ਸਲਮਾਨ ਖਾਨ ਦੀ ਫਿਲਮ 'ਭਾਰਤ' ਨੇ ਸੱਤਵੇਂ ਦਿਨ ਵੀ ਮਚਾਈ ਧੂੰਮ

6/12/2019 12:37:14 PM

ਮੁੰਬਈ(ਬਿਊਰੋ)— ਸਲਮਾਨ ਖ਼ਾਨ ਦੀ ਫਿਲਮ 'ਭਾਰਤ' ਆਏ ਦਿਨ ਬਾਕਸਆਫਿਸ ਉੱਤੇ ਕਮਾਲ ਕਰਦੀ ਜਾ ਰਹੀ ਹੈ। ਵੀਕਐਂਡ 'ਤੇ ਫਿਲਮ ਨੇ ਕਮਾਈ ਦੇ ਨਾਲ 200 ਕਰੋੜ ਰੁਪਏ ਨੇੜੇ ਪਹੁੰਚ ਚੁੱਕੀ ਹੈ। ਜਦਕਿ ਵੀਕਐਂਡ ਤੋਂ ਬਾਅਦ ਸੋਮਵਾਰ ਵੀ ਕਮਾਈ ਲਈ ਚੰਗਾ ਰਿਹਾ। 'ਭਾਰਤ' ਨੇ ਸੋਮਵਾਰ ਨੂੰ ਬਾਕਸਆਫਿਸ 'ਤੇ ਨੌਂ ਕਰੋੜ ਰੁਪਏ ਦੀ ਕਮਾਈ ਕੀਤੀ।ਫਿਲਮ ਨੇ ਛੇ ਦਿਨ ਕੁਲ 9.20 ਕਰੋੜ ਦੀ ਕਮਾਈ ਕੀਤੀ ਅਤੇ ਇਸ ਦੇ ਨਾਲ ਹੀ ਸੱਤਵੇਂ ਦਿਨ 8.30 ਕਰੋੜ ਦੀ ਕਮਾਈ ਕੀਤੀ ਹੈ।


ਇਨ੍ਹਾਂ ਸੱਤਾਂ ਦਿਨਾਂ 'ਚ ਹੁਣ ਤਕ 167.60 ਕਰੋੜ ਰੁਪਏ ਫਿਲਮ ਕਮਾ ਚੁੱਕੀ ਹੈ। ਇਸ ਦੇ ਨਾਲ ਹੀ ਫਿਲਮ ਸਾਲ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਸਲਮਾਨ ਦੀ 'ਭਾਰਤ' ਨੂੰ ਲੈ ਕੇ ਦਰਸ਼ਕਾਂ 'ਚ ਜ਼ਬਰਦਸਤ ਕਰੇਜ਼ ਹੈ। ਫਿਲਮ 'ਚ ਸਲਮਾਨ ਦੇ ਆਓਜਿਟ ਕੈਟਰੀਨਾ ਕੈਫ ਨਜ਼ਰ ਆਈ ਹੈ। ਇਹ ਇਕ ਹਿੱਟ ਜੋੜੀ ਹੈ। ਇਨ੍ਹਾਂ ਤੋਂ ਇਲਾਵਾ ਦਿਸ਼ਾ ਪਾਟਨੀ, ਸੁਨੀਲ ਗਰੋਵਰ, ਜੈੱਕੀ ਸ਼ਰਾਫ ਵਰਗੇ ਸਿਤਾਰੇ ਵੀ ਫਿਲਮ 'ਚ ਅਹਿਮ ਕਿਰਦਾਰਾਂ 'ਚ ਹਨ। ਫਿਲਮ 'ਚ 1947 ਤੋਂ 2010 ਤੱਕ ਦੀ ਕਹਾਣੀ ਦਿਖਾਈ ਗਈ ਹੈ, ਜਿਸ 'ਚ ਸਲਮਾਨ ਦੇ 5 ਵੱਖ-ਵੱਖ ਰੂਪ ਦੇਖਣ ਨੂੰ ਮਿਲੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News