ਪੇਂਡੂ ਸੱਭਿਆਚਾਰ ਨੂੰ ਮਨੋਰੰਜਨ ਭਰਪੂਰ ਤਰੀਕੇ ਨਾਲ ਪਰਦੇ ''ਤੇ ਪੇਸ਼ ਕਰੇਗੀ ''ਭੱਜੋ ਵੀਰੋ ਵੇ''

12/12/2018 9:13:26 AM

ਜਲੰਧਰ(ਬਿਊਰੋ)— ਪੰਜਾਬੀ ਫਿਲਮਾਂ ਦੀ ਨਾਮਵਰ ਅਦਾਕਾਰਾ ਸਿੰਮੀ ਚਾਹਲ ਨੇ ਪੰਜਾਬੀ ਫਿਲਮ 'ਭੱਜੋ ਵੀਰੋ ਵੇ' ਨੂੰ ਲੈ ਕੇ ਚਰਚਾ 'ਚ ਹੈ। ਸਿੰਮੀ ਚਾਹਲ ਦਾ ਕਹਿਣਾ ਹੈ ਕਿ ਮੈਂ ਹਰ ਫਿਲਮ ਬੇਹੱਦ ਸੋਚ ਸਮਝ ਕੇ ਸਾਈਨ ਕਰਦੀ ਹਾਂ। ਉਸ ਮੁਤਾਬਕ ਇਹ ਫਿਲਮ 'ਭੱਜੋ ਵੀਰੋ ਵੇ' ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਫਿਲਮ ਹੋਵੇਗੀ। ਸਿੰਮੀ ਮੁਤਾਬਕ ਇਸ ਫਿਲਮ ਨਾਲ ਮੇਰੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਮਿਲੇਗਾ। ਜਦੋਂ ਵੀ ਮੈਂ ਕੋਈ ਫਿਲਮ ਸਾਈਨ ਕਰਦੀ ਹੈ ਤਾਂ ਉਸ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ। ਇਸ ਫਿਲਮ ਪਿੱਛੇ ਵੱਡਾ ਕਾਰਨ ਫਿਲਮ ਦੀ ਕਹਾਣੀ ਹੈ। ਦਰਸ਼ਕਾਂ ਨੇ ਇਸ ਤਰ੍ਹਾਂ ਦੀ ਕਹਾਣੀ ਵਾਲੀ ਫਿਲਮ ਪਹਿਲਾਂ ਕਦੇ ਨਹੀਂ ਦੇਖੀ ਹੋਵੇਗੀ। ਇਸ ਗੱਲ ਦਾ ਅੰਦਾਜ਼ਾ ਫਿਲਮ ਦੇ ਟਰੇਲਰ ਤੋਂ ਲੱਗ ਗਿਆ ਹੋਵੇਗਾ। ਸਿੰਮੀ ਮੁਤਾਬਕ ਅੰਬਰਦੀਪ ਸਿੰਘ ਦੀ ਲਿਖੀ, ਨਿਰਦੇਸ਼ਤ ਕੀਤੀ ਅਤੇ ਉਸੇ ਦੀ ਮੁੱਖ ਭੂਮਿਕਾ ਵਾਲੀ ਇਹ ਫਿਲਮ ਇਕ ਖੂਬਸੂਰਤ ਪ੍ਰੇਮ ਕਹਾਣੀ ਦੇ ਨਾਲ-ਨਾਲ ਪੰਜਾਬ ਦੇ ਪੇਂਡੂ ਸੱਭਿਆਚਾਰ ਅਤੇ ਛੜਿਆਂ ਦੀ ਜ਼ਿੰਦਗੀ ਨੂੰ ਮਨੋਰੰਜਨ ਭਰਪੂਰ ਤਰੀਕੇ ਨਾਲ ਪਰਦੇ 'ਤੇ ਪੇਸ਼ ਕਰੇਗਾ। ਗੁੱਗੂ ਗਿੱਲ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ ਤੇ ਯਾਦ ਗਰੇਵਾਲ ਵਰਗੇ ਕਲਾਕਾਰਾਂ ਵਾਲੀ ਇਸ ਫਿਲਮ 'ਚ ਕੰਮ ਕਰਨਾ ਉਸ ਲਈ ਯਾਦਗਾਰੀ ਰਿਹਾ ਹੈ। 'ਰਿਦਮ ਬੁਆਏਜ਼ ਇੰਟਰਟੇਨਮੈਂਟ' ਦੇ ਬੈਨਰ ਹੇਠ ਬਣੀ ਨਿਰਮਾਤਾ ਕਾਰਜ ਗਿੱਲ, ਤਲਵਿੰਦਰ ਹੇਅਰ ਤੇ ਸਹਿ ਨਿਰਮਾਤਾ ਮੁਨੀਸ਼ ਸਾਹਨੀ ਦੀ ਇਸ ਫਿਲਮ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਖੂਬ ਚਰਚਾ ਚੱਲ ਰਹੀ ਹੈ।


ਕਿਹਾ ਜਾ ਰਿਹਾ ਸੀ ਕਿ ਫਿਲਮ 'ਚ ਪੰਜਾਬੀ ਗਾਇਕ ਅਮਰਿੰਦਰ ਗਿੱਲ ਵੀ ਨਜ਼ਰ ਆਉਣਗੇ। ਇਸ ਸਬੰਧੀ ਸਿੰਮੀ ਚਾਹਲ ਦਾ ਕਹਿਣਾ ਹੈ ਕਿ ਅਮਰਿੰਦਰ ਗਿੱਲ 'ਰਿਦਮ ਬੁਆਏਜ਼ ਇੰਟਰਟੇਨਮੈਂਟ' ਦੀ ਹਰ ਫਿਲਮ ਦਾ ਸਿੱਧੇ ਅਤੇ ਅਸਿੱਧੇ ਤੌਰ 'ਤੇ ਹਿੱਸਾ ਰਿਹਾ ਹੈ। ਇਸ ਫਿਲਮ 'ਚ ਉਨ੍ਹਾਂ ਦੇ ਗੀਤ ਸੁਣਨ ਨੂੰ ਮਿਲ ਰਹੇ ਹਨ ਪਰ ਫਿਲਮ 'ਚ ਉਨ੍ਹਾਂ ਦੇ ਨਜ਼ਰ ਆਉਣ ਬਾਰੇ ਫਿਲਹਾਲ ਉਹ ਕੁਝ ਨਹੀਂ ਕਹਿ ਸਕਦੀ। ਸਿੰਮੀ ਮੁਤਾਬਕ ਉਸ ਦੇ ਜ਼ਿਆਦਾ ਸੀਨ ਅੰਬਰਦੀਪ ਨਾਲ ਸਨ। ਜੇ ਅਮਰਿੰਦਰ ਗਿੱਲ ਫਿਲਮ ਵਿਚ ਹੋਏ ਤਾਂ ਆਮ ਦਰਸ਼ਕਾਂ ਵਾਂਗ ਉਸ ਲਈ ਵੀ ਸਰਪ੍ਰਾਈਜ਼ ਹੋਵੇਗਾ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News