''ਭਾਰਤ'' ਦੇ ਸੈੱਟ ਤੋਂ ਸਾਹਮਣੇ ਆਈ ਨਵੀਂ ਤਸਵੀਰ

Friday, November 9, 2018 4:19 PM
''ਭਾਰਤ'' ਦੇ ਸੈੱਟ ਤੋਂ ਸਾਹਮਣੇ ਆਈ ਨਵੀਂ ਤਸਵੀਰ

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ 'ਭਾਰਤ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਪਿਛਲੇ ਕਈ ਹਫਤਿਆਂ ਤੋਂ ਇਸ ਫਿਲਮ ਦੀ ਸ਼ੂਟਿੰਗ ਮਾਲਟਾ ਅਤੇ ਆਬੂ ਧਾਬੀ ਵਰਗੀਆਂ ਥਾਵਾਂ 'ਤੇ ਕੀਤੀ ਜਾ ਰਹੀ ਹੈ। ਹਾਲ ਹੀ 'ਚ ਸਲਮਾਨ ਨੇ ਉਤਰ ਪ੍ਰਦੇਸ਼ 'ਚ ਹੀ ਫਿਲਮ ਦੇ ਇਕ ਧਮਾਕੇਦਾਰ ਐਕਸ਼ਨ ਸੀਕਵੈਂਸ ਦੀ ਸ਼ੂਟਿੰਗ ਪੂਰੀ ਕੀਤੀ। ਇਸ ਫਿਲਮ 'ਚ ਅਹਿਮ ਭੂਮਿਕਾ ਨਿਭਾਅ ਰਹੇ ਮੇਯਾਂਗ ਚਾਂਗ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਨਾਲ ਜੁੜੀ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਸਲਮਾਨ, ਦਿਸ਼ਾ ਪਟਾਨੀ ਅਤੇ ਸੁਨੀਲ ਗਰੋਵਰ ਨਾਲ ਫਿਲਮ ਦੇ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨਜ਼ਰ ਆ ਰਹੇ ਹਨ। ਮੇਯਾਂਗ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਉਮੀਦ ਕਰਦਾ ਹਾਂ ਤੁਹਾਡੀ ਸਭ ਦੀ ਦੀਵਾਲੀ ਧਮਾਕੇਦਾਰ ਰਹੀ, ਕਿਉਂਕਿ ਅਸਲੀ ਧਮਾਕਾ ਤਾਂ ਅਗਲੀ ਈਦ 'ਤੇ ਹੋਵੇਗਾ''।

ਦੱਸਣਯੋਗ ਹੈ ਕਿ 'ਭਾਰਤ' 'ਚ ਸਲਮਾਨ ਦੇ ਆਪੋਜ਼ਿਟ ਕੈਟਰੀਨਾ ਕੈਫ ਨਜ਼ਰ ਆਵੇਗੀ। ਉੱਥੇ ਹੀ ਫਿਲਮ 'ਚ ਤੱਬੂ ਅਤੇ ਜੈਕੀ ਸ਼ਰਾਫ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਜ਼ਬਰਦਸਤ ਕਲਾਕਾਰਾਂ ਨਾਲ ਸਜੀ ਇਹ ਫਿਲਮ ਅਗਲੇ ਸਾਲ ਈਦ ਮੌਕੇ ਰਿਲੀਜ਼ ਹੋਣ ਲਈ ਤਿਆਰ ਹੈ।


Edited By

Kapil Kumar

Kapil Kumar is news editor at Jagbani

Read More