ਸ਼ਾਹਿਦ ਦਾ ਭਰਾ ਅਤੇ ਸ਼੍ਰੀਦੇਵੀ ਦੀ ਬੇਟੀ ''ਬੇਵਾਚ'' ਦੀ ਸਕ੍ਰੀਨਿੰਗ ''ਤੇ ਪਹੁੰਚੇ ਇਕੱਠੇ

5/30/2017 12:48:37 PM

ਮੁੰਬਈ— ਬਾਲੀਵੁੱਡ ਸਟਾਰ ਸ਼ਾਹਿਦ ਕਪੂਰ ਦਾ ਭਰਾ ਇਸ਼ਾਨ ਅਤੇ ਅਭਿਨੇਤਰੀ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਇਕੱਠੇ ਫਿਲਮ 'ਬੇਵਾਚ' ਦੀ ਸਕ੍ਰੀਨਿੰਗ ਮੌਕੇ ਪਹੁੰਚੇ ਹਨ। ਇਸ਼ਾਨ ਅਤੇ ਜਾਹਨਵੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹਾਲ ਹੀ 'ਚ ਇਸ਼ਾਨ ਅਤੇ ਜਾਹਨਵੀ ਇਕ ਦੂਜੇ ਨੂੰ ਡੇਟ ਕਰਨ ਦੀਆਂ ਖਬਰਾਂ 'ਤੇ ਸ਼ਾਹਿਦ ਨੇ ਇਤਰਾਜ ਜਾਹਿਰ ਕੀਤਾ ਸੀ। ਇਸ ਤੋਂ ਇਲਾਵਾ ਇਸ਼ਾਨ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ।

PunjabKesari

ਜ਼ਿਕਰਯੋਗ ਹੈ ਕਿ ਇਸ਼ਾਨ, ਮਾਜਿਦ ਮਜੀਦੀ ਦੀ ਫਿਲਮ 'ਬਿਓਨਡ ਦੀ ਕਲਾਊਡਸ' ਦੇ ਨਾਲ ਆਪਣੇ ਫਿਲਮੀ ਕੈਰੀਅਰਦੀ ਸ਼ੁਰੂਆਤ ਕਰਨਗੇ। ਇਸ਼ਾਨ ਨਾਲ ਇਸ ਫਿਲਮ 'ਮਾਲਵਿਕਾ ਮੋਹਨਨ ਵੀ ਕੰਮ ਰਹੀ ਹੈ। ਇਸ ਤੋਂ ਇਲਾਵਾ ਜਾਹਨਵੀ ਕਪੂਰ ਦੇ ਪਿਤਾ ਬੋਨੀ ਕਪੂਰ ਨੇ ਹਾਲ ਹੀ 'ਚ ਇਹ ਦੱਸਿਆ ਸੀ ਕਿ ਉਹ ਨਿਰਦੇਸ਼ਕ ਕਰਨ ਜੌਹਰ ਦੇ ਬੈਨਰ ਹੇਠ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕਰਨਗੇ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News