ਅਜਿਹੀਆਂ ਘਟਨਾਵਾਂ ਕਾਰਨ ਭਾਰਤੀ ਸਿੰਘ ਕਦੇ ਨਹੀਂ ਭੁੱਲ ਸਕਦੀ 2018 ਨੂੰ

Tuesday, January 1, 2019 12:58 PM
ਅਜਿਹੀਆਂ ਘਟਨਾਵਾਂ ਕਾਰਨ ਭਾਰਤੀ ਸਿੰਘ ਕਦੇ ਨਹੀਂ ਭੁੱਲ ਸਕਦੀ 2018 ਨੂੰ

ਮੁੰਬਈ (ਬਿਊਰੋ) : ਲਾਫਟਰ ਕੁਈਨ ਭਾਰਤੀ ਸਿੰਘ ਲਈ ਸਾਲ 2018 ਬੇਹੱਦ ਹੀ ਖਾਸ ਰਿਹਾ ਹੈ। ਦੱਸ ਦੀਏ ਕਿ ਇਸ ਸਾਲ ਹੀ ਭਾਰਤੀ ਸਿੰਘ ਪ੍ਰੇਮੀ ਹਰਸ਼ ਲਿੰਬਾਚਿਆ ਨਾਲ ਵਿਆਹ ਦੇ ਬੰਧਨ 'ਚ ਬੱਝੀ ਹੈ ਅਤੇ ਇਸ ਸਾਲ ਹੀ ਉਸ ਨੂੰ ਦੁਨੀਆਂ ਦੀ ਹਰ ਖੁਸ਼ੀ ਮਿਲੀ। ਭਾਰਤੀ ਸਿੰਘ ਨੇ ਆਪਣੀਆਂ ਇਸ ਸਾਲ ਦੀਆਂ ਯਾਦਾਂ ਨੂੰ ਮੁੜ ਤੋਂ ਯਾਦ ਕੀਤਾ ਹੈ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡਿਓ ਸਾਂਝਾ ਕੀਤਾ ਹੈ, ਜਿਸ 'ਚ ਉਹ ਸਾਲ 2018 ਦੀਆਂ ਯਾਦਾਂ ਨੂੰ ਸਮੇਟਦੀ ਨਜ਼ਰ ਆ ਰਹੀ ਹੈ। ਇਸ ਦਾ ਇਕ ਵੀਡੀਓ ਬਣਾ ਕੇ ਆਪਣੇ ਖੁਸ਼ਨੁਮਾ ਪਲਾਂ ਨੂੰ ਆਪਣੇ ਫੈਨਸ ਨਾਲ ਸ਼ੇਅਰ ਵੀ ਕੀਤਾ ਹੈ। 

 
 
 
 
 
 
 
 
 
 
 
 
 
 

These days went so quickly...IGT has always been a very important part of my life. This season was equally special! Ending the year with some great memories of this wonderful show #IGT8 Going to miss all of you and thank you to my team, friends, family and fans for all the support and love always! ❤ #memories2018 #endingwithabang #IGT8 #ColorsTV

A post shared by Bharti Singh (@bharti.laughterqueen) on Dec 29, 2018 at 8:41pm PST


ਦੱਸ ਦਈਏ ਕਿ ਇਸ ਤੋਂ ਇਲਾਵਾ ਭਾਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਸ਼ੋਅ ਬਾਰੇ ਲਿਖਿਆ ਕਿ ਆਈ. ਜੀ. ਟੀ. ਸ਼ੋਅ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਅਤੇ ਇਸ ਸਾਲ ਦੇ ਅੰਤ ਅਤੇ ਸਾਲ ਦੇ ਆਖਰੀ ਦਿਨਾਂ 'ਚ ਕੁਝ ਯਾਦਗਾਰ ਅਤੇ ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ, ਜੋ ਇਸ ਸ਼ੋਅ ਨਾਲ ਜੁੜੀਆਂ ਹੋਈਆਂ ਹਨ। ਇਸ ਮੌਕੇ ਉਸ ਨੇ ਆਪਣੇ ਸ਼ੋਅ ਦੀ ਟੀਮ ਆਪਣੇ ਫੈਨਸ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ। ਇਸ ਸਾਲ ਨੂੰ ਬਿਹਤਰ ਬਣਾਉਣ ਲਈ ਸਹਿਯੋਗ ਦੇਣ ਲਈ।
 


Edited By

Sunita

Sunita is news editor at Jagbani

Read More