ਕਾਮੇਡੀਅਨ ਭਾਰਤੀ ਸਿੰਘ ਲਿਆ ਰਹੀ ਹੈ ਆਪਣਾ ਨਵਾਂ ਚੈਟ ਸ਼ੋਅ

Saturday, November 3, 2018 6:22 PM
ਕਾਮੇਡੀਅਨ ਭਾਰਤੀ ਸਿੰਘ ਲਿਆ ਰਹੀ ਹੈ ਆਪਣਾ ਨਵਾਂ ਚੈਟ ਸ਼ੋਅ

ਮੁੰਬਈ (ਬਿਊਰੋ)— ਜੇਕਰ ਤੁਸੀਂ ਕਾਮੇਡੀਅਨ ਭਾਰਤੀ ਸਿੰਘ ਦੇ ਫੈਨ ਹੋ ਤਾਂ ਤੁਹਾਡੇ ਲਈ ਇਕ ਚੰਗੀ ਖਬਰ ਆ ਰਹੀ ਹੈ। ਜੀ ਹਾਂ, ਭਾਰਤੀ ਸਿੰਘ ਨੇ ਹਾਲ ਹੀ 'ਚ ਆਪਣਾ ਨਵਾਂ ਚੈਟ ਸ਼ੋਅ ਸ਼ੁਰੂ ਕੀਤਾ ਹੈ। ਇਸ ਦੇ ਨਾਲ ਹੀ ਉਹ ਆਪਣਾ ਟਾਕ ਸ਼ੋਅ ਕਰਨ ਵਾਲੇ ਕਪਿਲ ਸ਼ਰਮਾ, ਕਰਨ ਜੌਹਰ, ਨੇਹਾ ਧੂਪੀਆ ਵਰਗੇ ਕਲਾਕਾਰਾਂ ਦੀ ਲਿਸਟ 'ਚ ਸ਼ਾਮਲ ਹੋ ਚੁੱਕੀ ਹੈ।

ਭਾਰਤੀ ਸਿੰਘ ਨੇ ਸ਼ੋਅ ਬਾਰੇ ਗੱਲ ਕਰਦੇ ਹੋਏ ਕਿਹਾ, ''ਇਹ ਸ਼ੋਅ ਤਿੰਨ ਨਵੰਬਰ ਤੋਂ ਟੈਲੀਕਾਸਟ ਹੋਵੇਗਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪ੍ਰਸ਼ੰਸਕਾਂ ਨੂੰ ਇਹ ਸ਼ੋਅ ਪਸੰਦ ਆਵੇਗਾ। ਕਈ ਗੇਮਜ਼ ਅਤੇ ਮਜ਼ੇ ਵਾਲਾ ਇਹ ਸ਼ੋਅ ਬਹੁਤ ਨਿੱਜੀ ਹੈ। ਉਸ ਨੇ ਕਿਹਾ ਕਿ ਕਪਿਲ ਸ਼ਰਮਾ ਨੂੰ ਸ਼ੋਅ 'ਤੇ ਵਾਪਸ ਦੇਖਣਾ ਚਾਹੁੰਦੀ ਹੈ।

ਦੱਸਣਯੋਗ ਹੈ ਕਿ ਭਾਰਤੀ ਦਾ ਸ਼ੋਅ 'ਭਾਰਤੀ ਕਾ ਸ਼ੋਅ-ਆਨਾ ਹੀ ਪੜੇਗਾ' ਡੀ. ਟੀ. ਐੱਚ. 'ਤੇ 3 ਨਵੰਬਰ ਯਾਨੀ ਅੱਜ ਤੋਂ ਪ੍ਰਸਾਰਿਤ ਹੋਵੇਗਾ। ਅੱਜ ਦੇ ਐਪੀਸੋਡ 'ਚ ਭਾਰਤੀ ਸਿੰਘ ਆਪਣੇ ਮਜ਼ਾਕਿਆ ਅੰਦਾਜ਼ 'ਚ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਉਣ ਵਾਲੀ ਹੈ। ਭਾਰਤੀ ਅੱਜ ਵੀਕੈਂਡ ਕਾ ਵਾਰ 'ਚ ਸਲਮਾਨ ਖਾਨ ਦੇ ਨਾਂ ਕਰਵਾਚੌਥ ਦਾ ਵਰਤ ਖੋਲ੍ਹਦੀ ਨਜ਼ਰ ਆਵੇਗੀ।


Edited By

Kapil Kumar

Kapil Kumar is news editor at Jagbani

Read More