ਫਿਲਮ ਰਿਵਿਊ : ''ਬੇਫਿਕਰੇ''

12/9/2016 4:03:56 PM

ਮੁੰਬਈ— ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ,ਵਾਨੀ ਕਪੂਰ ਦੀ ਫਿਲਮ ''ਬੇਫਿਕਰੇ'' ਅੱਜ ਸਿਨੇਮਾਘਰਾਂ ''ਚ ਰਿਲੀਜ਼ ਹੋ ਚੁੱਕੀ ਹੈ। ਦਿੱਲੀ ''ਚ ਰਹਿਣ ਵਾਲਾ ਧਰਮ (ਰਣਵੀਰ ਸਿੰਘ) ਸਹਾਇਕ ਦੀ ਤਲਾਸ਼ ''ਚ ਪੈਰਿਸ ਪਹੁੰਚਦਾ ਹੈ। ਉਥੇ ਉਸ ਦੀ ਮੁਲਾਕਾਤ ਸ਼ਾਇਰਾ ਗਿੱਲ (ਵਾਨੀ ਕਪੂਰ) ਨਾਲ ਹੁੰਦੀ ਹੈ। ਦੋਵੇਂ ਇਕ ਦੂਜੇ ਨਾਲ ਅਜੀਬੋ ਗਰੀਬ ਵਾਦੇ ਕਰਦੇ ਹਨ ਕਿ ਕਦੇ ਪਿਆਰ ਦੇ ਚੱਕਰ ਨਹੀਂ ਪੈਣਗੇ ਪਰ ਨਾ ਚਾਹੁੰਦੇ ਹੋਏ ਵੀ ਇਹ ਦੋਵੇਂ ਪਿਆਰ ਕਰਨ ਲੱਗ ਜਾਂਦੇ ਹਨ। ਇਸ ਫਿਲਮ ''ਚ ਦੋਵਾਂ ਦੀ ਦੋਸਤੀ ਅਤੇ ਰਿਸ਼ਤੇ ਕਈ ਮੋੜ ਆਉਂਦੇ ਹਨ। ਇਸ ਫਿਲਮ ''ਚ ਦੋਵਾਂ ਦੀ ਜ਼ਿੰਦਗੀ ''ਚ ਕਿਸ ਤਰ੍ਹਾਂ ਦੇ ਮੋੜ ਆਉਂਦੇ ਇਸ ਲਈ ਤੁਹਾਨੂੰ ਫਿਲਮ ਦੇਖਣੀ ਪਾਵੇਗੀ। ਉਂਝ ਆਦਿਤਿਆ ਚੋਪੜਾ ਦੀ ਇਸ ਫਿਲਮ ਦੀ ਕਹਾਣੀ ''ਚ ਕੁਝ ਨਵਾਂ ਨਹੀਂ ਹੈ। ਅਜਿਹਾ ਲੱਗਦਾ ਹੈ ਕਿ ਹਾਲੀਵੁੱਡ ਦੀਆਂ 2-4 ਫਿਲਮਾਂ ਦੀ ਕਹਾਣੀ ਨੂੰ ਮਿਲਾ ਕੇ ਇਹ ਫਿਲਮ ਬਣਾਈ ਹੋਵੇ। ਫਿਲਮ ''ਬਾਜੀ ਰਾਓ ਮਸਤਾਨੀ'', ''ਗੋਲੀਓ ਕੀ ਰਾਸ ਲੀਲਾ : ਰਾਮਲੀਲਾ'' ਵਰਗੀਆਂ ਫਿਲਮਾਂ ''ਚ ਸ਼ਾਨਦਾਰ ਪੇਸ਼ਕਾਰੀ ਦੇਣ ਵਾਲੇ ਰਣਵੀਰ ਨੇ ਇਕ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ ਸੰਪੂਰਨ ਹੈ ਪਰ ਵਾਨੀ ਬਾਰੇ ਅਜਿਹਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਸਰਜਰੀ ਤੋਂ ਬਾਅਦ ਉਸ ਦਾ ਲੁੱਕ ਵਿਗੜ ਗਿਆ ਹੈ, ਜੋ ਸਕ੍ਰੀਨ ਸਾਫ ਨਜ਼ਰ ਆ ਰਿਹਾ ਹੈ।
ਆਦਿਤਿਆ ਚੋਪੜਾ ਦੇ ਡਾਇਰੈਕਸ਼ਨ ਦੀ ''ਬੇਫਿਕਰੇ'' ਚੌਥੀ ਫਿਲਮ ਹੈ। ਇਸ ਫਿਲਮ ਤੋਂ ਪਹਿਲਾਂ ਉਸ ਨੇ ''ਦਿਲਵਾਲੇ ਦੁਲਹਨੀਆ ਲੈ ਜਾਏਗੇ'', ''ਮੁਹੱਬਤੇ'', ''ਰਬ ਨੇ ਬਣਾ ਦੀ ਜੋੜੀ'' ਆਦਿ ਸੀ। ਬੇਫਿਕਰੇ ਫਿਲਮ ''ਚ 23 ਕਿੱਸ ਸੀਨਸ ਹੈ, ਜਿਸ ਨੂੰ ਪਰਿਵਾਰ ਨਾਲ ਦੇਖਿਆ ਨਹੀਂ ਜਾ ਸਕਦਾ। ਇਸ ਫਿਲਮ ਦੀ ਪੂਰੀ ਸ਼ੂਟਿੰਗ ਪੈਰਿਸ ''ਚ ਕੀਤੀ ਗਈ ਹੈ। ਇਸ ਫਿਲਮ ਦੇ ਗਾਣੇ ''ਨਸ਼ੇ ਦੀ ਚੜ ਗਈ'' ਅਤੇ ''ਉਡੇ ਦਿਲ ਬੇਫਿਕਰੇ'' ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਹਿੱਟ ਹੋ ਗਏ ਹੈ। ਇਸ ਫਿਲਮ ਨੂੰ ਮਿਊਜ਼ਿਕ ਵਿਸ਼ਾਲ ਸ਼ੇਖਰ ਨੇ ਦਿੱਤਾ ਹੈ, ਜੋ ਕਾਫੀ ਸ਼ਾਨਦਾਰ ਹੈ। ਨੌਜਵਾਨ ਪੀੜੀ ਇਸ ਫਿਲਮ ਨੂੰ ਜ਼ਰੂਰ ਪਸੰਦ ਕਰੇਗੀ ਪਰ ਪਰਿਵਾਰਿਕ ਪ੍ਰਸ਼ੰਸਕਾਂ ਨੂੰ ਇਹ ਫਿਲਮ ਰਾਸ ਨਹੀਂ ਆਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News