ਬਾਵਾ ਰਾਏਕੋਟੀ ਦਾ ਸੈਡ ਸੌਂਗ 'ਦੂਰ' ਰਿਲੀਜ਼, ਵੀਡੀਓ

Saturday, September 8, 2018 4:36 PM
ਬਾਵਾ ਰਾਏਕੋਟੀ ਦਾ ਸੈਡ ਸੌਂਗ 'ਦੂਰ' ਰਿਲੀਜ਼, ਵੀਡੀਓ

ਮੁੰਬਈ(ਬਿਊਰੋ)— ਪੰਜਾਬੀ ਗਾਇਕੀ ਦਾ ਪੱਧਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਸੇ ਹੀ ਖੇਤਰ 'ਚ ਇਕ ਹੋਰ ਪੰਜਾਬੀ ਗਾਇਕ ਦਾ ਨਾਂ ਜੁੜ ਗਿਆ ਹੈ। ਜੀ ਹਾਂ, ਹਾਲ ਹੀ 'ਚ ਪੰਜਾਬੀ ਗਾਇਕ ਬਾਵਾ ਰਾਏਕੋਟੀ ਦਾ ਸਿੰਗਲ ਟਰੈਕ 'ਦੂਰ' ਰਿਲੀਜ਼ ਹੋਇਆ ਹੈ, ਜੋ ਕਿ ਸੈਡ ਸੌਂਗ ਹੈ। ਬਾਵਾ ਰਾਏਕੋਟੀ ਦੇ 'ਦੂਰ' ਗੀਤ ਨੂੰ ਸੰਗੀਤ ਕੈਂਡੀ ਬੀਟਸ ਨੇ ਦਿੱਤਾ ਹੈ। ਦੱਸ ਦੇਈਏ ਕਿ ਇਸ ਗੀਤ ਦੇ ਬੋਲ ਬਾਵਾ ਰਾਏਕੋਟੀ ਨੇ ਹੀ ਲਿਖੇ ਹਨ। ਇਹ ਗੀਤ ਸੈਵਨ ਸਟੋਨ ਐਂਟਰਟੇਮੈਂਟ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ।

ਵੀਡੀਓ ਟੀਮ ਇਨਕਾਰਾਨੇਸ਼ਨ ਨੇ ਡਾਇਰੈਕਟ ਕੀਤੀ ਹੈ ਅਤੇ ਗੀਤ ਦੀ ਗ੍ਰਾਊਂਡ ਪ੍ਰਮੋਸ਼ਨ ਆਈਕੌਨਿਕ ਮੀਡੀਆ ਕਰ ਰਿਹਾ ਹੈ। ਇਹ ਗੀਤ ਸੁਣਨ ਵਾਲਿਆਂ ਦੇ ਦਿਲਾਂ ਨੂੰ ਛੂਹ ਜਾਵੇਗਾ। ਇਸ ਤੋਂ ਪਹਿਲਾਂ ਵੀ ਬਾਵਾ ਰਾਏਕੋਟੀ ਲੇਖਕ ਦੇ ਤੌਰ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਗੀਤ ਲਿਖ ਚੁੱਕੇ ਹਨ। ਉਨ੍ਹਾਂ ਨੇ 'ਲਹਿੰਗਾ', 'ਰੰਗ ਪਿਆਰ ਦਾ' ਅਤੇ 'ਯਾਰ ਸ਼ੌਕੀਨ' ਨਾਲ ਨਾਂ ਬਣਾ ਚੁੱਕੇ ਹਨ।


Edited By

Sunita

Sunita is news editor at Jagbani

Read More