ਬਾਲੀਵੁੱਡ ਦਾ ਮਸ਼ਹੂਰ ਐਕਟਰ ICU 'ਚ ਭਰਤੀ, ਮਮਤਾ ਬੈਨਰਜੀ ਨੇ ਕੀਤਾ ਟਵੀਟ

8/17/2019 11:39:07 AM

ਮੁੰਬਈ (ਬਿਊਰੋ) — ਸਾਹ ਲੈਣ 'ਚ ਸਮੱਸਿਆ ਆਉਣ ਕਾਰਨ ਹਸਪਤਾਲ 'ਚ ਭਰਤੀ ਕਰਵਾਏ ਗਏ ਮਸ਼ਹੂਰ ਐਕਟਰ ਸੌਮਿਤਰ ਚਟਰਜੀ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ। 'ਦਾਦਾ ਸਾਹਿਬ ਫਾਲਕੇ ਪੁਰਸਕਾਰ' ਨਾਲ ਸਨਮਾਨਿਤ ਸੌਮਿਤਰ ਦੀ ਪੁੱਤਰੀ ਪੌਲੋਮੀ ਬਸੁ ਨੇ ਕਿਹਾ ਹੈ ਕਿ, 'ਮੇਰੇ ਪਿਤਾ ਜੋ ਕਿ ਆਈ. ਸੀ. ਯੂ. 'ਚ ਦਾਖਲ ਹਨ। ਪਹਿਲਾਂ ਨਾਲੋ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੈ। ਅੱਜ ਪਾਪਾ ਨੇ ਮੇਰੇ ਨਾਲ ਗੱਲ ਕੀਤੀ ਪਰ ਖਾਂਸੀ (ਖੰਘ) ਕਾਰਨ ਉਨ੍ਹਾਂ ਨੂੰ ਮੁਸ਼ਕਿਲ ਹੋ ਰਹੀ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਜ਼ਿਆਦਾ ਬੋਲਣ ਤੋਂ ਇਨਕਾਰ ਕੀਤਾ ਹੈ।'

ਦੱਸ ਦਈਏ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਕ ਟਵੀਟ ਕਰਕੇ ਕਿਹਾ, ''ਫਿਲਮ ਜਗਤ ਦੀ ਮਸ਼ਹੂਰ ਹਸਤੀ ਸੌਮਿਤਰ ਚਟਰਜੀ ਬੀਮਾਰ ਹੈ ਅਤੇ ਉਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਮੈਂ ਅਰਦਾਸ ਕਰਦੀ ਹਾਂ ਕਿ ਉਹ ਜਲਦ ਠੀਕ ਹੋਣ।''

 

ਜ਼ਿਕਰਯੋਗ ਹੈ ਕਿ ਸੌਮਿਤਰ ਚਟਰਜੀ ਨੂੰ ਬੁੱਧਵਾਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। 84 ਸਾਲ ਦੇ ਸੌਮਿਤਰ ਨੇ 6 ਦਹਾਕੇ ਲੰਬੇ ਆਪਣੇ ਕਰੀਅਰ 'ਚ 250 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੇ ਸੱਤਿਆਜੀਤ ਰੇ ਦੀਆਂ 14 ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੂੰ ਫਰਾਂਸ ਦੇ 'ਲੀਜਨ ਡੀ ਔਨਰ' ਪੁਰਸਕਾਰ ਨਾਲ ਵੀ ਨਵਾਜਿਆ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News