ਸਲਮਾਨ ਨਾਲ ਆਪਣੀ ਇਸ ਫ਼ਿਲਮ ਨੂੰ ਜੈਕਲੀਨ ਮੰਨਦੀ ਹੈ ਮਹੱਤਵਪੂਰਨ

8/24/2016 4:21:05 PM

ਮੁੰਬਈ— ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਆਪਣੀ ਫਿਲਮ ''ਕਿੱਕ'' ਨੂੰ ਕੈਰੀਅਰ ਦੀ ਦ੍ਰਿਸ਼ਟੀ ਨਾਲ ਬੇਹੱਦ ਮਹੱਤਵਪੂਰਨ ਮੰਨਦੀ ਹੈ। ਜੈਕਲੀਨ ਦਾ ਕਹਿਣਾ ਹੈ ਕਿ ''ਕਿੱਕ'' ''ਚ ਕੰਮ ਕਰਨ ਤੋਂ ਪਹਿਲਾਂ ਉਨ੍ਹਾਂ ''ਚ ਆਤਮ-ਵਿਸ਼ਵਾਸ ਦੀ ਕਮੀ ਸੀ। ਜੈਕਲੀਨ ਨੇ ਦੱਸਿਆ, '''' ''ਕਿੱਕ'' ਤੋਂ ਬਾਅਦ ਸਥਿਤੀ ''ਚ ਕਾਫੀ ਬਦਲਾਅ ਆਇਆ ਹੈ। ''ਕਿੱਕ'' ਤੋਂ ਬਾਅਦ ਮੈਨੂੰ ਕੰਮ ਮਿਲਣੇ ਸ਼ੁਰੂ ਹੋ ਗਏ, ਜੋ ਕਾਫੀ ਬਿਹਤਰੀਨ ਰਿਹਾ।''''
ਉਨ੍ਹਾਂ ਅੱਗੇ ਕਿਹਾ, ''''ਮੈਨੂੰ ਲੱਗਦਾ ਹੈ ਕਿ ''ਕਿੱਕ'' ਤੋਂ ਪਹਿਲਾਂ ਮੇਰੇ ''ਚ ਸਵੈ-ਭਰੋਸਾ ਨਹੀਂ ਸੀ।'''' ਅੱਜਕੱਲ ਜੈਕਲੀਨ ਆਪਣੀ ਆਉਣ ਵਾਲੀ ਫਿਲਮ ''ਏ ਫਲਾਈਂਗ ਜੱਟ'' ਦੇ ਪ੍ਰਚਾਰ ''ਚ ਰੁੱਝੀ ਹੋਈ ਹੈ, ਜਿਸ ''ਚ ਉਨ੍ਹਾਂ ਨਾਲ ਟਾਈਗਰ ਸ਼ਰਾਫ ਵੀ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News