ਸਲਮਾਨ ਨਹੀਂ ਕਰਨਗੇ ਭਾਗਿਆਸ਼੍ਰੀ ਦੇ ਬੇਟੇ ਅਭਿਮਨਿਊ ਨੂੰ ਲਾਂਚ

Saturday, August 12, 2017 9:15 PM
ਸਲਮਾਨ ਨਹੀਂ ਕਰਨਗੇ ਭਾਗਿਆਸ਼੍ਰੀ ਦੇ ਬੇਟੇ ਅਭਿਮਨਿਊ ਨੂੰ ਲਾਂਚ

ਮੁੰਬਈ— ਅਭਿਨੇਤਰੀ ਭਾਗਿਆਸ਼੍ਰੀ ਦੇ ਬੇਟੇ ਅਭਿਮਨਿਊ ਛੇਤੀ ਹੀ ਬਾਲੀਵੁੱਡ ਡੈਬਿਊ ਕਰਨਗੇ। ਸੂਤਰਾਂ ਦੀ ਮੰਨੀਏ ਆਦਿਤਿਆ ਪੰਚੋਲੀ ਦੇ ਬੇਟੇ ਸੂਰਜ ਤੇ ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਨੂੰ ਲਾਂਚ ਕਰ ਚੁੱਕੇ ਸਲਮਾਨ ਖਾਨ ਹੀ ਅਭਿਮਨਿਊ ਨੂੰ ਲਾਂਚ ਕਰ ਰਹੇ ਹਨ। ਇਸ ਬਾਰੇ ਜਦੋਂ ਭਾਗਿਆਸ਼੍ਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ, 'ਇਹ ਖਬਰਾਂ ਮੀਡੀਆ ਹੀ ਬਣਾ ਰਿਹਾ ਹੈ। ਸਲਮਾਨ ਮੇਰੇ ਬੇਟੇ ਨੂੰ ਲਾਂਚ ਨਹੀਂ ਕਰ ਰਹੇ ਹਨ। ਅਭਿਮਨਿਊ ਵਾਸਨ ਬਾਲਾ ਦੀ ਐਕਸ਼ਨ ਫਿਲਮ ਨਾਲ ਡੈਬਿਊ ਕਰ ਰਿਹਾ ਹੈ।'
ਦੱਸਣਯੋਗ ਹੈ ਕਿ ਵਾਸਨ ਬਾਲਾ ਅਨੁਰਾਗ ਕਸ਼ਯਪ ਦੀ 'ਬਾਂਬੇ ਵੈਲਵੇਟ' ਤੇ 'ਰਮਨ ਰਾਘਵ 2.0' ਵਰਗੀਆਂ ਫਿਲਮਾਂ ਦੇ ਰਾਈਟਰ ਰਹਿ ਚੁੱਕੇ ਹਨ। ਉਥੇ ਉਹ ਸਾਲ 2012 'ਚ ਆਈ ਫਿਲਮ 'ਪੇਡਲਰਸ' ਵੀ ਡਾਇਰੈਕਟ ਕਰ ਚੁੱਕੇ ਹਨ। ਜਾਣਕਾਰੀ ਮੁਤਾਬਕ ਅਭਿਮਨਿਊ ਆਪਣੀ ਫਿਲਮ ਲਈ ਅਜੇ ਟ੍ਰੇਨਿੰਗ ਲੈ ਰਹੇ ਹਨ ਕਿਉਂਕਿ ਇਸ 'ਚ ਕਾਫੀ ਅਲੱਗ ਐਕਸ਼ਨ ਨਜ਼ਰ ਆਵੇਗਾ।