MOVIE REVIEW : ਬਿਜਲੀ ਦੀ ਗੰਭੀਰ ਸਮੱਸਿਆ ਨੂੰ ਦਰਸਾਉਂਦੀ ਹੈ 'ਬੱਤੀ ਗੁੱਲ ਮੀਟਰ ਚਾਲੂ'

9/22/2018 11:55:41 AM

ਮੁੰਬਈ(ਬਿਊਰੋ)— ਸ਼ਾਹਿਦ ਕਪੂਰ ਅਤੇ ਸ਼ਰਧਾ ਕਪੂਰ ਸਟਾਰਰ ਫਿਲਮ 'ਬੱਤੀ ਗੁੱਲ ਮੀਟਰ ਚਾਲੂ' ਅੱਜ ਭਾਵ 21 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ 'ਚ ਸ਼ਾਹਿਦ ਅਤੇ ਸ਼ਰਧਾ ਤੋਂ ਇਲਾਵਾ ਯਾਮੀ ਗੌਤਮ ਵੀ ਲੀਡ ਭੂਮਿਕਾ 'ਚ ਹੈ। ਸ਼੍ਰੀ ਨਾਰਾਇਣ ਸਿੰਘ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬੱਤੀ ਗੁੱਲ ਮੀਟਰ ਚਾਲੂ' 'ਚ ਸ਼ਾਹਿਦ ਕਪੂਰ ਨੇ ਉਤਰਾਖੰਡ ਦੇ ਛੋਟੇ ਜਿਹੇ ਪਿੰਡ ਟਿਹਰੀ ਨਿਵਾਸੀ ਦਾ ਰੋਲ ਨਿਭਾਇਆ ਹੈ। ਸ਼ਰਧਾ ਕਪੂਰ ਵੀ ਇਸੇ ਪਿੰਡ ਦੀ ਇਕ ਲੜਕੀ ਦਾ ਰੋਲ ਅਦਾ ਕਰ ਰਹੀ ਹੈ। ਯਾਮੀ ਗੌਤਮ ਨੇ ਫਿਲਮ 'ਚ ਵਕੀਲ ਦਾ ਰੋਲ ਅਦਾ ਕੀਤਾ ਹੈ। 

ਕਹਾਣੀ
ਫਿਲਮ ਦੀ ਗੱਲ ਕਰੀਏ ਤਾਂ ਟਿਹਰੀ ਪਿੰਡ ਦੀ ਬਿਜਲੀ ਸਮੱਸਿਆ ਦੇ ਆਲੇ-ਦੁਆਲੇ ਘੁੰਮਦੀ ਹੈ। ਫਿਲਮ ਦੀ ਕਹਾਣੀ 'ਚ ਸੀਰੀਅਸ ਮੋੜ ਉਸ ਸਮੇਂ ਆਉਂਦਾ ਹੈ, ਜਦੋਂ ਸ਼ਾਹਿਦ ਕਪੂਰ ਦੇ ਦੋਸਤ ਦੀ ਫੈਕਟਰੀ ਦਾ ਝੂਠਾ ਬਿਜਲੀ ਦਾ ਬਿੱਲ 54 ਲੱਖ ਰੁਪਏ ਸਾਹਮਣੇ ਆਉਂਦਾ ਹੈ। ਸ਼ਾਹਿਦ ਦਾ ਦੋਸਤ ਇਸ ਗੱਲ ਤੋਂ ਬੇਹੱਦ ਪਰੇਸ਼ਾਨ ਹੋ ਜਾਂਦਾ ਹੈ ਅਤੇ ਇਕ ਦਿਨ ਉਸ ਦੀ ਲਾਸ਼ ਸ਼ੱਕੀ ਹਾਲਾਤਾਂ 'ਚ ਮਿਲਦੀ ਹੈ। ਇਸੇ ਟਰਨਿੰਗ ਪੁਆਇੰਟ ਨਾਲ ਫਿਲਮ ਦੀ ਕਹਾਣੀ ਅੱਗੇ ਵਧਦੀ ਹੈ। ਸ਼ਾਹਿਦ ਕਪੂਰ ਦਾ ਕਿਰਦਾਰ ਸਿਸਟਮ ਨਾਲ ਲੜਣ ਲਈ ਨਿਕਲ ਪੈਂਦਾ ਹੈ। ਫਿਲਮ 'ਚ ਕਿਵੇਂ ਸ਼ਾਹਿਦ ਕਪੂਰ ਆਪਣੇ ਦੋਸਤ ਨੂੰ ਨਿਆਂ ਦਿਵਾਉਂਦੇ ਹਨ ਅਤੇ ਉਨ੍ਹਾਂ ਨੂੰ ਕਿਵੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਹ ਜਾਣਨਾ ਹੈ ਤਾਂ ਤੁਹਾਨੂੰ ਸਿਨੇਮਾਘਰਾਂ 'ਚ ਜਾਣਾ ਪਵੇਗਾ। 

ਐਕਟਿੰਗ
ਫਿਲਮ 'ਚ ਸ਼ਾਹਿਦ ਅਤੇ ਸ਼ਰਧਾ ਦੀ ਵੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ ਹੈ। ਫਿਲਮ ਨੂੰ ਉਤਰਾਖੰਡ ਦੀ ਖੂਬਸੂਰਤ ਲੋਕੇਸ਼ਨਸ 'ਚ ਸ਼ੂਟ ਕੀਤਾ ਗਿਆ ਹੈ। ਫਿਲਮ ਦੇ ਗੀਤਾਂ ਨੂੰ ਵੀ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਫਿਲਮ ਦਾ ਇਕ ਗੀਤ 'ਦੇਖਤੇ-ਦੇਖਤੇ', ਜਿਸ 'ਚ ਪ੍ਰੇਮੀ-ਪ੍ਰੇਮਿਕਾ ਵਿਚਕਾਰ ਖਾਸ ਪਲਾਂ ਨੂੰ ਡੂੰਘਾਈ ਅਤੇ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ।

ਕਮਜ਼ੋਰ ਕੜੀਆਂ
ਫਿਲਮ ਦੀਆਂ ਕਮਜ਼ੋਰ ਕੜੀਆਂ ਇਸ ਦਾ ਸਕ੍ਰੀਨਪਲੇਅ, ਨਿਰਦੇਸ਼ਨ ਅਤੇ ਐਡੀਟਿੰਗ ਹਨ। ਇਹ ਤਿੰਨ ਘੰਟੇ ਦੀ ਫਿਲਮ ਹੈ, ਜਿਸ ਨੂੰ ਘੱਟ ਤੋਂ ਘੱਟ 50 ਮਿੰਟ ਛੋਟਾ ਕੀਤਾ ਜਾ ਸਕਦਾ ਸੀ। ਫਿਲਮ 'ਚ ਕਈ ਬੇਮਤਲਬ ਦੇ ਸੀਕਵੈਂਸ ਹਨ, ਜੋ ਇਸ ਨੂੰ ਜ਼ਬਰਦਸਤੀ ਲੰਬਾ ਬਣਾ ਦਿੰਦੇ ਹਨ।

ਬਾਕਸ ਆਫਿਸ
ਫਿਲਮ ਦਾ ਬਜਟ ਕਰੀਬ 40 ਕਰੋੜ ਦੱਸਿਆ ਜਾ ਰਿਹਾ ਹੈ। ਇਸ ਨੂੰ ਵੱਡੇ ਪੈਮਾਨੇ 'ਤੇ ਰਿਲੀਜ਼ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਦੇਖਣਾ ਦਿਲਚਸਪ ਹੋਵੇਗਾ ਕਿ ਆਖਿਰ ਸ਼ਾਹਿਦ ਕਪੂਰ ਅਤੇ ਸ਼ਰਧਾ ਕਪੂਰ ਦੀ ਮੌਜੂਦਗੀ ਨਾਲ ਫਿਲਮ ਨੂੰ ਕਿੰਨਾ ਫਾਇਦਾ ਹੁੰਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News