Movie Review : ''ਬਿਓਂਡ ਦਿ ਕਲਾਊਡਸ''

Friday, April 20, 2018 12:22 PM
Movie Review : ''ਬਿਓਂਡ ਦਿ ਕਲਾਊਡਸ''

ਮੁੰਬਈ (ਬਿਊਰੋ)— ਈਰਾਨੀ ਨਿਰਦੇਸ਼ਕ ਮਾਜਿਦ ਮਜੀਦੀ ਦੀ ਫਿਲਮ 'ਬਿਓਂਡ ਦਿ ਕਲਾਊਡਸ' ਸ਼ੁਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਈਸ਼ਾਨ ਖੱਟਰ ਅਤੇ ਮਾਲਵਿਕਾ ਮੋਹਨਨ ਅਹਿਮ ਭੂਮਿਕਾ 'ਚ ਦਿਖਾਈ ਰਹੇ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ U/A ਸਰਟੀਫਿਰਕੇਟ ਮਿਲਿਆ ਹੈ।

ਕਹਾਣੀ
ਫਿਲਮ ਦੀ ਕਹਾਣੀ ਮੁੰਬਈ ਦੇ ਰਹਿਣ ਵਾਲੇ ਆਮਿਰ (ਈਸ਼ਾਨ ਖੱਟਰ) ਤੋਂ ਸ਼ੁਰੂ ਹੁੰਦੀ ਹੈ, ਜੋ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਡਰੱਗ ਪਹੁੰਚਾਉਣ ਦਾ ਧੰਦਾ ਕਰਦਾ ਹੈ। ਆਮਿਰ ਦੇ ਮਾਤਾ-ਪਿਤਾ ਦਾ ਬਚਪਨ 'ਚ ਹੀ ਦਿਹਾਂਤ ਹੋ ਜਾਂਦਾ ਹੈ, ਜਿਸ ਵਜ੍ਹਾ ਤਾਰਾ (ਮਾਲਵਿਕਾ ਮੋਹਨਨ) ਉਸਨੂੰ ਆਪਣੇ ਘਰ ਲੈ ਆਉਂਦੀ ਹੈ ਅਤੇ ਛੋਟੇ ਭਰਾ ਦੀ ਦੇਖਭਾਲ ਕਰਦੀ ਹੈ। ਹਾਲਾਂਕਿ ਤਾਰਾ ਵਲੋਂ ਆਮਿਰ ਨੂੰ ਘਰ ਲਿਆਉਣਾ ਉਸਦੇ ਪਤੀ ਨੂੰ ਬਿਲਕੁਲ ਪਸੰਦ ਨਹੀਂ ਹੁੰਦਾ। ਕਹਾਣੀ 'ਚ ਮੋੜ ਉਦੋਂ ਆਉਂਦਾ ਹੈ ਜਦੋਂ ਇਕ ਦਿਨ ਤਾਰਾ ਨੂੰ ਪਤਾ ਚਲਦਾ ਹੈ ਕਿ ਆਮਿਰ ਡਰੱਗ ਦਾ ਧੰਦਾ ਕਰਦਾ ਹੈ। ਕਿਸੇ ਕਾਰਨ ਤਾਰਾ ਜਿੱਥੇ ਕੰਮ ਕਰਦੀ ਹੈ, ਉੱਥੇ ਉਹ ਕਿਸੇ ਨੂੰ ਨੁਕਸਾਨ ਪਹੁੰਚਾ ਦਿੰਦੀ ਹੈ ਜਿਸ ਕਾਰਨ ਉਸਨੂੰ ਜੇਲ 'ਚ ਜਾਣਾ ਪੈਂਦਾ ਹੈ। ਹੁਣ ਇਕ ਪਾਸੇ ਆਮਿਰ ਦੀ ਜ਼ਿੰਦਗੀ 'ਚ ਤਾਰਾ ਨੂੰ ਬਚਾਉਣ ਦੀ ਜ਼ਿਮੇਵਾਰੀ ਹੁੰਦੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਹਸਪਤਾਲ 'ਚ ਦਾਖਿਲ ਇਨਸਾਨ ਦੀ ਗਵਾਹੀ ਤਾਰਾ ਨੂੰ ਰਿਹਾਅ ਕਰਵਾ ਸਕਦੀ ਹੈ। ਅੰਤ ਕੀ ਹੁੰਦਾ ਹੈ, ਇਸ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਹੋਵੇਗੀ।

ਕਮਜ਼ੋਰ ਕੜੀਆਂ
ਇਸ ਫਿਲਮ 'ਚ ਬਾਲੀਵੁੱਡ ਦਾ ਤੜਕਾ ਜਾਂ ਮਸਾਲਾ ਨਹੀਂ ਮਿਲੇਗਾ ਅਤੇ ਨਾਲ ਹੀ ਕੋਈ ਅਜਿਹਾ ਗੀਤ ਨਹੀਂ ਹੈ ਜੋ ਰਿਲੀਜ਼ ਤੋਂ ਪਹਿਲਾਂ ਹਿੱਟ ਹੋਇਆ ਹੋਵੇ। ਇਸ ਤੋਂ ਇਲਾਵਾ ਫਿਲਮ ਦੀ ਕਹਾਣੀ 'ਚ ਕੋਈ ਖਾਸ ਨਹੀਂ ਹੈ।

ਬਾਕਸ ਆਫਿਸ
ਜਾਣਕਾਰੀ ਮੁਤਾਬਕ ਫਿਲਮ ਦਾ ਬਜਟ ਕਰੀਬ 18 ਕਰੋੜ ਦੱਸਿਆ ਜਾ ਰਿਹਾ ਹੈ, ਜਿਸ 'ਚ ਸੈਟੇਲਾਈਟਜ਼ ਅਤੇ ਬਾਕੀ ਚੀਜਾਂ ਨੂੰ ਮਿਲਾ ਕੇ ਕਰੀਬ 10 ਕਰੋੜ ਰੁਪਏ ਪਹਿਲਾਂ ਹੀ ਕਮਾ ਚੁੱਕੀ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਹੁੰਦੀ ਹੈ ਜਾਂ ਨਹੀਂ।


Edited By

Kapil Kumar

Kapil Kumar is news editor at Jagbani

Read More