‘ਭਾਬੀ ਜੀ ਘਰ ਪਰ ਹੈਂ’ ਨੇ ਬਣਾਇਆ ਅਨੌਖਾ ਰਿਕਾਰਡ, ਟੀਮ ਨੂੰ ਮਿਲਿਆ ਸ਼ਾਨਦਾਰ ਇਨਾਮ
9/13/2019 10:16:12 AM
ਮੁੰਬਈ(ਬਿਊਰੋ)- ਟੀ.ਵੀ. ਦੇ ਮਸ਼ਹੂਰ ਕਾਮੇਡੀ ਸ਼ੋਅ ‘ਭਾਬੀ ਜੀ ਘਰ ਪਰ ਹੈਂ’ ਨੇ ਜੁਲਾਈ ’ਚ ਆਪਣੇ ਇਕ ਹਜ਼ਾਰ ਐਪੀਸੋਡ ਪੂਰੇ ਕਰ ਲਏ। ਇਕ ਹਜ਼ਾਰ ਐਪੀਸੋਡ ਪੂਰੇ ਹੋਣ ਦੀ ਖੁਸ਼ੀ ’ਚ ਸ਼ੋਅ ਦੇ ਪ੍ਰੋਡਿਊਸਰਸ ਸੰਜੈ ਕੋਹਲੀ ਅਤੇ ਬਿਨਾਯਫਰ ਐੱਸ ਕੋਹਲੀ ਨੇ ਪੂਰੀ ਟੀਮ ਨੂੰ ਬਤੋਰ ਇਨਾਮ ਮਿਨੀ ਟਰਾਫੀਜ਼ ਨਾਲ ਨਵਾਜਿਆ। ਇਹ ਛੋਟੀ-ਛੋਟੀ ਮਿੰਨੀ ਟਰਾਫੀਜ਼ ’ਚ ‘ਭਾਬੀ ਜੀ ਘਰ ਪਰ ਹੈਂ’ ਦੇ ਮਸ਼ਹੂਰ ਕਿਰਦਾਰਾਂ ਨਾਰਾਇਣ, ਅਨੀਤਾ, ਅੰਗੂਰੀ ਅਤੇ ਤੀਵਾਰੀ ਦੀ ਮੂਰਤੀ ਬਣੀ ਹੋਈ ਸੀ।
Bhabhiji ghar par hai ke one thousand episodes ki khushi mayye trophy di gai. pic.twitter.com/zxgmSrKgwk
— Rohitashv Gour (@RohitashvG) September 11, 2019
ਸ਼ੋਅ ਦੇ ਐਕਟਰ ਰੋਹਿਤਾਸ਼ ਗੌੜ ਨੇ ਟੀਮ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਨਾਲ ਹੀ ਟਰਾਫੀ ਦਿੱਤੇ ਜਾਣ ਦੀ ਵਜ੍ਹਾ ਦੱਸਦੇ ਹੋਏ ਲਿਖਿਆ,‘ਭਾਬੀ ਜੀ ਘਰ ਪਰ ਹੈਂ’ ਦੇ ਇਕ ਹਜ਼ਾਰ ਐਪੀਸੋਡ ਦੀ ਖੁਸ਼ੀ ’ਚ ਟਰਾਫੀ ਦਿੱਤੀ ਗਈ। ਦੱਸ ਦੇਈਏ ਕਿ ‘ਭਾਬੀ ਜੀ ਘਰ ਪਰ ਹੈਂ’ 2 ਮਾਰਚ 2015 ਨੂੰ ਸ਼ੁਰੂ ਹੋਇਆ ਸੀ ਅਤੇ ਸ਼ੋਅ ਨੇ ਬਹੁਤ ਘੱਟ ਸਮੇਂ ’ਚ ਵਧੀਆ ਪਛਾਣ ਹਾਸਲ ਕਰ ਲਈ। ਅੰਗੂਰੀ ਭਾਬੀ ਹੋਵੇ ਜਾਂ ਤਿਵਾਰੀ ਜਾਂ ਫਿਰ ਅਨੀਤਾ ਸ਼ੋਅ ਦਾ ਹਰ ਕਿਰਦਾਰ ਘਰ-ਘਰ ’ਚ ਮਸ਼ਹੂਰ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ