MOVIE REVIEW : ''ਭੈਯਾਜੀ ਸੁਪਰਹਿੱਟ''
11/23/2018 1:21:30 PM
ਫਿਲਮ - 'ਭੈਯਾਜੀ ਸੁਪਰਹਿੱਟ'
ਡਾਇਰੈਕਟਰ - ਨੀਰਜ ਪਾਠਕ
ਸਟਾਰ ਕਾਸਟ - ਸੰਨੀ ਦਿਓਲ, ਪ੍ਰੀਤੀ ਜ਼ਿੰਟਾ, ਅਰਸ਼ਦ ਵਾਰਸੀ, ਸ਼੍ਰੇਅਸ ਤਲਪੜੇ, ਸੰਜੇ ਮਿਸ਼ਰਾ, ਅਮੀਸ਼ਾ ਪਟੇਲ, ਜੈਦੀਪ ਅਹਲਾਵਤ
ਸਰਟੀਫਿਕੇਟ - ਯੂ/ਏ
ਰੇਟਿੰਗ - 1.5 ਸਟਾਰ
ਲਗਭਗ 7 ਸਾਲ ਪਹਿਲਾਂ ਸੰਨੀ ਦਿਓਲ ਦੀ ਇਕ ਫਿਲਮ ਨੂੰ ਬਣਾਉਣ ਦੀ ਪ੍ਰੀਕਿਰਿਆ ਸ਼ੁਰੂ ਹੋਈ, ਜਿਸ 'ਚ ਇਕ ਤੋਂ ਵਧ ਇਕ ਸਿਤਾਰੇ ਜਿਵੇਂ ਪ੍ਰੀਤੀ ਜ਼ਿੰਟਾ, ਅਰਸ਼ਦ ਵਾਰਸੀ, ਸ਼੍ਰੇਅਸ ਤਲਪੜੇ, ਸੰਜੇ ਮਿਸ਼ਰਾ, ਅਮੀਸ਼ਾ ਪਟੇਲ ਨੇ ਇਕ-ਇਕ ਕਰਕੇ ਭਾਗ ਲਿਆ ਪਰ ਫਿਲਮ ਬਣਦੇ-ਬਣਦੇ ਤੇ ਫਾਈਨਲ ਤੱਕ ਕੱਟ ਦੇ ਨਿਕਲਣ 'ਚ 7 ਸਾਲ ਲੱਗ ਗਏ। ਅੱਜ ਸੰਨੀ ਦਿਓਲ ਦੀ ਫਿਲਮ 'ਭੈਯਾਜੀ ਸੁਪਰਹਿੱਟ' ਰਿਲੀਜ਼ ਹੋਈ ਹੈ।
ਕਹਾਣੀ
ਫਿਲਮ ਦੀ ਕਹਾਣੀ ਵਾਰਾਣਸੀ ਦੇ ਰਹਿਣ ਵਾਲੇ ਦਬੰਗ ਭੈਯਾਜੀ (ਸੰਨੀ ਦਿਓਲ) ਦੀ ਹੈ, ਜਿਸ ਨੂੰ ਆਪਣੀ ਪਤਨੀ ਸਪਨਾ ਦੁਬੇ (ਪ੍ਰੀਤੀ ਜ਼ਿੰਟਾ) ਨਾਲ ਬੇਹੱਦ ਪਿਆਰ ਹੈ ਪਰ ਕੁਝ ਅਜਿਹੀ ਘਟਨਾ ਘਟਦੀ ਹੈ, ਜਿਸ ਦੀ ਵਜ੍ਹਾ ਨਾਲ ਸਪਨਾ ਘਰ ਛੱਡ ਕੇ ਚੱਲੀ ਜਾਂਦੀ ਹੈ ਤੇ ਭੈਯਾਜੀ ਪ੍ਰੇਸ਼ਾਨ ਹੋ ਜਾਂਦੇ ਹਨ। ਪਤਨੀ ਨੂੰ ਘਰ ਵਾਪਸ ਲਿਆਉਣ ਲਈ ਉਹ ਤਰ੍ਹਾਂ-ਤਰ੍ਹਾਂ ਦੇ ਉਪਾਅ ਸੋਚਦੇ ਹਨ, ਜਿਸ 'ਚ ਫਿਲਮ ਡਾਇਰੈਕਟ ਗੋਲਡੀ ਕਪੂਰ (ਅਰਸ਼ਦ ਵਾਰਸੀ) ਫਿਲਮ ਰਾਈਟਰ ਤਰੁਣ ਪੋਰਨ ਘੋਸ਼ (ਸ਼੍ਰੇਅਸ ਤਲਪੜੇ) ਡਾਕਟਰ ਗਿਆਨ ਪ੍ਰਕਾਸ਼ ਬੁੱਧੀਸਾਗਰ (ਸੰਜੇ ਮਿਸ਼ਰਾ) ਬਿਲਡਰ ਗੁਪਤਾ (ਪੰਕਜ ਤ੍ਰਿਪਾਠੀ) ਅਤੇ ਅਭਿਨੇਤਰੀ ਮੱਲਿਕਾ (ਅਮੀਸ਼ਾ ਪਟੇਲ) ਦੀ ਐਂਟਰੀ ਹੁੰਦੀ ਹੈ। ਆਪਣੀ ਜ਼ਿੰਦਗੀ 'ਤੇ ਫਿਲਮ ਬਣਾ ਕੇ ਭੈਯਾਜੀ ਆਪਣੀ ਪਤਨੀ ਸਪਨਾ ਦੀ ਵਾਪਸੀ ਚਾਹੁੰਦੇ ਹਨ। ਦੂਜੇ ਪਾਸੇ ਭੈਯਾਜੀ ਦਾ ਦੁਸ਼ਮਣ ਹੈਲੀਕਾਪਟਰ ਮਿਸ਼ਰਾ (ਜੈਦੀਪ ਅਹਲਾਵਤ) ਹੈ, ਜੋ ਕਿ ਭੈਯਾਜੀ ਨੂੰ ਬਿਲਕੁਲ ਪਸੰਦ ਨਹੀਂ ਹੈ ਅਤੇ ਇਹ ਦੁਸ਼ਮਣੀ ਕਾਫੀ ਸਾਲਾਂ ਤੋਂ ਚਲੀ ਆ ਰਹੀ ਹੈ। ਹੁਣ ਕੀ ਭੈਯਾਜੀ ਦੀ ਜ਼ਿੰਦਗੀ 'ਚ ਸਪਨਾ ਦੀ ਵਾਪਸੀ ਹੁੰਦੀ ਹੈ ਅਤੇ ਹੈਲੀਕਾਪਟਰ ਮਿਸ਼ਰਾ ਨਾਲ ਉਨ੍ਹਾਂ ਦੀ ਦੁਸ਼ਮਣੀ ਦਾ ਅੰਜ਼ਾਮ ਕੀ ਹੁੰਦਾ ਹੈ। ਇਹ ਦੇਖਣ ਲਈ ਤੁਹਾਨੂੰ ਸਿਨੇਮਾਘਰਾਂ 'ਚ ਜਾਣਾ ਪਵੇਗਾ।
ਕਮਜ਼ੋਰ ਕੜੀਆਂ
ਫਿਲਮ ਦੀ ਕਹਾਣੀ ਬਹੁਤ ਹੀ ਕਮਜੋਰ ਹੈ। ਇਸੇ ਕਾਰਨ ਸਾਰੇ ਚੰਗੇ ਐਕਟਰਸ ਦੀ ਮੌਜੂਦਗੀ ਵੀ ਕਾਫੀ ਫਿੱਕੀ ਲੱਗਦੀ ਹੈ। ਕਿਹਾ ਜਾ ਸਕਦਾ ਹੈ ਕਿ ਇਸ ਕਹਾਣੀ ਨੇ ਸਾਰਿਆਂ ਐਕਟਰਸ ਦਾ ਅਭਿਨੈ ਨੂੰ ਪੂਰੀ ਤਰ੍ਹਾਂ ਡੁੱਬਾ ਦਿੱਤਾ ਹੈ। ਕੋਈ ਵੀ ਕਿਰਦਾਰ ਕਦੇ ਵੀ ਕੁਝ ਲਈ ਤਿਆਰ ਹੈ ਤੇ ਕਹਾਣੀ ਕਿਸੇ ਵੀ ਤਰੀਕੇ ਨਾਲ ਸਿੱਟੇ 'ਤੇ ਪਹੁੰਚਣ 'ਚ ਅਸਫਲ ਦਿਖਾਈ ਦੇ ਰਹੀ ਹੈ। ਕਾਫੀ ਦਿਸ਼ਾਹੀਨ ਕਹਾਣੀ ਹੈ।
ਬਾਕਸ ਆਫਿਸ
ਇੰਨੀ ਵੱਡੀ ਸਟਾਰ ਕਾਸਟ ਨਾਲ ਫਿਲਮ ਦਾ ਬਜਟ ਲਗਭਗ 30 ਕਰੋੜ ਦੱਸਿਆ ਜਾ ਰਿਹਾ ਹੈ। ਦੇਖਣਾ ਬੇਹੱਦ ਦਿਲਚਸਪ ਹੋਵੇਗਾ ਕਿ ਇਹ ਫਿਲਮ ਕਿਸ ਤਰ੍ਹਾਂ ਨਾਲ ਬਾਕਸ ਆਫਿਸ 'ਤੇ ਪਰਫਾਰਮ ਕਰਦੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ