ਸਲਮਾਨ ਖਾਨ ਦੀ ''ਭਾਰਤ'' ਦਾ ਨਵਾਂ ਪੋਸਟਰ ਆਊਟ, ਦਿਸੇ ਜਵਾਨ

Tuesday, April 16, 2019 12:52 PM
ਸਲਮਾਨ ਖਾਨ ਦੀ ''ਭਾਰਤ'' ਦਾ ਨਵਾਂ ਪੋਸਟਰ ਆਊਟ, ਦਿਸੇ ਜਵਾਨ

ਮੁੰਬਈ(ਬਿਊਰੋ)— ਬੀਤੇ ਦਿਨੀਂ ਸਲਮਾਨ ਖਾਨ ਦੀ ਫਿ‍ਲ‍ਮ 'ਭਾਰਤ' ਦਾ ਪਹਿਲਾ ਪੋਸ‍ਟਰ ਸਾਹਮਣੇ ਆਇਆ ਸੀ ਜਿਸ 'ਚ ਉਹ ਬੁੱਢੇ ਕਿਰਦਾਰ 'ਚ ਦਿਖਾਈ ਦੇ ਰਹੇ ਸਨ। ਹੁਣ ਇਕ ਨਵਾਂ ਪੋਸ‍ਟਰ ਸਾਹਮਣੇ ਆਇਆ ਹੈ ਜਿਸ 'ਚ ਉਹ ਜਵਾਨ ਦਿਖਾਈ ਦੇ ਰਹੇ ਹਨ। ਸਲਮਾਨ ਖਾਨ ਨੇ ਨਵਾਂ ਪੋਸ‍ਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਦੇ ਨਾਲ ਉਨ੍ਹਾਂ ਨੇ ਲਿ‍ਿਖਆ,''Jawaani humari Jaaneman thi!''

 
 
 
 
 
 
 
 
 
 
 
 
 
 

Jawaani humari Jaaneman thi! 😍🎪 #BharatKiJawaani @bharat_thefilm @aliabbaszafar @atulreellife #BhushanKumar @katrinakaif @tabutiful @apnabhidu @sonalikul @dishapatani @whosunilgrover @norafatehi @iaasifsheikhofficial @nikhilnamit #ReelLifeProduction @skfilmsofficial @tseries.official

A post shared by Salman Khan (@beingsalmankhan) on Apr 15, 2019 at 10:30pm PDT


ਸਲਮਾਨ ਖਾਨ ਇਸ ਲੁੱਕ 'ਚ ਕਾਫੀ ਜਵਾਨ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਨਾ ਹੀ ਦਾੜ੍ਹੀ ਹੈ ਅਤੇ ਨਾ ਹੀ ਮੁੱਛਾਂ। ਸਲਮਾਨ ਖਾਨ ਦੇ ਫੈਨਜ਼ ਵੱਲੋਂ ਇਹ ਪੋਸ‍ਟਰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਜੋ ਪੋਸਟਰ ਰਿਲੀਜ਼ ਹੋਇਆ ਸੀ ਉਸ 'ਚ ਸਲਮਾਨ ਖਾਨ ਇਕ ਬੁੱਢੇ ਸ਼ਖਸ ਦੇ ਕਿਰਦਾਰ 'ਚ ਦਿਖਾਈ ਦਿੱਤੇ ਸਨ।


ਦੱਸ ਦੇਈਏ ਕਿ ਫਿਲਮ 'ਭਾਰਤ' ਦਾ ਟਰੇਲਰ 24 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਸਲਮਾਨ ਖਾਨ ਦੀ ਇਸ ਪੀਰੀਅਡ ਡਰਾਮਾ ਫਿਲਮ ਨੂੰ ਅਲੀ ਅੱਬਾਸ ਜ਼ਫਰ ਨੇ ਡਾਇਰੈਕਟ ਕੀਤਾ ਹੈ। ਫਿਲਮ 'ਚ ਸਲਮਾਨ ਖਾਨ ਤੋਂ ਇਲਾਵਾ ਕੈਟਰੀਨਾ ਕੈਫ, ਦਿਸ਼ਾ ਪਟਾਨੀ ਮੁੱਖ ਭੂਮਿਕਾ 'ਚ ਹਨ। ਫਿਲਮ 5 ਜੂਨ ਨੂੰ ਈਦ ਦੇ ਮੌਕੇ ਰਿਲੀਜ਼ ਹੋ ਰਹੀ ਹੈ।


Edited By

Manju

Manju is news editor at Jagbani

Read More