ਸ਼ਾਹਰੁਖ ਤੇ ਅਨਿਲ ਨੇ ਸਲਮਾਨ ਦੀ ਫਿਲਮ ''ਭਾਰਤ'' ਨੂੰ ਲੈ ਕੇ ਆਖੀ ਇਹ ਗੱਲ

Wednesday, April 24, 2019 11:28 AM
ਸ਼ਾਹਰੁਖ ਤੇ ਅਨਿਲ ਨੇ ਸਲਮਾਨ ਦੀ ਫਿਲਮ ''ਭਾਰਤ'' ਨੂੰ ਲੈ ਕੇ ਆਖੀ ਇਹ ਗੱਲ

ਮੁੰਬਈ(ਬਿਊਰੋ)— ਫਿਲਮ ਐਕਟਰ ਸ਼ਾਹਰੁਖ ਖਾਨ ਅਤੇ ਅਨਿਲ ਕਪੂਰ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਛਾਏ ਹੋਏ ਹਨ। ਹਾਲ ਹੀ 'ਚ ਸਲਮਾਨ ਖਾਨ ਦੀ ਫਿਲਮ 'ਭਾਰਤ' ਦਾ ਟਰੇਲਰ ਰਿਲੀਜ਼ ਹੋਇਆ ਹੈ। ਇਸ ਟਰੇਲਰ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਸ਼ਾਹਰੁਖ ਖਾਨ ਅਤੇ ਅਨਿਲ ਕਪੂਰ ਨੂੰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਭਾਰਤ' ਦਾ ਟਰੇਲਰ ਪਸੰਦ ਆਇਆ। ਰਿਲੀਜ਼ ਦੇ ਨਾਲ ਹੀ ਇਸ ਨੂੰ ਸ਼ਾਨਦਾਰ ਰਿਸਪਾਂਸ ਮਿਲ ਰਿਹਾ ਹੈ। ਤਾਰੀਫ ਕਰਨ ਵਾਲਿਆਂ 'ਚ ਸਲਮਾਨ ਦੇ ਫੈਨਜ਼ ਦੇ ਨਾਲ ਉਨ੍ਹਾਂ ਦੇ ਦੋਸਤ ਸ਼ਾਹਰੁਖ ਵੀ ਸ਼ਾਮਿਲ ਰਹੇ। ਉਨ੍ਹਾਂ ਦੀ ਤਾਰੀਫ ਦਾ ਜਵਾਬ ਸਲਮਾਨ ਨੇ ਟਵਿਟਰ 'ਤੇ ਇਕ ਡਾਇਲਾਗ ਰਾਹੀਂ ਦਿੱਤਾ।


'ਭਾਰਤ' ਜਾ ਟਰੇਲਰ ਦੇਖਣ ਤੋਂ ਬਾਅਦ ਸ਼ਾਹਰੁਖ ਨੇ ਸਲਮਾਨ ਦੇ ਟਵੀਟ ਨੂੰ ਰੀਟਵੀਟ ਕਰ ਲਿਖਿਆ,''ਕਿਆ ਬਾਤ ਹੈ ਭਾਈ!! ਬਹੁਤ ਖੂਬ।'' ਇਸ 'ਤੇ ਸੱਲੂ ਨੇ ਰਿਐਕਸ਼ਨ ਦਿੰਦੇ ਹੋਏ ਕਿੰਗ ਖਾਨ ਦੀ ਫਿਲਮ ਦਾ ਹੀ ਇਕ ਡਾਇਲਾਗ ਲਿਖਿਆ। ਸਲਮਾਨ ਖਾਨ ਨੇ ਲਿਖਿਆ,''ਥੈਂਕ ਯੂ ਸ਼ਾਹਰੁਖ-ਪਿਕਚਰ ਅਭੀ ਬਾਕੀ ਹੈ।''


ਸਲਮਾਨ ਖਾਨ ਦੀ ਫਿਲਮ 'ਭਾਰਤ' ਦੇ ਟਰੇਲਰ ਦੀ ਅਨਿਲ ਕਪੂਰ ਨੇ ਵੀ ਕਾਫੀ ਤਾਰੀਫ ਕੀਤੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ,''ਭਾਰਤ ਦੇ ਨਾਲ ਭਾਰਤ ਦੀ ਜ਼ਿੰਦਗੀ ਨੂੰ ਫਿਰ ਤੋਂ ਜੀਓ।'' ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਸਲਮਾਨ ਖਾਨ ਨੇ ਅਨਿਲ ਕਪੂਰ ਦਾ ਧੰਨਵਾਦ ਕੀਤਾ। ਦੱਸ ਦੇਈਏ ਕਿ ਸਲਮਾਨ ਦੀ ਫਿਲਮ 'ਭਾਰਤ' 5 ਜੂਨ ਨੂੰ ਈਦ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।


Edited By

Manju

Manju is news editor at Jagbani

Read More