਵੱਲ ਹੈ ਤਾਂ ਇਸ 'ਤੇ ਸ਼ਾਹਿਦ ਨੇ ਕਿਹਾ-ਦੇਖੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਕਿਸੇ ਵੀ ਐਕਟਰ ਦਾ  ਰੁਝਾਨ ਕਿਸ ਤਰ੍ਹਾਂ ਦੀਆਂ ਫਿਲਮਾਂ 'ਚ ਹੈ, ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ, ਫਰਕ  ਇਸ ਗੱਲ ਨਾਲ ਪੈਂਦਾ ਹੈ ਕਿ ਡਾਇਰੈਕਟਰ ਕਿਸ ਤਰ੍ਹਾਂ ਦੀ ਫਿਲਮ ਬਣਾ ਰਹੇ ਹਨ। ਐਕਟਰ ਦਾ  ਕੰਮ ਤਾਂ ਫਿਲਮ ਦੇ ਕਿਰਦਾਰ 'ਚ ਪੂਰੀ ਤਰ੍ਹਾਂ ਘੁਲ ਮਿਲ ਜਾਣ ਦਾ ਹੁੰਦਾ ਹੈ।
ਫਿਲਮਾਂ 'ਚ ਅਸਲੀਅਤ ਪਸੰਦ ਹੈ
ਸ਼ਾਹਿਦ  ਨੇ ਦੱਸਿਆ ਕਿ ਉਨ੍ਹਾਂ ਨੂੰ ਉਹ ਫਿਲਮਾਂ ਬਹੁਤ ਪਸੰਦ ਹਨ, ਜਿਨ੍ਹਾਂ 'ਚ ਸੱਚਾਈ ਝਲਕਦੀ  ਹੋਵੇ, ਕਿਉਂਕਿ ਲੋਕ ਉਨ੍ਹਾਂ ਤੋਂ ਖੁਦ ਨੂੰ ਕੁਨੈਕਟ ਕਰ ਸਕਦੇ ਹਨ। ਤਾਰੇ ਜ਼ਮੀਨ ਪੇ, ਦੰਗਲ  ਅਤੇ ਹੁਣੇ ਜਿਹੇ ਹੀ ਰਿਲੀਜ਼ ਹੋਈ 'ਟਾਇਲਟ ਏਕ ਪ੍ਰੇਮ ਕਥਾ' ਮੈਨੂੰ ਬਹੁਤ ਪਸੰਦ ਆਈਆਂ। ਇਨ੍ਹਾਂ  ਤੋਂ ਇਲਾਵਾ ਉੜਤਾ ਪੰਜਾਬ ਅਤੇ ਹੈਦਰ ਵੀ ਕੁਝ ਇਸੇ ਤਰ੍ਹਾਂ ਦੀਆਂ ਫਿਲਮਾਂ ਸਨ। ਇਹ ਤਾਂ  ਚੰਗੀ ਗੱਲ ਹੈ ਕਿ ਡਾਇਰੈਕਟਰਜ਼  ਇਸ ਤਰ੍ਹਾਂ ਦੀਆਂ ਫਿਲਮਾਂ ਬਣਾ ਰਹੇ ਹਨ, ਜੋ ਲੋਕਾਂ ਨੂੰ  ਪਸੰਦ ਆ ਰਹੀਆਂ ਹਨ। 
ਮਨੋਰੰਜਨ ਰਾਹੀਂ ਸੰਦੇਸ਼ ਪਹੁੰਚਾਉਣਾ ਵੱਡੀ ਗੱਲ
ਮੈਨੂੰ  ਲੱਗਦਾ ਹੈ ਕਿ ਜੇਕਰ ਤੁਸੀਂ ਮਨੋਰੰਜਨ ਰਾਹੀਂ ਕਿਸੇ ਫਿਲਮ ਨਾਲ ਲੋਕਾਂ ਤੱਕ ਕੋਈ ਸੰਦੇਸ਼  ਪਹੁੰਚਾਉਂਦੇ ਹੋ ਤਾਂ ਇਹ ਵੱਡੀ ਗੱਲ ਹੈ। ਜੇਕਰ ਫਿਲਮ ਦੇਖਣ ਤੋਂ ਬਾਅਦ ਇਸ 'ਤੇ ਗੱਲ  ਹੋਵੇਗੀ ਅਤੇ ਲੋਕਾਂ ਤੱਕ ਪਹੁੰਚੇਗੀ ਤਾਂ ਕੁਝ ਤਾਂ  ਬਦਲਾਅ ਜ਼ਰੂਰ ਆਵੇਗਾ। ਫਿਲਮ ਦੇਖ ਕੇ  ਬਹੁਤ ਸਾਰੇ ਲੋਕਾਂ ਨੂੰ ਲੱਗੇਗਾ ਕਿ ਅਜਿਹਾ ਮੇਰਾ ਨਾਲ ਵੀ ਹੋਇਆ ਹੈ ਕਿਉਂਕਿ ਕਈ ਲੋਕਾਂ  ਦੀਆਂ ਸੱਚੀਆਂ ਕਹਾਣੀਆਂ ਨੂੰ ਮਿਲਾ ਕੇ ਬਣਾਈ ਗਈ ਹੈ।
ਹੈਦਰ ਇਕ ਵੱਖਰੀ ਦੁਨੀਆ ਸੀ : ਸ਼ਰਧਾ ਕਪੂਰ
ਸ਼ਾਹਿਦ  ਦੇ ਨਾਲ ਇਹ ਮੇਰੀ ਦੂਸਰੀ ਫਿਲਮ ਹੈ। ਹੈਦਰ ਇਕ ਦੂਸਰੀ ਦੁਨੀਆ ਸੀ ਅਤੇ ਫਿਲਮ ਇਕ ਵੱਖਰੀ  ਦੁਨੀਆ ਹੈ। ਜਦੋਂ ਤੁਸੀਂ ਦੁਬਾਰਾ ਕਿਸੇ ਦੇ ਨਾਲ ਕੋਈ ਫਿਲਮ ਕਰਦੇ ਹੋ ਤਾਂ ਬਹੁਤ  ਕੰਫਰਟੇਬਲ ਹੋ ਜਾਂਦੇ ਹੋ ਅਤੇ ਜਦੋਂ ਤੁਸੀਂ ਕੰਫਰਟ ਜ਼ੋਨ ’ਚ ਹੁੰਦੇ ਹੋ ਤਾਂ ਕੰਮ ਕਰਨਾ  ਬਹੁਤ ਸੌਖਾ ਹੋ ਜਾਂਦਾ ਹੈ ਜਦਕਿ ਮੈਂ ਤਾਂ ਸ਼ਾਹਿਦ ਨੂੰ ਹੈਦਰ ਤੋਂ ਵੀ ਪਹਿਲਾਂ ਤੋਂ  ਜਾਣਦੀ ਹਾਂ।
ਪਿਆਰੀ ਭਾਸ਼ਾ ਕਮਾਉਨੀ
ਸ਼ਰਧਾ ਦੱਸਦੀ ਹੈ ਕਿ ਮੈਨੂੰ ਕਮਾਉਨੀ ਭਾਸ਼ਾ ’ਚ  ਸਭ ਤੋਂ ਚੰਗਾ ਲਾਟਾ ਸ਼ਬਦ ਲੱਗਾ। ਲਾਟਾ ਦਾ ਮਤਲਬ ਸਟੁਪਿਡ ਹੁੰਦਾ ਹੈ। ਮੈਨੂੰ ਸ਼ੂਟਿੰਗ  ਦੌਰਾਨ ਬਹੁਤ ਮਜ਼ਾ ਆਇਆ । ਕਮਾਉਨੀ ਭਾਸ਼ਾ ਦੇ ਲਗਭਗ 60-65 ਨਵੇਂ ਸ਼ਬਦ ਬਹੁਤ ਹੀ ਪਿਆਰੀ  ਭਾਸ਼ਾ ਹੈ। 
ਨੌਟੀ ਬਣਨ ’ਚ ਆਇਆ ਮਜ਼ਾ 
ਇਸ ਫਿਲਮ ’ਚ ਮੇਰਾ ਕਿਰਦਾਰ ਇਕ ਫੈਸ਼ਨ ਡਿਜ਼ਾਈਨਰ  ਦਾ ਹੈ ਅਤੇ ਸਰਨੇਮ ਨੌਟੀਆਲ ਹੈ। ਇਸ ਲਈ ਨੂੰ ਉਸ ਨੂੰ ਸਾਰੇ ਨੌਟੀ ਬਲਾਉਂਦੇ ਨੇ। ਨੌਟੀ  ਨੂੰ ਲੱਗਦਾ ਹੈ ਕਿ ਉਹ ਦੁਨੀਆ ਦੀ ਸਭ ਤੋਂ ਚੰਗੀ ਫੈਸ਼ਨ ਡਿਜ਼ਾਈਨਰ ਹੈ ਅਤੇ ਮਨੀਸ਼ ਮਲਹੋਤਰਾ  ਵੀ ਉਸ ਦੇ ਮੂਹਰੇ ਕੁਝ ਨਹੀਂ ਹਨ ਜਦਕਿ ਉਸ ਦਾ ਫੈਸ਼ਨ ਇਸ ਤੋਂ ਉਲਟਾ ਹੈ। ਉਸ ਦੇ ਬੋਲਣ  ਦਾ ਤਰੀਕਾ ਵੀ ਕਾਫੀ ਠੇਠ ਹੈ ਅਤੇ ਉਹ ਮੂੰਹਫੱਟ  ਵੀ ਹੈ ਪਰ ਉਸ ਦੀ ਖਾਸ ਗੱਲ ਹੈ ਕਿ ਉਸ  ਨੂੰ ਸਹੀ ਲੋਕਾਂ  ਦੀ ਪਛਾਣ ਚੰਗੀ ਤਰ੍ਹਾਂ ਹੈ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News