''ਭਾਰਤ'' ਦਾ ਨਵਾਂ ਗੀਤ ''ਜ਼ਿੰਦਾ'' ਆਊਟ, ਵੱਖਰੇ ਅੰਦਾਜ਼ ''ਚ ਦਿਸੇ ਸਲਮਾਨ (ਵੀਡੀਓ)

Saturday, May 18, 2019 9:42 AM
''ਭਾਰਤ'' ਦਾ ਨਵਾਂ ਗੀਤ ''ਜ਼ਿੰਦਾ'' ਆਊਟ, ਵੱਖਰੇ ਅੰਦਾਜ਼ ''ਚ ਦਿਸੇ ਸਲਮਾਨ (ਵੀਡੀਓ)

ਮੁੰਬਈ (ਬਿਊਰੋ) : ਕੁਝ ਹੀ ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਭਾਰਤ' ਰਿਲੀਜ਼ ਹੋ ਰਹੀ ਹੈ। ਇਸ ਫਿਲਮ 'ਚ ਸਲਮਾਨ ਇਕ ਜਵਾਨ ਤੋਂ ਲੈ ਕੇ ਬੁੱਢੇ ਆਦਮੀ ਤੱਕ ਦੇ ਕਿਰਦਾਰ 'ਚ ਨਜ਼ਰ ਆਉਣਗੇ। ਹੁਣ ਤੱਕ ਫਿਲਮ ਦੇ ਕਈ ਗੀਤ, ਟੀਜ਼ਰ ਤੇ ਟਰੇਲਰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤੇ ਜਾ ਰਹੇ ਹਨ। ਬੁੱਢੇ ਸਲਮਾਨ ਦਾ ਕਿਰਦਾਰ ਹੀ ਫਿਲਮ ਦੀ ਕਹਾਣੀ ਸੁਣਾਉਂਦਾ ਹੈ। ਹਾਲ ਹੀ 'ਚ ਫਿਲਮ ਦਾ ਨਵਾਂ ਗੀਤ 'ਜ਼ਿੰਦਾ' ਰਿਲੀਜ਼ ਹੋਇਆ ਹੈ। ਇਸ ਗੀਤ ਨੇ ਫਿਲਮ ਨੂੰ ਲੈ ਕੇ ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵਧਾ ਦਿੱਤਾ ਹੈ। ਫਿਲਮ 'ਚ ਕੈਟਰੀਨਾ ਕੈਫ ਨਾਲ ਸਲਮਾਨ ਖਾਨ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੇਗੀ।


ਦੱਸ ਦਈਏ ਕਿ ਸਲਮਾਨ ਤੇ ਕੈਟਰੀਨਾ ਤੋਂ ਇਲਾਵਾ ਇਸ ਫਿਲਮ 'ਚ ਦਿਸ਼ਾ ਪਟਾਨੀ, ਨੋਰਾ ਫਤੇਹੀ, ਤੱਬੂ ਤੇ ਜੈਕੀ ਸ਼ਰਾਫ ਤੇ ਸੁਨੀਲ ਗਰੋਵਰ ਵੀ ਨਜ਼ਰ ਆਉਣਗੇ। ਇਹ ਫਿਲਮ 5 ਜੂਨ ਨੂੰ ਈਦ ਦੇ ਖਾਸ ਮੌਕੇ 'ਤੇ ਰਿਲੀਜ਼ ਹੋ ਰਹੀ ਹੈ। ਫਿਲਮ ਨੂੰ ਲੈ ਕੇ ਸਲਮਾਨ ਦੇ ਫੈਨਜ਼ 'ਚ ਕਾਫੀ ਉਤਸ਼ਾਹਿਤ ਹਨ। ਹੁਣ ਇਹ ਫਿਲਮ ਫੈਨਜ਼ ਦੀਆਂ ਉਮੀਦਾਂ 'ਤੇ ਖਰਾ ਉਤਰਦੀ ਹੈ ਜਾਂ ਨਹੀਂ ਇਹ ਤਾਂ ਫਿਲਮ ਦੀ ਰਿਲੀਜ਼ਿੰਗ ਤੋਂ ਬਾਅਦ ਹੀ ਪਤਾ ਲੱਗੇਗਾ। 
 


Edited By

Sunita

Sunita is news editor at Jagbani

Read More