Pics : ਪਰਿਵਾਰ ਨੂੰ ਛੱਡ ਦੋਸਤਾਂ ਨਾਲ ਵੈਕੇਸ਼ਨ ''ਤੇ ਨਿਕਲੀ ਭਾਗਿਆਸ਼੍ਰੀ

4/22/2018 1:56:23 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਭਾਗਿਆਸ਼੍ਰੀ ਪਿੱਛਲੇ ਕਾਫੀ ਦਿਨਾਂ ਤੋਂ ਵੈਕੇਸ਼ਨ 'ਤੇ ਗ੍ਰੀਸ ਪਹੁੰਚੀ ਹੈ। ਹਾਲ ਹੀ 'ਚ ਉਸਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਆਪਣੀਆਂ ਖਾਸ ਦੋਸਤਾਂ ਨਾਲ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਉਨ੍ਹਾਂ ਦਾ ਪਰਿਵਾਰ ਨਾਲ ਨਹੀਂ ਸੀ।

PunjabKesari
ਭਾਗਿਆਸ਼੍ਰੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਭਾਗਿਆਸ਼੍ਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਛੋਟੇ ਪਰਦੇ ਨਾਲ 1987 'ਚ ਆਮੋਲ ਪਾਲੇਕਰ ਦੇ ਟੀ. ਵੀ. ਸ਼ੋਅ 'ਕੱਚੀ ਧੁਪ' ਨਾਲ ਕੀਤੀ ਸੀ। ਬਾਅਦ 'ਚ ਉਨ੍ਹਾਂ ਸਲਮਾਨ ਖਾਨ ਦੀ ਫਿਲਮ 'ਮੈਨੇ ਪਿਆਰ ਕਿਆ' ਨਾਲ ਬਾਲੀਵੁੱਡ ਡੈਬਿਊ ਕੀਤਾ।

PunjabKesari
ਇਸ ਤੋਂ ਬਾਅਦ ਭਾਗਿਆਸ਼੍ਰੀ ਨੇ ਬਚਪਨ ਦੇ ਦੋਸਤ ਅਤੇ ਬਿਜ਼ਨਸਮੈਨ ਹਿਮਾਲਯ ਦਾਸਾਨੀ ਨਾਲ 1990 'ਚ ਵਿਆਹ ਕਰਵਾ ਲਿਆ ਅਤੇ ਫਿਰ ਉਸਨੇ ਅਦਾਕਾਰੀ ਕਰਨੀ ਛੱਡ ਦਿੱਤੀ। ਭਾਗਿਆਸ਼੍ਰੀ ਦੇ ਦੋ ਬੱਚੇ ਅਵੰਤਿਕਾ ਅਤੇ ਅਭਿਮਨਿਊ ਹੈ। ਖਬਰਾਂ ਆ ਰਹੀਆਂ ਹਨ ਕਿ ਉਹ ਬੇਟੇ ਅਭਿਮਨਿਊ ਨੂੰ ਜਲਦ ਹੀ ਫਿਲਮਾਂ 'ਚ ਲਾਂਚ ਕਰਨ ਵਾਲੀ ਹੈ।

PunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News