ਯੂਟਿਊਬ ''ਤੇ ਧੁੰਮਾਂ ਪਾ ਰਿਹੈ ਗਾਇਕ ਵੀ. ਆਰ. ਕੇ. ਦਾ ਗੀਤ ''ਬੈਟਰ ਹਾਫ'' (ਵੀਡੀਓ)
11/12/2017 5:58:51 PM
ਜਲੰਧਰ (ਬਿਊਰੋ)— ਮਲਟੀ ਟੈਲੇਂਟਿਡ ਸਿੰਗਰ ਵੀ. ਆਰ. ਕੇ. ਦੀ 'ਬੈਟਰ ਹਾਫ' ਗੀਤ ਨਾਲ ਪੰਜਾਬੀ ਸੰਗੀਤ ਜਗਤ 'ਚ ਐਂਟਰੀ ਹੋ ਚੁੱਕੀ ਹੈ। ਵੀ. ਆਰ. ਕੇ. ਦਾ 5 ਨਵੰਬਰ ਨੂੰ ਰਿਲੀਜ਼ ਹੋਇਆ 'ਬੈਟਰ ਹਾਫ' ਗੀਤ ਯੂਟਿਊਬ 'ਤੇ ਧੁੰਮਾਂ ਪਾ ਰਿਹਾ ਹੈ। ਇਹੀ ਨਹੀਂ, ਰਿਲੀਜ਼ ਹੋਣ ਦੇ ਕੁਝ ਘੰਟਿਆਂ ਅੰਦਰ ਹੀ ਇਹ ਗੀਤ ਯੂਟਿਊਬ 'ਤੇ ਟਰੈਂਡ ਕਰਨ ਲੱਗ ਗਿਆ ਸੀ। ਦੱਸਣਯੋਗ ਹੈ ਕਿ ਵੀ. ਆਰ. ਕੇ. ਗਾਇਕੀ ਦੇ ਨਾ-ਨਾਲ ਰੈਪਰ, ਮਿਊਜ਼ਿਕ ਪ੍ਰੋਡਿਊਸਰ, ਤੇ ਗੀਤਕਾਰ ਵੀ ਹਨ।
ਵੀ. ਆਰ. ਕੇ. ਨੇ ਗੀਤ ਲਿਖਣ ਤੇ ਗਾਉਣ ਦੇ ਨਾਲ-ਨਾਲ ਇਸ ਦਾ ਮਿਊਜ਼ਿਕ ਵੀ ਖੁਦ ਦਿੱਤਾ ਹੈ ਤੇ ਕਹਾਣੀ ਤੇ ਸਕ੍ਰੀਨਪਲੇਅ ਵੀ ਆਪ ਲਿਖੀ ਹੈ। ਗੀਤ ਨੂੰ ਅਸ਼ੀਸ਼ ਰਾਏ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਵੀਡੀਓ ਕਾਫੀ ਆਕਰਸ਼ਕ ਹੈ। ਦੱਸਣਯੋਗ ਹੈ ਕਿ ਰੋਮਾਂਟਿਕ ਜੋਨਰ ਵਾਲਾ ਇਹ ਗੀਤ ਯੂਟਿਊਬ 'ਤੇ ਹੁਣ ਤਕ 8 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਨੂੰ ਸ਼ਿਮਾਰੂ ਪੰਜਾਬੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ